ਸੰਗਰੂਰ (ਰਾਜ ਕੁਮਾਰ ਰਿਸ਼ੀ) ਸੰਗਰੂਰ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਦੇਹ ਕਲਾਂ ਦੇ ਗੁਰੂ ਘਰ ਵਿੱਚ ਤਕਰੀਬਨ 35-40 ਸਾਲ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਬਾਬਾ ਚੋਖਾ ਸਿੰਘ ਜੀ ਦੇ ਪੁਰਾਣੇ ਘਰ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਸੀ ਇਸ ਗੱਲ ਦਾ ਪਤਾ ਲੱਗਦਿਆਂ ਐਨ ਆਰ ਆਈ ਭਰਾ ਅਮਰੀਕ ਸਿੰਘ ਬੰਤ ਸਿੰਘ ਬਿੰਦਰ ਸਿੰਘ ਹਨੀ ਕਨੇਡਾ ਡਿੰਪੀ ਕਨੇਡਾ ਅਮਰੀਕ ਸਿੰਘ ਤੇ ਬੰਤ ਸਿੰਘ ਨੇ ਨਵੇਂ ਮਕਾਨ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਕਿ ਗ੍ਰੰਥੀ ਸਿੰਘ ਦਾ ਮਕਾਨ ਬਣ ਸਕੇ ਗ੍ਰੰਥੀ ਸਿੰਘ ਵੱਲੋਂ ਸੇਵਾ ਕਰਨ ਵਾਲੇ ਸਾਰੇ ਹੀ ਵੀਰ ਭੈਣ ਭਰਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬੰਟੀ ਸ਼ਰਮਾ ਨੇ ਦੱਸਿਆ ਕੀ ਨਵੇਂ ਘਰ ਦੀ ਉਸਾਰੀ ਵਿੱਚ ਐਨ ਆਰ ਆਈ ਭਰਾਵਾਂ ਦੇ ਵੱਡੇ ਸਹਿਯੋਗ ਦੇ ਨਾਲ ਪੂਰਾ ਨਗਰ ਦੇਹ ਕਲਾਂ ਦਾ ਸਹਿਯੋਗ ਹੈ ਇਸ ਮੌਕੇ ਸਰਪੰਚ ਜਗਪਾਲ ਸਿੰਘ ਪੰਚ ਹਰਵਿੰਦਰ ਸਿੰਘ ਪੰਚ ਵਿਕੀ ਸਿੰਘ ਪੰਚ ਰਣਦੀਪ ਸਿੰਘ ਪੰਚ ਜਸਬੀਰ ਕੌਰ ਪੰਚ ਸੁਖਵਾਲ ਕੌਰ ਅਤੇ ਬੰਟੀ ਸ਼ਰਮਾ ਹਾਜ਼ਰ ਸਨ