ਜਗਰਾਉਂ, 17 ਅਪ੍ਰੈਲ ( ਰਾਜਨ ਜੈਨ)-ਮਾਲਵੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਸਕੂਲ ਵਿੱਚ ਨਵੇਂ ਬੱਚਿਆਂ ਦੀ ਆਮਦ ਉਪਰ ਉਹਨਾਂ ਨੂੰ ਜੀ ਆਇਆਂ ਆਖਦਿਆਂ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ ਦੋਰਾਨ ਸਕੂਲ ਦੇ ਨਰਸਰੀ ਵਿੰਗ ਦੇ ਨਵੇਂ ਬੱਚੇ ਸਕੂਲ ਵਿੱਚ ਰੰਗ ਬਿਰੰਗੀਆਂ ਪੁਸ਼ਾਕਾ ਵਿੱਚ ਪਹੁੰਚੇ।ਕੇਕ ਕੱਟਣ ਦੀ ਰਸਮ ਨੰਨੇ ਮੁੰਨੇ ਬੱਚਿਆਂ ਦੇ ਨਾਲ ਸਕੂਲ ਅਧਿਆਪਕ ਮੈਡਮ ਵੰਦਨਾ, ਪ੍ਰਭਦੀਪ ਕੌਰ, ਹਰਪ੍ਰੀਤ ਕੌਰ, ਇੰਦਰਪਾਲ ਕੌਰ, ਸਤਵੀਰ ਕੌਰ ਅਤੇ ਮੈਡਮ ਬਲਜੀਤ ਕੌਰ ਨੇ ਨਿਭਾਈ। ਬੱਚਿਆਂ ਨੇ ਸਵਾਦਿਸ਼ਟ ਕੇਕ ਦਾ ਆਨੰਦ ਮਾਣਿਆ ਅਤੇ ਸੰਗੀਤ ਦੀ ਮਨਮੋਹਕ ਧੁਨਾਂ ਉੱਪਰ ਡਾਂਸ ਵੀ ਕੀਤਾ। ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਨਵੇਂ ਬੱਚਿਆਂ ਦੀ ਸਕੂਲ ਵਿੱਚ ਆਮਦ ਤੇ ਜੀ ਆਇਆ ਆਖਦਿਆਂ ਕਿਹਾ ਕਿ ਇੰਨਾਂ ਨੰਨੇ ਮੁੰਨੇ ਬੱਚਿਆਂ ਦਾ ਸਿੱਖਿਆ ਦੇ ਖੇਤਰ ਵਿੱਚ ਰੱਖਿਆ ਪਹਿਲਾ ਕਦਮ ਇਹਨਾਂ ਨੂੰ ਖੁਸ਼ਹਾਲ ਜੀਵਨ ਵਿੱਚ ਲੈ ਕੇ ਜਾਵੇਗਾ ਅਤੇ ਇਹ ਵਧੀਆ ਸਿੱਖਿਆ ਦੇ ਨਾਲ ਗੁਣਾਂਤਮਕ ਸਿੱਖਿਆ ਵੀ ਗ੍ਰਹਿਣ ਕਰਨਗੇ। ਇਸ ਸਮੇਂ ਸਮੂਹ ਅਧਿਆਪਕ ਅਤੇ ਮੈਨੈਜਮੈਂਟ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਆਦਿ ਹਾਜਿਰ ਸਨ।