Home ਧਾਰਮਿਕ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ 200 ਬੂਟ ਤੇ 500...

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ 200 ਬੂਟ ਤੇ 500 ਕੋਟੀਆਂ ਵੰਡੀਆਂ

48
0

ਲੋੜਵੰਦਾਂ ਦੀ ਸਹਾਇਤਾ ਕਰਨਾ ਉਤਮ ਕਾਰਜ਼ : ਡਿਪਟੀ ਕਮਿਸ਼ਨਰ

ਮੰਡੀ ਗੋਬਿੰਦਗੜ੍ਹ 18 ਜਨਵਰੀ ( ਰੋਹਿਤ ਗੋਇਲ, ਮੋਹਿਤ ਜੈਨ)-ਸਮਾਜ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਇੱਕ ਉਤਮ ਕਾਰਜ ਹੈ ਅਤੇ ਹਰੇਕ ਸਮਰੱਥ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵੱਲੋਂ ਲਾਇਨਜ਼ ਮਾਡਲ ਸਕੂਲ ਦਲੀਪ ਨਗਰ ਵਿਖੇ ਕਰਵਾਏ ਸਮਾਗਮ ਵਿੱਚ 200 ਸਕੂਲੀ ਬੱਚਿਆਂ ਨੂੰ ਬੂਟ ਅਤੇ ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ 500 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਚਾੲ.ਨੀਜ਼ ਡੋਰ ਇੱਕ ਘਾਤਕ ਡੋਰ ਹੈ ਜਿਸ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ ਇਸ ਲਈ ਬੱਚਿਆਂ ਨੂੰ ਬਸੰਤ ਪੰਚਮੀ ਮੌਕੇ ਇਸ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਮਾਣਯੋਗ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਡੋਰ ਦੀ ਵਿਕਰੀ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਡੋਰ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਇਸ ਡੋਰ ਤੇ ਲਗਾਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ  ਲਈ ਕੰਮ ਕਰ ਰਹੀ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਮਨੁੱਖੀ ਜਾਨਾਂ ਲਈ ਘਾਤਕ ਸਿੰਧ ਹੋ ਰਹੀ ਚਾਈਨੀਜ਼ ਡੋਰ ਦੀ ਵਿਕਰੀ ਤੇ ਵਰਤੋਂ ਤੇ ਰੋਕ ਲਗਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਲਾਇਨਜ਼ ਕਲੱਬ ਵੱਲੋਂ ਚਲਾਏ ਜਾ ਰਹੇ ਸਕੂਲ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕਾਰਜਾਂ ਤੋਂ ਹੋਰਨਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।ਇਸ ਮੋਕੇ ਕਲੱਬ ਪ੍ੱਧਾਨ ਲਲਿਤ ਗਰਗ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਜੋ ਬੂਟ ਵੰਡੇ ਗਏ ਹਨ ਉਹ ਉਘੇ ਸਮਾਜ ਸੇਵੀ ਸੰਚਿਤ ਸਿੰਗਲਾ ਵੱਲੋਂ ਦਿੱਤੇ ਗਏ ਹਨ ਜਦੋਂ ਕਿ 500 ਗਰਮ ਕੋਟੀਆਂ ਐਡਵੇਕੇਟ ਗੋਪਾਲ ਕਿ੍ਸ਼ਨ ਗਰਗ,ਸਾਹਿਲ ਗਰਗ, ਕੁਲਵਿੰਦਰ ਸਿੰਘ ਨੇ ਦਿੱਤੇ ਹਨ। ਇਸ ਮੌਕੇ ਵਰਿੰਦਰ ਸ਼ੁਕਲਾ,ਰਾਕੇਸ਼ ਜਿੰਦਲ, ਸ਼ੀ੍ ਰਾਜ ਗੋਇਲ ਅਤੇ ਲਲਿਤ ਗਰਗ ਅਤੇ ਸਚਿੰਤ ਸਿੰਗਲਾ, ਸਮਿਤ ਗਰਗ,ਗੋਪਾਲ ਕਿ੍ਸਨ ਸ਼ਰਮਾ,ਸੰਚਿਤ ਸਿੰਗਲਾ ਕਮਲ ਸਿੰਘੀ,ਸੁਰੇਸ਼ ਗੁਪਤਾ,ਰਾਕੇਸ਼ ਜਿੰਦਲ,ਅਨਿਤ ਮਿਤਲ,ਇੰਦਰਪਾਲ ਕੋਛੜ,ਦਿਨੇਸ਼ ਸਿੰਘ,ਵੀ ਹਾਜਰ ਸਨ।

LEAVE A REPLY

Please enter your comment!
Please enter your name here