Home Political ਮੋਗਾ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਜਾਰੀ

ਮੋਗਾ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਜਾਰੀ

18
0


-ਚਾਰੋਂ ਹਲਕਿਆਂ ਵਿੱਚ ਇੱਕੋ ਸਮੇਂ ਲਗਾਏ ਜਾਗਰੂਕਤਾ ਕੈਂਪ

ਮੋਗਾ 7 ਅਪ੍ਰੈਲ ( ਅਨਿਲ ਕੁਮਾਰ, ਸੰਜੀਵ ਗੋਇਲ) -ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ-ਕਮ -ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼੍ਰੀਮਤੀ ਸ਼ੁਭੀ ਆਂਗਰਾ ਦੀ ਅਗਵਾਈ ਹੇਠ ਆਗਾਮੀ ਚੋਣਾਂ 2024 ਦੀਆਂ ਤਿਆਰੀਆਂ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਇੱਕੋ ਸਮੇਂ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਵੋਟਰ ਜਾਗਰੂਕਤਾ ਮੁਹਿੰਮ ਪੂਰੇ ਜੋਰਦਾਰ ਢੰਗ ਨਾਲ ਚਲਾਈ ਜਾ ਰਹੀ ਹੈ।
ਅੱਜ ਐਸ.ਡੀ.ਐਮ ਨਿਹਾਲ ਸਿੰਘ ਵਾਲਾ ਸ੍ਰੀਮਤੀ ਸਵਾਤੀ ਟਿਵਾਣਾ, ਐਸ.ਡੀ.ਐਮ ਬਾਘਾਪੁਰਾਣਾ ਹਰਕੰਵਲਜੀਤ ਸਿੰਘ, ਐਸ.ਡੀ.ਐਮ ਮੋਗਾ ਸ੍ਰੀ ਸਾਰੰਗਪ੍ਰੀਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ 071 ਨਿਹਾਲ ਸਿੰਘ ਵਾਲਾ ਕੁਲਵਿੰਦਰ ਸਿੰਘ, ਸਵੀਪ ਨੋਡਲ ਅਫ਼ਸਰ 072 ਬਾਘਾਪੁਰਾਣਾ ਸੰਜੀਵ ਕੁਮਾਰ, ਸਵੀਪ ਨੋਡਲ ਅਫ਼ਸਰ 073 ਅਮਨਦੀਪ ਗੋਸਵਾਮੀ, ਸਵੀਪ ਨੋਡਲ ਅਫ਼ਸਰ 074 ਪਰਮਿੰਦਰ ਸਿੰਘ ਸਮੇਤ ਬੀ.ਐਲ.ਓ ਸਾਹਿਬਾਨ, ਆਂਗਣਵਾੜੀ ਵਰਕਰਾਂ ਆਦਿ ਨੇ ਘਰ-ਘਰ ਜਾ ਕੇ ਮੁਹਿੰਮ ਚਲਾਈ |
ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ: ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਲੋਕਾਂ ਦੇ ਘਰ-ਘਰ ਪਹੁੰਚ ਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਵੋਟਾਂ ਬਣਾਉਣ ਸਬੰਧੀ ਗੱਲਬਾਤ ਕੀਤੀ | ਇਸ ਗੱਲਬਾਤ ਵਿੱਚ ਹਾਜ਼ਰ ਹਰ ਵਿਅਕਤੀ ਨੂੰ 1 ਜੂਨ, 2024 ਨੂੰ ਆਪਣੀ ਅਤੇ ਆਪਣੇ ਪਰਿਵਾਰ ਲਈ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਵੋਟਰ ਹੈਲਪਲਾਈਨ ਐਪ ਬਾਰੇ ਦੱਸਿਆ ਗਿਆ ਅਤੇ ਇਸਨੂੰ ਸਥਾਪਤ ਕਰਨ ਅਤੇ ਵਰਤਣ ਦੀ ਵਿਧੀ ਬਾਰੇ ਦੱਸਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀ ਵਿਜਿਲ ਐਪ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹੈਲਪਲਾਈਨ ਨੰਬਰ 1950 ਬਾਰੇ ਦੱਸਿਆ ਗਿਆ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਉਹ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਈਵੀਐਮ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਵੋਟ ਪਾਉਣ ਦਾ ਸੁਰੱਖਿਅਤ ਤਰੀਕਾ ਹੈ। ਹੁਣ ਈ ਵੀ ਐਮ ਦੇ ਨਾਲ-ਨਾਲ ਵੀ ਵੀ ਪੈਟ ਮਸ਼ੀਨ ਵੀ ਲਗਾਈ ਗਈ ਹੈ, ਜਿਸ ‘ਤੇ ਤੁਸੀਂ ਉਸ ਵਿਅਕਤੀ ਦੀ ਫੋਟੋ ਵੀ ਦੇਖ ਸਕਦੇ ਹੋ, ਜਿਸ ਨੂੰ ਤੁਸੀਂ ਕੁਝ ਸਮੇਂ ਲਈ ਵੋਟ ਪਾਈ ਹੈ।
ਬੀ.ਐਲ.ਓਜ, ਆਂਗਣਵਾੜੀ ਵਰਕਰਾਂ ਅਤੇ ਸਵੀਪ ਨੋਡਲ ਅਫਸਰ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਅਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਸਮੇਤ ਵੋਟ ਪਾਉਣ ਲਈ ਜਾਣਾ ਹੈ ਅਤੇ ਬਿਨਾਂ ਕਿਸੇ ਲਾਲਚ, ਡਰ ਆਦਿ ਤੋਂ ਆਪਣੀ ਵੋਟ ਪਾਉਣੀ ਹੈ। ਅਸੀਂ ਆਪਣੇ ਆਲੇ-ਦੁਆਲੇ ਰਹਿੰਦੇ ਬਜ਼ੁਰਗਾਂ ਅਤੇ ਔਰਤਾਂ ਨੂੰ ਵੋਟ ਪਾਉਣ ਲਈ ਜ਼ਰੂਰ ਲੈ ਕੇ ਜਾਣਾ ਹੈ, ਤਾਂ ਹੀ ਸਾਡੀ ਪਸੰਦ ਦੀ ਸਰਕਾਰ ਬਣੇਗੀ ਅਤੇ ਲੋਕਤੰਤਰ ਮਜ਼ਬੂਤ ਹੋਵੇਗਾ।

LEAVE A REPLY

Please enter your comment!
Please enter your name here