ਜਗਰਾਓਂ, 29 ਸਤੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਭਾਰਤ ਸਰਕਾਰ ਦੁਆਰਾ ਸਮੱਗਰਾ ਸਿੱਖਿਆ ਅਭਿਆਨ ਤਹਿਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਕਲਾ ਉਤਸਵ 2023 ਦੇ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਪੀ.ਏ.ਯੂ. ਲੁਧਿਆਣਾ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਦੇ ਡਰਾਮਾ (ਸੋਲੋ ਐਕਟਿੰਗ ) ਮੁਕਾਬਲੇ ‘ਚ ਡਾ. ਗੁਰਵਿੰਦਰਜੀਤ ਸਿੰਘ ਪ੍ਰਿੰਸੀਪਲ ਦੀ ਅਗਵਾਈ ਹੇਠ ਅਤੇ ਜਤਿੰਦਰ ਸਿੰਘ ਸਹੋਤਾ ਲਾਇਬ੍ਰੇਰੀਅਨ, ਨਿਰਮਲ ਕੌਰ ਲੈਕਚਰਾਰ ਪੰਜਾਬੀ ਅਤੇ ਅਮ੍ਰਿੰਤ ਕੌਰ ਅੰਗਰੇਜ਼ੀ ਮਿਸਟ੍ਰੈਸ ਦੀ ਨਿਰਦੇਸ਼ਨਾਂ ‘ਚ ਸਕੂਲ ਆਫ ਐਮੀਨੈਂਸ ਜਗਰਾਉਂ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਨੇ ਜਿਲ੍ਹੇ ਚੋ ਦੂਜਾ ਅਤੇ ਵਿਦਿਆਰਥਣ ਸਾਨੀਆ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਡਿੰਪਲ ਮੈਦਾਨ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਸਕੂਲ ਪਹੁੰਚਣ ਤੇ ਪਿ੍ੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਟੀਮ ਇੰਚਾਰਜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਹਨਾਂ ਵਿੱਚ ਛੁੱਪੀ ਪ੍ਰਤਿਭਾ ਨੂੰ ਬਾਹਰ ਕੱਢ ਕੇ ਵਿਦਿਆਰਥੀ ਜ਼ਿੰਦਗੀ ‘ਚ ਬਹੁਤ ਸਾਰੇ ਮੁਕਾਮ ਹਾਸਿਲ ਕਰ ਸਕਦੇ ਹਨ।ਇਸ ਮੌਕੇ ਤੇ ਪ੍ਰਭਾਤ ਕਪੂਰ, ਰਾਮ ਕੁਮਾਰ,ਰੰਜੀਵ ਸ਼ਰਮਾ, ਰਜੀਵ ਦੁਆ, ਤੀਰਥ ਸਿੰਘ, ਡਾ. ਹਰਸਿਮਰਤ ਕੌਰ, ਪੁਸ਼ਪਿੰਦਰ ਕੌਰ, ਯਸ਼ੂ ਬਾਲਾ,ਮਨਜਿੰਦਰ ਕੌਰ, ਰਛਪਾਲ ਕੌਰ, ਮਹਿੰਦਰਪਾਲ ਸਿੰਘ, ਚਰਨਪ੍ਰੀਤ ਸਿੰਘ, ਜਗਜੀਤ ਸਿੰਘ,ਅਰਵਿੰਦਰ ਸਿੰਘ,ਜਸਪ੍ਰੀਤ ਕੌਰ,ਲਖਵੀਰ ਸਿੰਘ ਅਤੇ ਸਮੂਹ ਸਟਾਫ ਮੈਬਰਾਂਨ ਹਾਜ਼ਰ ਸਨ।