Home Punjab ਮਿੰਨੀ ਕਹਾਣੀ

ਮਿੰਨੀ ਕਹਾਣੀ

49
0


,,,,,,,,,,,,,,,,,,,,,,,,,,,,,,
,,,,,,,,,,,, ਤੂੜੀ ਦੀ ਪੰਡ ,,,,,,,,,,,
ਹਲੇ! ਕੈਲੂ ਤੂੜੀ ਢੋਹਣ ਵਾਲਿਆਂ ਨਾਲ ਨਵਾਂ ਨਵਾਂ ਰਲਿਆ ਸੀ।ਤੂੜੀ ਦੀ ਪੰਡ ਸਿਰ ਤੇ ਚੁੱਕ ਕੈਲੂ ਪੋੜੀਆਂ ਚੜ੍ਹਦਾ ਜਾ ਰਿਹਾ ਸੀ। “ਗਾਮਿਆ ਫ਼ੜੀ ਕੇਰਾਂ, ਹਮ ਪੇ,” ਕਹਿ ਕੈਲੂ ਨੇ ਤੂੜੀ ਦੀ ਪੰਡ ਸਿਰ ਤੋਂ ਲਾਹ ਟਰਾਲੀ ਵਿੱਚ ਸੁੱਟ ਦਿੱਤੀ। ਖਾਲੀ ਪੱਲੀ ਕੱਛ ਚ’ ਲ਼ੈ
ਕੈਲੂ ਥੱਲੇ ਉੱਤਰਿਆ। ਭਾਰੀ ਪੰਡ ਇੱਕ ਹੋਰ ਬੰਨੀ ਪਈ ਸੀ। “ਚੱਕ ਬਈ ਚੱਕ ਕੈਲੂ ਆ ਜਾ, ਛੇਤੀ ਕਰ “, ਗੋਲੀ ਨੇ ਪੰਡ ਨੂੰ ਜੋਹਦੇ ਹੋਏ ਨੇ ਕਿਹਾ।
ਕੈਲੂ ਕਹਿਣ ਲੱਗਿਆ “ਓ ਠਹਿਰ ਜਾ ਯਾਰ,” ਕੈਲੂ ਨੂੰ ਪਹਿਲੀ ਪੰਡ ਨੇ ਹੀ ਸ਼ੱਕੀ ਕਰ ਦਿੱਤਾ ਲੱਗਦਾ ਸੀ।ਉਹ ਪੰਡ ਚੱਕਣ ਨੂੰ ਤਿਆਰ ਨਹੀਂ ਸੀ। ਕੋਲੇ ਖੜੇ ਗਾਮੇ ਨੇ ਟਿੱਚਰ ਕੀਤੀ, “ਕੈਲਿਆ ਭੋਰਾ ਖਾ ਕੇ ਤਾਂ ਵੇਖ, ਇੱਕ ਨੀ ਦੋ ਦੋ ਪੰਡਾ ਚੱਕੇਗਾ”। ਪਰ ਕੈਲੂ ਨਸ਼ੇ ਤੋਂ ਸੌ ਕੋਹ ਦੂਰ ਸੀ। “ਨਾ ਬਈ ਨਾ, ਮੈਂ ਨੀਂ ਕੁਝ ਖਾਣਾ ਅੱਜ ਤਾਂ ਖਵਾ ਦੇਵੇਗਾ, ਤੇ ਕੱਲ ਨੂੰ,” ਇਹ ਕਹਿ ਕੈਲੂ ਨੇ ਗਾਮੇ ਨੂੰ ਕਿਹਾ “ਚੱਲ ਚਕਾ ਪੰਡ” ਗੋਲੀ ਤੇ ਗਾਮੇ ਨੇ ਤੂੜੀ ਦੀ ਪੰਡ ਚੁੱਕ ਕੇ ਉਸ ਦੇ ਸਿਰ ਤੇ ਰੱਖ ਦਿੱਤੀ, ਕੈਲੂ ਪੂਰੇ ਜੋਸ਼ ਨਾਲ ਪੰਡ ਚੁੱਕ ਟਰਾਲੀ ਵਿੱਚ ਸੁੱਟ ਆਇਆ ਜਿਵੇਂ ਗਾਮੇ ਨੇ ਨਸ਼ੇ ਦਾ ਨਾਂ ਲੈ ਕਿ ਉਸ ਦੇ ਅੰਦਰ ਦੀ ਕੋਈ ਸ਼ਕਤੀ ਨੂੰ ਜਗਾ ਦਿੱਤਾ ਹੋਵੇ।
ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ , ਮੋਗਾ ।

LEAVE A REPLY

Please enter your comment!
Please enter your name here