ਜਗਰਾਉ (ਰਾਜਨ ਜੈਨ) ਦਿਨ ਸੋਮਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਜੀ ਦੀ ਅਗਵਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਤੇ ਸਟਾਫ ਨੇ ਸਕੂਲ ਚ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਹੁੰ ਚੁੱਕੀ ।ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਬਾਰੇ ਦਸਦਿਆਂ ਕਿਹਾ ਕਿ ਸਾਫ ਵਾਤਾਵਰਣ ਨਾ ਸਿਰਫ਼ ਮਨੁੱਖ ਦੀ ਸਿਹਤ ਤੰਦਰੁਸਤ ਰੱਖਣ ਚ ਮਦਦ ਕਰਦਾ ਹੈ ਸਗੋਂ ਵੱਖ ਵੱਖ ਮੌਸਮਾਂ ਚ ਸੰਤੁਲਨ ਵੀ ਬਣਾਈ ਰੱਖਦਾ ਹੈ। ਇਹ ਪਰਮਾਤਮਾ ਦੀ ਸੌਗਾਤ ਹੈ ਇਸ ਨੂੰ ਸ਼ੁੱਧ ਰੱਖਣਾ ਹੀ ਉਸ ਦੀ ਪ੍ਰਾਥਨਾ ਕਰਨਾ ਹੈ ।ਇਸ ਮੌਕੇ ਰਾਮ ਕੁਮਾਰ,ਪ੍ਰਭਾਤ ਕਪੂਰ,ਜਤਿੰਦਰ ਸਿੰਘ ਸਹੋਤਾ ਲਾਇਬ੍ਰੇਰੀਅਨ, ਸਕਸ਼ਮ,ਅਮ੍ਰਿਤ ਕੌਰ,ਰੰਜੀਵ ਕੁਮਾਰ,ਪਰਮਦੀਪ ਸਿੰਘ,ਕੁਲਜੀਤ ਸਿੰਘ ਤੇ ਸਟਾਫ ਹਾਜਰ ਸੀ I