ਡਾ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਅਤੇ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਬਣੇ
ਜੋਧਾਂ, 17 ਫਰਵਰੀ ( ਬਾਰੂ ਸੱਗੂ) ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਜਥੇਬੰਦਕ ਕਾਨਫਰੰਸ ਅਕਾਸ਼ ਗੂੰਜਾਂਉ ਨਾਹਰਿਆਂ ਨਾਲ ਸਮਾਪਤ ਹੋਈ।57 ਮੈਂਬਰੀ ਸੂਬਾ ਕਮੇਟੀ ਦੀ ਚੋਣ ਉਪਰੰਤ 15 ਅਹੁਦੇਦਾਰ ਚੁਣੇ ਗਏ। ਇਸ ਵਿੱਚ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਖਜਾਨਚੀ ਹਰਪ੍ਰੀਤ ਸਿੰਘ ਬਟਾਰੀ ਅਤੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੂੰ ਚੁਣਿਆ ਗਿਆ। ਅੱਜ ਦੇ ਸੈਸ਼ਨ ਵਿੱਚ ਕੰਢੀ ਖੇਤਰ ਦੀਆਂ ਸਮੱਸਿਆਂਵਾਂ ਦੇ ਹੱਲ ਸਬੰਧੀ ਮਤਾ ਮੋਹਨ ਸਿੰਘ ਧਮਾਣਾ ਨੇ ਪੇਸ਼ ਕੀਤਾ , ਬਾਰਡਰ ਏਰੀਆ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਸਬੰਧੀ ਮਤਾ ਰਤਨ ਸਿੰਘ ਰੰਧਾਵਾ ਨੇ, ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਸਬੰਧੀ ਮਤਾ ਸੰਤੋਖ ਸਿੰਘ ਬਿਲਗਾ ਨੇ, ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਮੁਆਫ਼ ਕਰਨ ਸਬੰਧੀ ਮਤਾ ਹਰਜੀਤ ਸਿੰਘ ਕਾਹਲੋ ਵੱਲੋਂ, ਬਿੱਜਲੀ ਐਕਟ 2022ਰੱਦ ਕਰਨ ਸਬੰਧੀ ਮਤਾ ਮੁਖਤਾਰ ਸਿੰਘ ਮੱਲਾ ਨੇ , ਗੰਨਾ ਉਤਪਾਦਕਾਂ ਦੇ ਮਸਲਿਆਂ ਅਤੇ ਸ਼ੇਰੋਂ ਤਰਨਤਾਰਨ ਸਮੇਤ ਬੰਦ ਪਈਆਂ ਖੰਡ ਮਿੱਲਾਂ ਨੂੰ ਚਾਲੂ ਕਰਨ ਸਬੰਧੀ ਮਤਾ ਮਨਜੀਤ ਸਿੰਘ ਬੱਗੂ ਵੱਲੋਂ, ਪੰਜਾਬ ਦੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਨੂੰ ਮੁੜ ਉਸਾਰਨ ਅਤੇ ਨਵੀਆਂ ਨਹਿਰਾਂ ਰਾਹੀਂ ਹਰ ਖੇਤ ਤੱਕ ਨਹਿਰੀ ਪ੍ਰਬੰਧ ਸਿਰਜਣ ਲਈ ਮਤਾ ਡਾ ਗੁਰਮੇਜ ਸਿੰਘ ਤਿੰਮੋਵਾਲ ਅਤੇ ਬੁੱਢੇ ਨਾਲੇ ਅਤੇ ਚਿੱਟੀ ਵੇਈਂ,ਕਾਲਾ ਸੰਘਿਆਂ ਡਰੇਨ, ਘੱਗਰ ਸਮੇਤ ਪ੍ਰਦੂਸ਼ਿਤ ਪਾਣੀ ਪਾਉਂਣ ਵਿਰੁੱਧ ਅਤੇ ਟਰੀਟਮੈਂਟ ਪਲਾਂਟਾਂ ਰਾਹੀਂ ਸ਼ੁੱਧ ਕਰਨ ਸਬੰਧੀ ਮਤਾ ਮਨੋਹਰ ਸਿੰਘ ਗਿੱਲ ਵੱਲੋਂ , ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਸਮੇਤ ਖੱਬੇ ਪੱਖੀ ਬੁੱਧੀਜੀਵੀਆਂ ਅਤੇ ਹੋਰ ਰਾਜਨੀਤਕ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਸਬੰਧੀ ਮਤਾ ਪਰਗਟ ਸਿੰਘ ਜਾਮਾਰਾਏ ਵੱਲੋਂ ਪੇਸ਼ ਕੀਤਾ ਗਿਆ ਸਾਰੇ ਮਤੇ ਸਰਵਸੰਮਤੀ ਨਾਲ ਦੋਵੇਂ ਬਾਹਾਂ ਖੜੀਆਂ ਕਰਕੇ ਪਾਸ ਕੀਤੇ ਗਏ।ਸੂਬਾ ਕਮੇਟੀ ਦੀ ਤਰਫੋਂ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵੱਲੋਂ ਪੇਸ਼ ਕੀਤੀ ਰਿਪੋਰਟ ਉੱਪਰ ਬਹਿਸ ਵਿੱਚ ਹਿੱਸਾ ਲੈਂਦਿਆਂ 57 ਆਗੂਆਂ ਨੇ ਵੱਡਮੁੱਲੇ ਵਿਚਾਰਾਂ ਸੁਝਾਵਾਂ ਨਾਲ ਰਿਪੋਰਟ ਵਿਚ ਵਾਧਾ ਕੀਤਾ। ਸਾਥੀ ਸੰਧੂ ਨੇ ਵਿਸਥਾਰ ਨਾਲ ਜਵਾਬ ਦਿੱਤੇ ਅਤੇ ਕੁਝ ਵਾਧਿਆਂ ਨਾਲ ਰਿਪੋਰਟ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ।। ਹਰਿਆਣਾ ਤੋਂ ਪੁੱਜੇ ਹਰਿਆਣਾ ਕਿਸਾਨ ਸੰਮਤੀ ਦੇ ਸੂਬਾਈ ਪ੍ਰਧਾਨ ਮਨਦੀਪ ਨਥਵਾਨ ਨੇ ਵੀ ਆਪਣਾ ਭਰਾਤਰੀ ਸੰਦੇਸ਼ ਦਿੱਤਾ। ਅੰਤ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਨੇ ਸਾਰੇ ਡੈਲੀਗੇਟ ਮੈਂਬਰਾਂ ਸਮੇਤ ਜਿਲ੍ਹਾ ਲੁਧਿਆਣਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਨਵੇਂ ਸੰਘਰਸ਼ਾਂ ਲਈ ਉਤਸ਼ਾਹ ਲੈ ਨਾਹਰੇ ਬਲੰਦ ਕਰਦੇ ਮੋਰਚਿਆਂ ਲਈ ਰਵਾਨਾ ਹੋਏ।