ਨਵਾਂਸ਼ਹਿਰ,15 ਅਪ੍ਰੈਲ (ਲਿਕੇਸ਼ ਸ਼ਰਮਾ – ਵਿਕਾਸ ਮਠਾੜੂ) : ਟ੍ਰੇਨਿੰਗ ਅਫ਼ਸਰ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਵਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ਼੍ਰੀਮਤੀ ਸੀਮਾ ਸ਼ਰਮਾ ਜੈਨ (ਆਈ.ਏ.ਐਸ) ਵਧੀਕ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੂੰ ਇੰਸਟ੍ਰਕਟਰਾਂ ਤੋਂ ਟ੍ਰੇਨਿੰਗ ਅਫ਼ਸਰਾਂ ਦੀਆਂ ਪਦ-ਉੱਨਤੀਆ ਸਬੰਧੀ ਮਿਲਿਆਂ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰ: ਗੁਰਚਰਨ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ ਨੇ ਦੱਸਿਆਂ ਕਿ ਅੱਜ ਪੰਜਾਬ ਦੀਆਂ ਆਈ.ਟੀ.ਆਈਜ਼ ਵਿੱਚ ਕੁਲ 158 ਪੋਸਟਾਂ ਵਿੱਚੋਂ 116-118 ਪੋਸਟਾਂ ਖਾਲੀ ਹਨ। ਹਰ ਮਹੀਨੇ ਸਾਡੇ 1-2 ਇੰਸਟ੍ਰਕਟਰ ਆਪਣੀ 24-26 ਸਾਲ ਦੀ ਸਰਵਿਸ ਕਰਕੇ ਬਿਨਾ ਪਦ-ਉਨਤੀ ਤੇ ਰਿਟਾਇਰ ਹੋ ਰਹੇ ਹਨ , ਹੁਣ ਤੱਕ 37 ਇੰਸਟ੍ਰਕਟਰ ਰਿਟਾਇਰ ਹੋ ਚੁੱਕੇ ਹਨ।ਜਦੋਂ ਕਿ ਇੰਸਟ੍ਰਕਟਰਾਂ ਨੂੰ ਆਰਜ਼ੀ ਤੌਰ ਤੇ ਪ੍ਰਿੰਸੀਪਲ ਦੀਆਂ ਡੀ.ਡੀ.ਉ ਪਾਵਰਾਂ ਦੇ ਕੇ ਅਤੇ ਵਾਧੂ ਚਾਰਜ਼ ਦੇ ਕੇ ਆਰਜੀ ਕੰਮ ਚਲਾਇਆਂ ਜਾ ਰਿਹਾ ਹੈ । ਉਹ ਇੰਸਟ੍ਰਕਟਰ ਸੰਸਥਾ ਵਿੱਚ ਸਿਖਿਆਰਥੀਆਂ ਦੀ ਟ੍ਰੇਨਿੰਗ ਦਾ ਨੁਕਸਾਨ ਤੋਂ ਇਲਾਵਾ ਕੋਈ ਵੀ ਖਰੀਦ ਜਾਂ ਕੋਰਟ ਕੇਸ, ਹੋਰ ਜਿੰਮੇਵਾਰੀ ਵਾਲੇ ਕੰਮ ਲਈ ਠੋਸ ਫੈਸਲਾ ਨਹੀਂ ਲੈ ਸਕਦੇ। ਸਗੋਂ ਮੁੱਖ ਦਫ਼ਤਰਾਂ ਵਿੱਚ ਉਚ-ਅਧਿਕਾਰੀਆਂ ਦੀ ਮੀਟਿੰਗਾਂ ਵਿੱਚ ਮਜਾਕ ਦੇ ਪਾਤਰ ਬਣਦੇ ਹਨ। ਜਿਸ ਕਰਕੇ ਅੱਜ ਪੰਜਾਬ ਦੀਆਂ ਸੰਸਥਾਵਾਂ ਵਿੱਚ 2-5 ਕਰੋੜ ਰੁਪਏ ਫੰਡ ਬਿਨਾਂ ਖਰਚ ਕੀਤੇ ਪਏ ਹਨ।ਜੇਕਰ ਇਨ੍ਹਾਂ ਪੋਸਟਾਂ ਉੱਪਰ ਪਦ-ਉਨੱਤੀ ਕਰਕੇ ਟ੍ਰੇਨਿੰਗ ਅਫ਼ਸਰਾਂ ਨੂੰ ਜਿੰਮੇਵਾਰੀ ਦਿੱਤੀ ਹੁਣ ਤੱਕ ਫੰਡ ਦੀ ਵਰਤੋਂ ਕਰਕੇ ਸੰਸਥਾਵਾਂ ਵਿੱਚ ਟ੍ਰੇਨਿੰਗ ਦੇ ਮਿਆਰ ਨੂੰ ਉੱਚਾ ਚੁੱਕਿਆਂ ਹੁੰਦਾ ਤਾਂ ਕਈ ਤਰਾਂ ਦੇ ਸੰਸਥਾਵਾਂ ਵਿੱਚ ਸੁਧਾਰ ਆ ਚੁੱਕੇ ਹੋਣੇ ਸੀ। ਕਿਉਂਕਿ ਇਹਨਾਂ ਟ੍ਰੇਨਿੰਗ ਅਫ਼ਸਰਾਂ ਕੋਲ 24-26 ਸਾਲਾਂ ਦਾ ਤਜਰਬਾ ਹੈ, ਦੂਸਰਾ ਪਦ-ਉੱਨਤੀ ਹੋਣ ਕਰਕੇ ਜਿੰਮੇਵਾਰੀ ਵੀ ਬਣ ਜਾਦੀ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਅਫ਼ਸਰਾਂ ਨੇ ਸੰਸਥਾਵਾਂ ਵਿੱਚ ਪਲੇਸਮੈਂਟ ਅਫ਼ਸਰ ਬਣਕੇ ਵੀ ਵੱਧ ਤੋ ਵੱਧ ਰੋਜ਼ਗਾਰ ਮੇਲੇ ਲਗਾਉਣੇ ਸੀ। ਸ਼੍ਰੀਮਤੀ ਸੀਮਾ ਸ਼ਰਮਾ ਜੈਨ ਵਧੀਕ ਪ੍ਰਮੁੱਖ ਸਕੱਤਰ (ਪੰਜਾਬ ਸਰਕਾਰ) ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਹੀ ਨਵੇਂ ਨਿਯੁਕਤ ਕਲਰਕਾਂ ਦੇ ਨਿਯੁਕਤੀ ਪੱਤਰਾਂ ਨਾਲ ਨਾਲ ਤੁਹਾਡੇ ਵੀ ਪਦ-ਉਨੱਤੀ ਦੇ ਪੱਤਰ ਜਾਰੀ ਕੀਤੇ ਜਾਣਗੇ।