ਚੀਮਾਂ (ਰਾਜ ਕੁਮਾਰ ਰਿਸ਼ੀ) ਚੀਮਾਂ ਦੇ ਨਜ਼ਦੀਕ ਪਿੰਡ ਕਣਕਵਾਲ ਭੰਗੂਆਂ ਵਿਖੇ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਤਹਿਤ ਡਾਕਟਰ ਜਤਿੰਦਰ ਪਾਲ ਵੈਟਨਰੀ ਅਫਸਰ ਦੇ ਦਿਸ਼ਾ ਨਿਰਦੇਸ਼ ਹੇਠ ਜੋ ਕਿ ਪਸ਼ੂਆਂ ਵਿੱਚ ਚੱਲ ਰਹੀ ਮੂੰਹ ਖੁਰ ਬਿਮਾਰੀ ਦੀ ਰੋਕਥਾਮ ਲਈ ਫਰੀ ਦੇ ਵਿੱਚ ਟੀਕਾ ਕਰਨ ਕੀਤਾ ਜਾ ਰਿਹਾ ਹੈ। ਡਾਕਟਰ ਨਵਦੀਪ ਸਿੰਘ ਵੈਟਰਨਰੀ ਇੰਸਪੈਕਟਰ ਕਣਕਵਾਲ ਭੰਗੂਆ ਤੇ ਵੈਟਨਰੀ ਇੰਸਪੈਕਟਰ ਜਗਦੇਵ ਸ਼ਰਮਾ ਰਤਨਗੜ੍ਹ ਪਾਟਿਆਵਾਲੀ ਵੱਲੋਂ ਘਰ ਘਰ ਜਾ ਕੇ ਪਸ਼ੂਆਂ ਦੇ ਟੀਕੇ ਲਗਾਏ ਜਾ ਰਹੇ ਹਨ। ਤਾਂ ਕਿ ਮੂੰਹ ਖੋਰ ਦੀ ਬਿਮਾਰੀ ਤੋਂ ਬਚਾਅ ਹੋ ਸਕੇ ਇਸ ਮੌਕੇ ਡਾਕਟਰਾਂ ਦੀ ਟੀਮ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹ ਟੀਕੇ ਲਗਵਾਉਣੇ ਜਰੂਰੀ ਹਨ ਨਹੀਂ ਤਾਂ ਇਸ ਬਿਮਾਰੀ ਕਾਰਨ ਪਸ਼ੂ ਬਿਮਾਰ ਰਹਿਣਾ ਸ਼ੁਰੂ ਕਰ ਦਿੰਦਾ ਹੈ। ਅਤੇ ਦੁੱਧ ਵੀ ਘੱਟ ਜਾਂਦਾ ਹੈ। ਇਸ ਲਈ ਉਨਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਸੱਜਣ ਨੇ ਆਪਣੇ ਘਰ ਪਸ਼ੂ ਰੱਖੇ ਹਨ ਉਹ ਸਰਕਾਰ ਦਾ ਇਹ ਇਲਾਹਾ ਜਰੂਰ ਲੈਣ ਤਾਂ ਕਿ ਪਸ਼ੂਆਂ ਦਾ ਬਚਾ ਕੀਤਾ ਜਾ ਸਕੇ।