Home Education ਭੋਡੀਪੁਰ ਸਕੂਲ ਵਿਖੇ ਲਗਾਏ ਬੂਟੇ

ਭੋਡੀਪੁਰ ਸਕੂਲ ਵਿਖੇ ਲਗਾਏ ਬੂਟੇ

67
0

ਮੁੱਲਾਂਪੁਰ, 25 ਜੁਲਾਈ ( ਵਿਕਾਸ ਮਠਾੜੂ) -ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਧਰਤੀ ਦੀ ਹਰਿਆਵਲ ਅਤੇ ਵਾਤਾਵਰਨ ਦੀ ਤਾਜ਼ਗੀ ਵਿੱਚ ਵਾਧਾ ਕਰਨ ਦੇ ਮਕਸਦ ਨਾਲ਼ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਫ਼ਲਦਾਰ, ਛਾਂ ਦਾਰ ਅਤੇ ਫੁੱਲਾਂ ਦੇ ਬੂਟੇ ਲਾਏ ਗਏ। ਇਸ ਸਮੇਂ ਗੱਲਬਾਤ ਕਰਦਿਆਂ ਸਕੂਲ ਮੁਖੀ ਜ.ਸ. ਸ਼ਾਇਰ ਹੁਰਾਂ ਦੱਸਿਆ ਕਿ ਸਕੂਲ ਵਿੱਚ ਹਰ ਸਾਲ ਢੁੱਕਵੇਂ ਸਮੇਂ ਬੂਟੇ ਲਾਏ ਜਾਂਦੇ ਹਨ ਤਾਂ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਤਾਜ਼ੀ ਤੇ ਸ਼ੁੱਧ ਹਵਾ ਮਿਲ ਸਕੇ। ਸਕੂਲ ਕੈਂਪਸ ਵਿੱਚ ਲਾਏ ਗਏ ਬੂਟਿਆਂ ਵਿੱਚ ਜਾਮਣ – 1,ਔਲੇ – 2, ਅਮਲਤਾਸ -1, ਪਲਾਸ/ਢੇਸੂ/ਢੱਕ -2, ਬਕੈਣ – 2, ਬਰਮਾ ਡੇਕ -1, ਹਬਿਸਕਸ -2, ਬਹੇੜਾ-1, ਸੱਤ ਪੱਤੀ-1, ਅਮਰੂਦ -2, ਨਿੰਬੂ -1,ਅੰਬ-2 ਆਦਿ ਹਨ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ, ਨਕੋਦਰ ਦੇ ਐਕਟਿਵ ਮੈਂਬਰ ਅਤੇ ਸੁਲਝੇ ਵਕੀਲ ਰਾਜਾ ਤੀਰਥ ਪਾਲ ਹੁਰਾਂ ਵੀ ਸਕੂਲ ਨੂੰ ਪੰਜ ਫ਼ਲਦਾਰ ਬੂਟੇ ਦਾਨ ਕੀਤੇ। ਇਸ ਮੌਕੇ ਅਧਿਆਪਕਾ ਅਮਨਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਜੀਤ ਕੌਰ, ਸੈਂਟਰ ਸਕੂਲ (ਗਾਂਧਰਾਂ) ਤੋਂ ਡਾ.ਯਸ਼ਪਾਲ ਚੰਧੜ ਉਰਫ਼ ਯਸ਼ ਜੀ ਨਕੋਦਰੀ, ਆਂਗਣਵਾੜੀ ਵਰਕਰ ਹਰਜੀਤ ਕੌਰ, ਪਵਨਦੀਪ ਕੌਰ ਤੋਂ ਇਲਾਵਾ ਬਲਵਿੰਦਰ ਕੌਰ, ਮਹਿੰਦਰ ਕੌਰ, ਦਰਸ਼ਨਾਂ, ਸਰਬਜੀਤ ਕੌਰ ਸਮੂਹ ਵਿਦਿਆਰਥੀ ਅਤੇ ਪਿੰਡ ਦੇ ਪੱਤਵੰਤੇ ਸੱਜਣ ਹਾਜ਼ਰ ਸਨ।