ਜਗਰਾਓਂ, 29 ਸਤੰਬਰ ( ਭਗਵਾਨ ਭੰਗੂ, ਵਿਕਾਸ ਮਠਾੜੂ )-ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਮੀਟਿੰਗ ਦਾ ਸਮਾਂ ਬਦਲਣ ਤੇ ਵਰਕਰਾਂ ਹੈਲਪਰਾਂ ਵਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਜਿਸਦੇ ਤਹਿਤ ਪੰਜਾਬ ਦੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੇ ਦਫਤਰਾਂ ਅਤੇ ਘਰਾਂ ਦੇ ਅੱਗੇ ਮੁੱਖ ਮੰਤਰੀ ਦੇ ਪੁਤਲੇ ਸਾੜ ਕੇ ਰੋਸ ਜਾਹਿਰ ਕੀਤਾ ਗਿਆ। ਇਸੇ ਲੜੀ ਤਹਿਤ ਜਗਰਾਓਂ ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਦੀ ਕੋਠੀ ਅੱਗੇ ਵੀ ਭਾਰੀ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਵਲੋਂ ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਨਾਲ ਪੰਜ ਵਾਰ ਮੀਟਿੰਗ ਦਾ ਸਮਾਂ ਦਿਤਾ ਗਿਆ ਅਤੇ ਹਰ ਵਾਰ ਮੀਟਿੰਗ ਨਾ ਕਰਕੇ ਅੱਗੇ ਹੋਰ ਸਮਾਂ ਦੇ ਦਿਤਾ ਗਿਆ। ਉਨ੍ਹਾਂ ਜਥੇਬੰਦਕ ਮੰਗਾਂ ਅਤੇ ਵਰਕਰਾਂ ਦੀਆਂ ਮੁਸਕਿਲਾਂ ਦੇ ਹੱਲ ਨੂੰ ਇਕ ਕੌੜਾ ਮਜਾਕ ਬਣਾਇਆ ਹੋਇਆ ਹੈ । ਉਹਨਾਂ ਨੇ ਕਿਹਾ ਕਿ 14 ਨਵੰਬਰ 2002 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਨਿਵਾਸ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹੁੰਚੀਆਂ ਆਂਗਣਵਾੜੀ ਵਰਕਰ ਹੈਲਪਰ ਨੂੰ 15 ਦਸੰਬਰ ਨੂੰ ਮੀਟਿੰਗ ਕਰ ਮੁਸ਼ਕਲਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਸੀ। ਪਰ ਜਦੋਂ 15 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ : ਮੀਟਿੰਗ ਲਈ ਪਹੁੰਚੇ ਤਾਂ ਮੁੱਖ ਮੰਤਰੀ ਨੇ ਆਪ ਮੀਟਿੰਗ ਨਾ ਕਰਦੇ ਹੋਏ ਓ ਐਸ ਡੀ ਬਰਾੜ ਨੂੰ ਸੁਣਨ ਲਈ ਕਿਹਾ, ਫਿਰ । ਮਈ ਮਜਦੂਰ ਦਿਹਾੜੇ ਮੌਕਾ ਜਿਮਨੀ ਚੋਣਾਂ ਦੌਰਾਨ ਆਪ ਸਰਕਾਰ ਦੇ ਵਾਅਦੇ ਨੂੰ ਯਾਦ ਕਰਵਾਉਂਦੇ ਹੋਏ ਜਲੰਧਰ ਵਿਖੇ ਤਿੱਖੇ ਰੋਸ ਪ੍ਰਦਰਸ਼ਨ ਤੋਂ ਬਾਅਦ 3 ਮਈ ਦੀ ਮੀਟਿੰਗ ਦਿੱਤੀ ਗਈ। ਪਰ 3 ਮਈ ਨੂੰ ਮੀਟਿੰਗ ਨਾ ਕਰਦੇ ਹੋਏ ਉਸ ਨੂੰ 5 ਮਈ ਉੱਤੇ ਪਾ ਦਿੱਤਾ ਗਿਆ। ਉਸਤੋਂ ਬਾਅਦ 6 ਮਈ ਨੂੰ ਵੀ ਅਧਿਕਾਰੀਆਂ ਵੱਲੋਂ ਕੋਸ਼ਿਸ਼ ਸੀ ਕਿ ਮੀਟਿੰਗ ਨੂੰ ਟਾਲ ਦਿਤਾ ਜਾਵੇ। ਪਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਰੋਹ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੂੰ ਮੀਟਿੰਗ ਕਰਨੀ ਪਈ । ਮੀਟਿੰਗ ਵਿੱਚ ਵਿਸ਼ਵਾਸ ਦਵਾਇਆ ਗਿਆ ਸੀ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਮੰਗਾ ਦਾ ਹੱਲ ਕਰ ਦਿਤਾ ਜਾਵੇਗਾ। ਪਰ ਚਾਰ ਮਹੀਨੇ ਬੀਤ ਜਾਣ ਬਾਅਦ ਵੀ ਮੰਗਾਂ ਅਤੇ ਮੁਸ਼ਕਲਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਉਨ੍ਹਾਂ ਕਿਹਾ ਕਿ ਆਜਾਦੀ ਦੇ ਦਿਹਾੜੇ ਤੋਂ ਪਹਿਲਾਂ ਆਂਗਨਵਾੜੀ ਵਰਕਰ ਹੈਲਪਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਆਜਾਦੀ ਲਈ ਰਾਤ ਦੇ ਜਗਰਾਤੇ ਕਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ । ਉਸ ਪ੍ਰਦਰਸ਼ਨ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰਕੇ ਹੱਲ ਦਾ ਭਰੋਸਾ ਦਿੱਤਾ ਗਿਆ । ਪਹਿਲਾ ਮੁੱਖ ਮੰਤਰੀ ਨੇ ਲਿਖਤੀ ਪੱਤਰ ਰਾਹੀਂ 24 ਅਗਸਤ ਦੀ ਮੀਟਿੰਗ ਰੱਖੀ ਗਈ । ਇਸ ਮੀਟਿੰਗ ਨੂੰ ਸਮਾਂ ਅੱਗੇ ਵਧਾਉਂਦੇ ਹੋਏ 16 ਸਤੰਬਰ ਤੇ ਕਰ ਦਿੱਤਾ ਗਿਆ ਅਤੇ 14 ਸਤੰਬਰ ਆਉਣ ਤੇ ਇਸ ਦਾ ਸਮਾਂ ਵਧਾ ਕੇ ਹੁਣ 4 ਅਕਤੂਬਰ ਕਰ ਦਿਤਾ ਗਿਆ। ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਕਿਹਾ ਕਿ ਮਾਨ ਸਰਕਾਰ ਆਉਣ ਨਾਲ ਸਰਕਾਰੀ ਅਧਿਕਾਰੀ ਹੋਰ ਬੇਫਿਕਰ ਹੋ ਗਏ ਹਨ। ਰਾਸ਼ਟਰੀ ਆਂਕੜਿਆਂ ਅਨੁਸਾਰ ਪੰਜਾਬ ਵਿੱਚ 71% ਬੱਚੇ ਅਨੀਮੀਆ ਦੇ ਸ਼ਿਕਾਰ ਹਨ । ਇਸ ਦੇ ਬਾਵਜੂਦ ਵੀ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਆਗਣਵਾੜੀ ਵਿੱਚ ਪਾ ਕੇ ਸਿੱਧੇ ਸਕੂਲਾਂ ਵਿੱਚ ਧਕੇਲਿਆ ਜਾ ਰਿਹਾ ਹੈ । ਪ੍ਰੀ-ਪ੍ਰਾਇਮਰੀ ਦੇ ਨਾਂ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਉਹਨਾਂ ਨੂੰ ਸਿਹਤ ਜਾਂਚ ਸਪਲੀਮੈਂਟਰੀ ਨਿਊਟ੍ਰਰੀਸ਼ਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਕਿਉਂਕਿ ਨਵੇਂ ਫੈਸਲੇ ਅਨੁਸਾਰ ਮਿਡ ਡੇ ਮੀਲਜ਼ ਯੂ ਕੇ ਜੀ ਜਮਾਤ ਨੂੰ ਸਕੂਲਾਂ ਵਿੱਚ ਦਿੱਤਾ ਜਾਵੇਗਾ । ਅਧਿਆਪਕਾਂ ਵੱਲੋਂ ਮੰਦ ਭਾਵਨਾ ਅਪਣਾਂਉਂਦੇ ਹੋਏ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀਆਂ ਵਿੱਚ ਸਪਲੀਮੈਂਟਰੀ ਨਿਊਟੀਸ਼ਨ ਦੇਣ ਤੋਂ ਮਨਾ ਕੀਤਾ ਜਾ ਰਿਹਾ ਹੈ। ਮਾਪਿਆ ਨੂੰ ਵੀ ਵਜੀਫੇ ਦੇ ਨਾਂ ਤੇ ਗੰੁਮਰਾਹ ਕਰਕੇ ਬੱਚਿਆਂ ਦੇ ਨੀਚੇ ਤੋਂ ਛੇ ਸਾਲ ਦੀ ਉਮਰ ਵਿੱਚ ਹੋਣ ਵਾਲੇ ਸਰੀਰਿਕ ਅਤੇ ਮਾਨਸਿਕ ਵਿਕਾਸ ਨੂੰ ਦਬਾਇਆ ਜਾ ਰਿਹਾ ਹੈ। ਪੋਸ਼ਟਿਕ ਭੋਜਨ ਦੇ ਨਾਂ ਤੇ ਪੁਰਾਣਾ ਸਟਾਕ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਿ ਬਰਸਾਤਾਂ ਕਾਰਨ ਖਰਾਬ ਹੋ ਜਾਂਦਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀ ਆੰਗਣਵਾੜੀ ਨਪਰਪਾਂ ਅਤੇ ਹੈਲਪਰਾਂ ਵਲੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੂੰ ਮੰਗ ਪੱਤਰ ਸੌਂਪਿਆ। ਜਿਸ ਉਪਰੰਤ ਵਿਧਾਇਕਾ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੁਕ ਮੰਤਰੀ ਤੱਕ ਪਹੁਚਾ ਕੇ ਪੂਰਾ ਕਰਵਾਉਣ ਦਾ ਵਾਅਦਾ ਕੀਤਾ।