ਸੁਨਾਮ (ਰਾਜ ਕੁਮਾਰ ਰਿਸ਼ੀ) ਸੁਨਾਮ ਦੇ ਨਜ਼ਦੀਕ ਪੈਂਦੇ ਪਿੰਡ ਜਖੇਪਲ ਵਿਖੇ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਵਿਖੇ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖਮਾਨ ਵਜੋਂ ਦੀਪਾ ਅਰੋੜਾ ਨਾਨਕ ਗੁਰਮੁਖਿ ਅਤੇ ਰਟਾਇਰ ਅਧਿਆਪਕ ਸੁਰਿੰਦਰ ਸਿੰਘ ਭਰੂਰ ਹਾਜ਼ਰ ਰਹੇ। ਮੁਸਕਾਨ 2024 ਦਾ ਐਨੂਅਲ ਫੰਕਸ਼ਨ ਵਿੱਚ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਵੀ ਪਹੁੰਚੀਆਂ ਸਕੂਲ ਦੀ ਸਾਰੀ ਮੈਨੇਜਮੈਂਟ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੰਚਾਇਤ ਦਾ ਸਰੋਪਾ ਪਾ ਕੇ ਸਵਾਗਤ ਕੀਤਾ ਗਿਆ ਮੈਡਮ ਜਸਵਿੰਦਰ ਕੌਰ ਮੰਡੇਰ ਕਣਕਵਾਲ ਭੰਗੂਆਂ ਵੱਲੋਂ ਬੱਚਿਆਂ ਦੇ ਮਾਤਾ ਪਿਤ ਨੂੰ ਤੇ ਸਕੂਲ ਵਿੱਚ ਪਹੁੰਚਣ ਤੇ ਜੀ ਆਇਆ ਕਿਹਾ ਗਿਆ ਇਸ ਮੌਕੇ ਪਿੰਡ ਕਣਕਵਾਲ ਭੰਗੂਆਂ ਦੇ ਸਰਪੰਚ ਯਾਦਵਿੰਦਰ ਸਿੰਘ ਮੰਡੇਰ ਪੰਚ ਦਰਸਨ ਸਿੰਘ ਪੰਚ ਬਲਵਿੰਦਰ ਸਿੰਘ ਬਿੰਦੀ ਪੰਚ ਸੰਦੀਪ ਕੁਮਾਰ ਪੰਚ ਬੂਟਾ ਸਿੰਘ ਪੰਚ ਹਰਦੀਪ ਸਿੰਘ ਪੰਚ ਮੰਗੂ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮਾਸਟਰ ਸੁਰਿੰਦਰ ਸਿੰਘ ਭਰੂਰ ਵੱਲੋਂ ਬੱਚਿਆਂ ਨੂੰ ਚੰਗੀ ਵਿਦਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਕਿਹਾ ਕਿ ਚੰਗੀ ਯੋਗਤਾ ਬੱਚਿਆਂ ਲਈ ਇੱਕ ਗਹਿਣਾ ਹੈ ਜੋ ਕਿ ਹਰ ਸਮੇਂ ਕੰਮ ਆਉਂਦੀ ਹੈ ਇਸ ਲਈ ਚੰਗੀ ਪੜ੍ਹਾਈ ਲਿਖਾਈ ਕਰਕੇ ਆਪਣੇ ਮਾਂ ਪਿਓ ਦਾ ਹਰ ਬੱਚੇ ਨੂੰ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਅਧਿਆਪਕਾਂ ਨੂੰ ਵੀ ਮਾਣ ਹੁੰਦਾ ਹੈ ਕਿ ਜਿਸ ਬੱਚੇ ਲਈ ਅਧਿਆਪਕ ਮਿਹਨਤ ਕਰਦੇ ਹਨ ਉਸ ਬੱਚੇ ਨੂੰ ਜਦੋਂ ਫਲ ਲੱਗਦਾ ਹੈ ਤਾਂ ਸਾਰਿਆਂ ਦਾ ਮਨ ਬਹੁਤ ਖੁਸ਼ ਹੁੰਦਾ ਹੈ