Home crime ਫਤਹਿਗੜ੍ਹ ਸਾਹਿਬ ਪੁਲਿਸ ਨੇ ਲੁੱਟਾ ਖੌਹਾ ਕਰਨ ਵਾਲੇ ਗੈਗ ਨੂੰ ਕੀਤਾ ਕਾਬੂ

ਫਤਹਿਗੜ੍ਹ ਸਾਹਿਬ ਪੁਲਿਸ ਨੇ ਲੁੱਟਾ ਖੌਹਾ ਕਰਨ ਵਾਲੇ ਗੈਗ ਨੂੰ ਕੀਤਾ ਕਾਬੂ

46
0



ਫਤਹਿਗੜ੍ਹ ਸਾਹਿਬ, 18 ਅਕਤੂਬਰ ( ਮਿਅੰਕ ਜੈਨ, ਦੀਪਕ ਗੁੰਬਰ) –
ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ, ਡਾ. ਰਵਜੋਤ ਗਰੇਵਾਲ, ਸਾਹਿਬ ਨੇ ਦੱਸਿਆ ਕਿ ਸ੍ਰੀ ਜਸਪਿੰਦਰ ਸਿੰਘ ਗਿੱਲ, ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ.ਆਈ.ਏ ਸਰਹਿੰਦ ਦੀ ਨਿਗਰਾਨੀ ਹੇਠ ਸੀ.ਆਈ.ਏ ਸਰਹਿੰਦ ਦੀ ਟੀਮ ਦੇ ਏ.ਐਸ.ਆਈ ਸਤਵਿੰਦਰ ਸਿੰਘ ਅਤੇ ਏ.ਐਸ਼.ਆਈ ਬਲਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਲੁੱਟਾ ਖੌਹਾ ਕਰਨ ਵਾਲੇ ਗੈਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਗੈਗ ਰਾਤ ਸਮੇ ਸਰਹੰਦ ਤੋ ਰਾਜਪੁਰਾ ਰੋਡ ਤੇ ਅਤੇ ਸਰਹੰਦ ਤੋ ਪਟਿਆਲਾ ਰੋਡ ਪਰ ਰਾਹਗਿਰਾ ਨੂੰ ਮਾਰੂ ਹਥਿਆਰਾ ਨਾਲ ਮਾਰ ਕੁੱਟ ਕਰਕੇ ਉਹਨਾ ਪਾਸੋ ਮੋਬਾਇਲ,ਨਗਦੀ ਅਤੇ ਜੇਵਰਾਤ ਲੁੱਟਦੇ ਸਨ।ਜਿਸ ਸਬੰਧੀ ਮੁੱਕਦਮਾ ਨੰਬਰ 78 ਮਿਤੀ 12-10-2022 ਅ/ਧ 379ਬੀ ,34 ਆਈ ਪੀ ਸੀ ਥਾਣਾ ਮੁੱਲੇਪੁਰ ਦਰਜ ਰਜਿਸਟਰ ਹੋਇਆ ਸੀ।
ਜੋ ਕਥਿਤ ਦੋਸੀ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸਤਪਾਲ ਸਿੰਘ ,ਗੁਰਜੀਤ ਸਿੰਘ ਉਰਫ ਭੀਮਾ ਪੁੱਤਰ ਅਵਤਾਰ ਸਿੰਘ ,ਮਿਠੂੱ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀਆਨ ਚੌਰਵਾਲਾ ਥਾਣਾ ਮੁਲੇਪੁਰ ਅਤੇ ਬੰਟੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਆਦਮਪੁਰ ਥਾਣਾ ਸਰਹੰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋ ਕ੍ਰਿਪਾਨ ਲੋਹਾ ਅਤੇ ਦਾਹ ਲੋਹਾ ਬ੍ਰਾਮਦ ਕੀਤਾ ਗਿਆ ਹੈ। ਜਿਹਨਾ ਪਾਸੋ ਲੁੱਟ ਖੋਹ ਕੀਤੇ ਸੋਨੇ ਅਤੇ ਚਾਦੀ ਦੇ ਜੇਵਰਾਤ ਅਤੇ ਵੱਖ ਵੱਖ ਕੰਪਨੀਆ ਦੇ 08  ਮੋਬਾਇਲ ਬਰਾਮਦ ਕੀਤੇ ਗਏ ਹਨ। ਕਥਿਤ  ਦੋਸੀਆ ਵੱਲੋ ਵਾਰਦਾਤਾਂ ਕਰਨ ਵਿੱਚ ਵਰਤਿਆ ਜਾਦਾ ਸਪਲੈਡਰ ਮੋਟਰਸਾਇਕਲ ਨੰਬਰ ਪੀ ਬੀ 23 ਵਾਈ 0996 ਅਤੇ ਐਕਟੀਵਾ ਸਕੂਟਰੀ ਨੰਬਰ ਪੀ ਬੀ 23 ਵਾਈ 3803 ਬ੍ਰਾਮਦ ਕੀਤੇ ਗਏ ਹਨ।ਦੋਸੀਆ ਨੂੰ ਪੇਸ ਅਦਾਲਤ ਕਰਕੇ ਮਿਤੀ 19 ਅਕਤੂਬਰ  ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।ਅਗਲੀ ਪੁੱਛਗਿੱਛ ਜਾਰੀ ਹੈ ਦੋਸੀਆਨ ਪਾਸੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here