ਜਗਰਾਓਂ, 29 ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਵਿਖੇ ਅੱਜ ਵਿਦਿਆਰਥੀਆਂ ਦੀ ਜਾਗ੍ਰਿਤੀ ਲਈ ਸਾਈਬਰ ਸਕਿਊਰਿਟੀ ਗੁਰੂ ਲੁਧਿਆਣਾ ਦੇ ਅਰਧ ਸਰਕਾਰੀ ਕਰਮਚਾਰੀਆਂ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਰੱਖਿਆ ਗਿਆ। ਜਿਸ ਵਿੱਚ ਉਹਨਾਂ ਨੇ ਅੱਜ ਬੈਂਕ ਖਾਤਿਆਂ ਵਿੱਚ ਹੋ ਰਹੇ ਘਪਲੇ, ਮੋਬਾਇਲ ਫੋਨਾਂ ਵਿੱਚ ਹੋ ਰਹੇ ਘਪਲੇ ਅਤੇ ਹੋਰ ਵੀ ਕਈ ਕਿਸਮ ਦੇ ਹੋ ਰਹੇ ਮਾੜੇ ਕ੍ਰਾਈਮ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸੈਮੀਨਾਰ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਾਈਬਰ ਸਕਿਊਰਿਟੀ ਅਫ਼ਸਰ ਪ੍ਰਭਜੋਤ ਸਿੰਘ ਤੇ ਮੁਸਕਾਨਪ੍ਰੀਤ ਕੌਰ ਨੇ ਬਹੁਤ ਹੀ ਵਧੀਆ ਢੰਗ ਨਾਲ ਵਿਦਿਆਰਥੀਆਂ ਨੂੰ ਸਮਝਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਚੱਲ ਰਹੇ ਸਮੇਂ ਵਿੱਚ ਅਜਿਹੇ ਸੈਮੀਨਾਰਾਂ ਦੀ ਬਹੁਤ ਲੋੜ ਹੈ ਕਿਉਂਕਿ ਦੁਨੀਆਂ ਵਿੱਚ ਬੇਰੁਜ਼ਗਾਰੀ ਦੇ ਵਧਣ ਦੇ ਨਾਲ ਲੋਕਾਂ ਨੇ ਸੌਖੇ ਤਰੀਕੇ ਨਾਲ ਅਮੀਰ ਹੋਣ ਦੀਆਂ ਆਦਤਾਂ ਪਾਲ ਰਹੀਆਂ ਹਨ ਇਸ ਕਰਕੇ ਉਹ ਇੰਟਰਨੈਟ ਦੇ ਜਰੀਏ ਬਹੁਤ ਸਾਰੇ ਢੰਗ ਅਪਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਵਿਦਿਆਰਥੀ ਵਰਗ ਇਸ ਦੀ ਜਾਣਕਾਰੀ ਰੱਖਦਾ ਹੋਵੇਗਾ ਤਾਂ ਪੂਰਾ ਸਮਾਜ ਅਜਿਹੇ ਘਪਲਿਆਂ ਤੋਂ ਬਚ ਸਕੇਗਾ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ।