ਜਗਰਾਉਂ,05 ਮਈ (ਲਿਕੇਸ਼ ਸ਼ਰਮਾ) : ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ , ਜਗਰਾਉਂ ਵਿਖੇ 1, 2 ਅਤੇ 3 ਜੂਨ 2023 ਨੂੰ ਤਿੰਨ -ਰੋਜ਼ਾ ਸਮਰੱਥਾ ਨਿਰਮਾਣ ਕਾਰਜਸ਼ਾਲਾ(ਗਣਿਤ) ਦਾ ਆਯੋਜਨ ਕਰਵਾਇਆ ਗਿਆ।ਇਹ ਆਯੋਜਨ ਡੀ.ਏ.ਵੀ ਸੈਂਟਰ ਫਾਰ ਅਕਾਦਮਿਕ ਐਕਸੀਲੈਂਸ ਨਵੀਂ ਦਿੱਲੀ ਦੀ ਅਗਵਾਈ ਹੇਠ ਖੇਤਰੀ ਸਿਖਲਾਈ ਕੇਂਦਰ ਪੀ.ਬੀ.ਜੋਨ ਐਫ਼ ਦੇ ਅਧੀਨ ਜਸਵਿੰਦਰ ਕੌਰ ਸਿੱਧੂ (ਏ.ਆਰ.ਓ), ਡਾਕਟਰ ਅਨੂੰ ਵਰਮਾ (ਕਲੱਸਟਰ ਹੈੱਡ) ਦੀ ਅਗਵਾਈ ਹੇਠ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਕਰਵਾਇਆ ਗਿਆ।ਇਸ ਕਾਰਜਸ਼ਾਲਾ ਅਧੀਨ ਅਧਿਆਪਕਾਂ ਨੂੰ ਗਣਿਤ ਵਿਸ਼ੇ ਦੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ਤੱਕ ਦੀ ਸਿਖਲਾਈ ਦਿੱਤੀ ਗਈ।ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਅਧਿਆਪਕਾਂ ਦੇ ਅਧਿਆਪਨ ਕੌਸ਼ਲ ਨੂੰ ਵਧਾਉਂਦਿਆਂ ਹੋਇਆ ਨਵੇਂ ਕੌਂਸ਼ਲ ਪ੍ਰਦਾਨ ਕਰਨਾ ਅਤੇ ਸਿੱਖਣ ਵਿਧੀਆਂ ਵਿੱਚ ਆਏ ਬਦਲਾਅ ਲਈ ਤਿਆਰ ਕਰਨਾ ਰਿਹਾ।ਇਹ ਕਾਰਜਸ਼ਾਲਾ ਪ੍ਰਿੰਸੀਪਲ ਸਾਹਿਬ ਵੇਦ ਵ੍ਰਤ ਦੀ ਅਗਵਾਈ ਹੇਠ ਸਰੋਤ ਅਧਿਆਪਕਾਂ ਰਚਨਾ ਨੱਯਰ, ਨਿਧੀ ਸ਼ਰਮਾ,ਪੂਜਾ ਧੀਰ,ਮਮਤਾ ਛਾਬੜਾ,ਸ਼ਬੀਨਾ ਪਾਸ ਅਤੇ ਵਿਕਾਸ ਡੋਗਰਾ ਨੇ ਬਖ਼ੂਬੀ ਭੂਮਿਕਾ ਨਿਭਾਈ।ਇਸ ਕਾਰਜਸ਼ਾਲਾ ਵਿਚ 39 ਅਧਿਆਪਕਾਂ ਨੇ ਟ੍ਰੇਨਿੰਗ ਹਾਸਲ ਕੀਤੀ।ਇਸ ਕਾਰਜਸ਼ਾਲਾ ਵਿੱਚ ਡੀ.ਏ.ਵੀ ਸੰਸਥਾ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਖੰਨਾ,ਜਗਰਾਉਂ ,ਕੋਟਕਪੂਰਾ, ਜੈਤੋ ਅਤੇ ਲੁਧਿਆਣਾ ਦੇ ਡੀ. ਏ.ਵੀ ਸਕੂਲਾਂ ਦੇ ਅਧਿਆਪਕਾਂ ਨੇ ਪੂਰਨ ਲਾਭ ਉਠਾਇਆ।ਇਸ ਕਾਰਜਸ਼ਾਲਾ ਵਿੱਚ ਸਰੋਤ ਅਧਿਆਪਕਾਂ ਨੇ ਸਿੱਖਿਆ ਸ਼ਾਸਤਰੀ ਪ੍ਰਕਿਰਿਆ,ਸਿੱਖਣ ਨਤੀਜੇ,ਅਧਿਆਪਨ ਸੰਬੰਧੀ ਸਿਰਜਨਾਤਮਕ ਤਕਨੀਕਾਂ,ਰਾਸ਼ਟਰੀ ਸਿੱਖਿਆ ਨੀਤੀ,ਪਾਠਕ੍ਰਮ,ਕਲਾ ਏਕੀਕ੍ਰਿਤ ਗਤੀਵਿਧੀਆਂ,ਪ੍ਰੋਜੈਕਟ ਵਰਕ ਸੰਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ।ਸਰੋਤ ਅਧਿਆਪਕਾਂ ਵੱਲੋਂ ਦਿੱਤੇ ਗਿਆਨ ਅਤੇ ਤਕਨੀਕਾਂ ਤੋਂ ਹਾਜ਼ਰ ਅਧਿਆਪਕਾਂ ਨੇ ਖੂਬ ਲਾਹਾ ਪ੍ਰਾਪਤ ਕੀਤਾ।ਪ੍ਰਿੰਸੀਪਲ ਨੇ ਸਰੋਤ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਵੇਦ ਵ੍ਰਤ ਨੇ ਅਧਿਆਪਕਾਂ ਨੂੰ ਇਹ ਅਪੀਲ ਕੀਤੀ ਕਿ ਇਹਨਾਂ ਕਾਰਜਸ਼ਾਲਾਵਾਂ ਵਿੱਚ ਦਿੱਤੀ ਜਾਂਦੀ ਸਿਖਲਾਈ ਦੇ ਆਧਾਰ ਤੇ ਰੋਚਕ ਅਧਿਆਪਨ ਤਕਨੀਕਾਂ ਅਪਣਾਉਦਿਆਂ ਹੋਇਆ ਵਿਸ਼ੇ ਪ੍ਰਤੀ ਵਿਦਿਆਰਥੀਆਂ ਦਾ ਰੁਝਾਣ ਵਧਾਇਆ ਜਾਵੇ ਅਤੇ ਵਿੱਦਿਆ ਦੇ ਪੱਧਰ ਨੂੰ ਹੋਰ ਉੱਚਾ ਉਠਾਇਆ ਜਾਵੇ।