ਲੌਂਗੋਵਾਲ,12 ਫਰਵਰੀ (ਭਗਵਾਨ ਭੰਗੂ-ਲਿਕੇਸ ਸ਼ਰਮਾ ) – ਅੱਜ ਉਗਰਾਹਾਂ ਧੜੇ ਵੱਖ ਹੋਏ ਜ਼ਿਲ੍ਹਾ ਤੋਂ ਸੰਗਰੂਰ, ਪਟਿਆਲਾ’ ਮਾਲੇਰਕੋਟਲਾ ਦੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੌਜਵਾਨਾ ਅਤੇ ਕਿਸਾਨ ਬੀਬੀਆਂ ਦਾ ਭਾਰੀ ਇਕੱਠ ਲੋਂਗੋਵਾਲ ਦੀ ਅਨਾਜ਼ ਮੰਡੀ ਵਿਖੇ ਹੋਇਆ। ਇਸ ਮੌਕੇ ਵਿਸ਼ਾਲ ਇਕੱਠ ਨੇ ਅਸਮਾਨ ਗੁੰਜਾਊ ਲੋਕ ਪੱਖੀ ਨਾਅਰਿਆਂ ਦੌਰਾਨ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ। ਕਾਰਜਕਾਰੀ ਕਮੇਟੀ ਦੇ ਮੈਂਬਰਾਂ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਨਿਆਲ, ਗੁਰਮੇਲ ਸਿੰਘ ਮਹੌਲੀ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ, ਦਿਲਬਾਗ ਸਿੰਘ ਹਰੀਗੜ ਤੋਂ ਇਲਾਵਾ ਭੈਣ ਗੁਰਪ੍ਰੀਤ ਕੌਰ ਬਰਾਸ਼, ਦਵਿੰਦਰ ਕੌਰ ਹਰਦਾਸਪੁਰ ਅਤੇ ਬਲਜੀਤ ਕੌਰ ਕਿਲਾ ਭਰੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਕਾਰਜਕਾਰੀ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਦਾ ਨਵਾਂ ਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਰੱਖਿਆ ਗਿਆ। ਇਸ ਤੋਂ ਇਲਾਵਾ ਯੂਨੀਅਨ ਦਾ ਨਵਾਂ ਝੰਡਾ ਅਤੇ ਬੈਜ਼ ਵੀ ਲਾਂਚ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ( ਅਜ਼ਾਦ) ਦਾ ਸੋਸਲ ਮੀਡੀਆ ਪੇਜ ਵੀ ਸੂਰੂ ਕੀਤਾ ਗਿਆ। ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਯੂਨੀਅਨ ਕਿਸਾਨਾਂ ਦੀ ਮੰਗ ਤੇ ਕਿਸਾਨਾਂ ਵੱਲੋਂ ਕਿਸਾਨਾਂ ਲਈ ਹੀ ਹੋਂਦ ਵਿਚ ਲਿਆਂਦੀ ਗਈ ਹੈ । ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਸਰਕਾਰ ਦੀਆਂ ਕਾਰਪੋਰੇਟ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਸੰਘਰਸ਼ ਜਾਰੀ ਰੱਖਣਗੇ ਅਤੇ ਭਰਾਤਰੀ ਜਥੇਬੰਦੀਆਂ ਨਾਲ ਲੋਕ ਪੱਖੀ ਫੈਸਲੇ, ਬੇਗਰਜ਼ ਬਿਨਾਂ ਸ਼ਰਤ ਹਮਾਇਤ ਕਰਨ ਅਤੇ ਸਾਂਝੇ ਸੰਘਰਸ਼ ਵੱਲ ਪਹਿਲਕਦਮੀ ਕਰਦੇ ਰਹਾਂਗੇ। ਕਿਸਾਨ ਆਗੂਆਂ ਦਿਲਬਾਗ ਸਿੰਘ ਹਰੀਗੜ੍ਹ, ਗੁਰਮੇਲ ਸਿੰਘ ਮਹੌਲੀ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਹੱਡ ਨਿਚੋੜ ਰਹੀਆਂ ਸਰਕਾਰੀ ਨੀਤੀਆਂ ਖਿਲਾਫ ਪਿੰਡ-ਪਿੰਡ ਜਾ ਕੇ ਪੰਜਾਬ ਅੰਦਰ ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਸੰਘਰਸ਼ ਅੰਦਰ ਸ਼ਾਮਿਲ ਕਰਨ ਲਈ ਜਨਤਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਭੈਣ ਗੁਰਪ੍ਰੀਤ ਕੌਰ ਬਰਾਸ ਅਤੇ ਦਵਿੰਦਰ ਕੌਰ ਹਰਦਾਸਪੁਰ ਤੋਂ ਇਲਾਵਾ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਉਹ ਕਿਸਾਨ ਬੀਬੀਆਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਕਿਸਾਨ ਔਰਤਾਂ ਦੇ ਵਿੰਗ ਸਥਾਪਤ ਕਰਨ ਲਈ ਪਹਿਲ ਕਰਨਗੀਆਂ।ਅੱਜ ਦੇ ਬੁਲਾਰਿਆਂ ਵਿੱਚ ਗੁਰਦੇਵ ਸਿੰਘ ਗੱਜਮਾਜਰਾ ਅਤੇ ਕਰਨੈਲ ਸਿੰਘ ਲੰਗ ਨੇ ਵੀ ਆਪਣੀ ਹਾਜ਼ਰੀ ਲਗਵਾਈ। ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਦਰਪੁਰਾ, ਹੈਪੀ ਸਿੰਘ ਨਮੋਲ, ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ, ਬਲਜੀਤ ਸਿੰਘ ਬੱਲਰਾ, ਵਿੰਦਰ ਸਿੰਘ ਦਿੜਬਾ, ਬਿਕਰਜੀਤ ਸਿੰਘ ਕੌਹਰੀ, ਗੁਰਮੇਲ ਸਿੰਘ ਕੈਂਪਰ, ਹਰਦੇਵ ਸਿੰਘ ਕੁਲਾਰਾਂ, ਜਸਵੰਤ ਸਿੰਘ, ਸਦਰਪੁਰਾ,ਕੁਲਵਿੰਦਰ ਸਿੰਘ ਸ਼ੋਨੀ,ਅਮਰ ਸਿੰਘ ,ਮਨਜੀਤ ਸਿੰਘ ਗਿੱਲ,ਕਰਨੈਲ ਸਿੰਘ ਜੱਸੇਕਾ,ਸੁਰਜੀਤ ਸਿੰਘ ਭਪਨਾ,ਖੜਕ ਸਿੰਘ ਸਰੂਪ ਸਿੰਘ ਕਿਲ੍ਹਾ ਭਰੀਆਂ ,ਬਾਬਾ,ਗੁਰਬਚਨ ਸਿੰਘ ,ਪਰਮਿੰਦਰ ਸਿੰਘ ਘਰਾਚੋਂ ,ਸੁਖਦੇਵ ਸਿੰਘ ਆਦਿ ਹਾਜ਼ਰ ਸਨ।