Home ਧਾਰਮਿਕ ਦੇਸ਼ ਦੀ ਵੰਡ ਸਮੇਂ ਦਸਮੇਸ਼ ਪਿਤਾ ਜੀ ਦੀ ਨਿਸ਼ਾਨੀ ‘ਗੰਗਾ ਸਾਗਰ’ ਨੂੰ...

ਦੇਸ਼ ਦੀ ਵੰਡ ਸਮੇਂ ਦਸਮੇਸ਼ ਪਿਤਾ ਜੀ ਦੀ ਨਿਸ਼ਾਨੀ ‘ਗੰਗਾ ਸਾਗਰ’ ਨੂੰ ਸਾਡਾ ਪਰਿਵਾਰ ਪੂਰੇ ਸਤਿਕਾਰ ਨਾਲ ਲੈ ਗਿਆ ਸੀ -ਰਾਏ ਅਜ਼ੀਜ਼ ਉਲ੍ਹਾ

56
0

ਕੈਨੇਡਾ, ,17 ਅਪ੍ਰੈਲ ( ਜੋਗਿੰਦਰ ਸਿੰਘ)-ਪਿਛਲੀਆਂ ਤਿੰਨ ਸਦੀਆਂ ਤੋਂ ਵੀ ਵੱਧ ਸਮੇਂ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀ ਨਿਸਾਨੀ ‘ਗੰਗਾ ਸਾਗਰ’ ਨੂੰ ਸੰਭਾਲੀ ਬੈਠਾ ਨਵਾਬ ਰਾਏ ਕੱਲਾ ਜੀ ਦਾ ਪਰਿਵਾਰ ਗੁਰੂ ਸਾਹਿਬ ਜੀ ਵਲੋਂ ਮਿਲੀ ਇਸ ਨਿਸ਼ਾਨੀ ਨੂੰ ਰੂਹਾਨੀ ਬਖਸ਼ਿਸ ਮੰਨਦਾ ਹੈ ਤੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਵੰਡ ਸਮੇਂ ਭਾਵੇਂ ਉਨ੍ਹਾਂ ਦਾ ਭਰਿਆ ਘਰ ਤੇ ਜਾਇਦਾਦ ਰਾਏਕੋਟ ‘ਚ ਰਹਿ ਗਈ ਪਰ ਉਨ੍ਹਾਂ ਦਾ ਪਰਿਵਾਰ ਦਸਮੇਸ਼ ਪਿਤਾ ਜੀ ਵਲੋਂ ਮਿਲੀ ਨਿਸ਼ਾਨੀ ਨੂੰ ਸੰਭਾਲ ਕੇ ਆਪਣੇ ਨਾਲ ਪਾਕਿਸਤਾਨ ਲੈ ਆਇਆ l ਉਪਰੋਕਤ ਪ੍ਰਗਟਾਵਾ ਅੱਜ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਦੇ ਵਾਰਿਸ ਤੇ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਸ੍ਰੀ ਰਾਏ ਅਜ਼ੀਜ਼ ਉਲ੍ਹਾ ਖਾਨ ਨੇ ਕੈਨੇਡਾ ‘ਚ ਪੰਜਾਬ ਤੋਂ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ l ਇਥੇ ਜਿਕਰਯੋਗ ਹੈ ਕਿ ਅੱਜ ਕੱਲ ਗੁਰੂ ਸਾਹਿਬ ਜੀ ਵਲੋਂ ਰਾਏ ਕੱਲਾ ਦੇ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਭੇਟ ਇਹ ਨਿਸ਼ਾਨੀ ‘ਗੰਗਾ ਸਾਗਰ’ ਕੈਨੇਡਾ ਵਿਖੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਪਹਿਲਾਂ ਟਰਾਂਟੋ ਏਰੀਏ ਦੀ ਸੰਗਤਾਂ ਲਈ ਲਿਆਂਦਾ ਗਿਆ ਸੀ ਤੇ ਹੁਣ ਗੁਰਦਵਾਰਾ ਸ੍ਰੀ ਦਸਮੇਸ਼ ਦਰਬਾਰ ਸਰੀ ਵਿਖੇ ਸੰਗਤਾਂ ਨੂੰ ‘ਗੰਗਾ ਸਾਗਰ’ ਦੇ ਦਰਸ਼ਨ ਕਰਵਾਏ ਜਾ ਰਹੇ ਹਨ l ਸ੍ਰੀ ਰਾਏ ਅਜ਼ੀਜ਼ ਉਲ੍ਹਾ ਖਾਨ ਨੇ ਕਿਹਾ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਦੁਨੀਆਂ ‘ਚ ਸਿੱਖ ਸੰਗਤਾਂ ਵਲੋਂ ਵੱਡਾ ਮਾਣ ਸਨਮਾਨ ਦਿੱਤਾ ਜਾਂਦਾ ਤੇ ਉਨ੍ਹਾਂ ਦੇ ਪਰਿਵਾਰ ਪਾਸੋਂ ਗੁਰੂ ਜੀ ਨੇ ਉਦੋਂ ਸੇਵਾ ਲਈ ਜਦੋੰ ਗੁਰੂ ਜੀ ਦਾ ਪਰਿਵਾਰ ਵੱਡੇ ਦੁੱਖਾਂ ‘ਚੋਂ ਲੰਘ ਰਿਹਾ ਸੀ l ਸ੍ਰੀ ਰਾਏ ਨੇ ਦੱਸਿਆ ਕਿ ਪਹਿਲੀ ਵਾਰ ਉਹ 1994 ‘ਚ ‘ਗੰਗਾ ਸਾਗਰ’ ਪੰਜਾਬ ਲੈ ਕੇ ਗਏ ਸਨ ਤੇ ਉਸ ਤੋਂ ਬਾਅਦ 2004 ਵਿਚ ਮੁੜ ਰਾਏਕੋਟ ਵਿਖੇ ਗੁਰੂ ਸਾਹਿਬ ਜੀ ਦੀ ਇਹ ਨਿਸ਼ਾਨੀ ਲੈ ਕੇ ਗਏ ਸਨ, ਜਿਥੇ ਗੁਰੂ ਜੀ ਨੇ ਇਹ ਨਿਸ਼ਾਨੀ ਉਨ੍ਹਾਂ ਦੇ ਵਡੇਰਿਆਂ ਨੂੰ ਦਿੱਤੀ ਸੀ l ਉਨ੍ਹਾਂ ਦੱਸਿਆ ਸਿੱਖ ਸੰਗਤਾਂ ਤੇ ਉਸ ਸਮੇਂ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਨਮਾਨ ਦਿੱਤਾ ਗਿਆ ਸੀ l ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਵਲੋਂ ‘ਗੰਗਾ ਸਾਗਰ’ ਦੇ ਨਾਲ ਛੋਟੀ ਕਿਰਪਾਨ ਵੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਸੀ, ਜੋ ਅੰਗਰੇਜ ਸਰਕਾਰ ਜਬਰੀ ਲੈ ਗਈ ਸੀ, ਪਰ ਸਰਕਾਰ ਉਹ ਨਿਸ਼ਾਨੀ ਸੰਭਾਲੀ ਨਹੀਂ ਗਈ, ਤੇ ਇਕ ਹੋਰ ਨਿਸ਼ਾਨੀ ਪੋਥੀ ਰੱਖਣ ਵਾਲੀ ਲੱਕੜ ਦੀ ਬਣੀ ‘ਰੇਰ’ ਵੀ ਸੀ, ਜੋ ਲੱਕੜੀ ਦੀ ਹੋਣ ਕਰਕੇ ਨਹੀਂ ਬਚੀ l ਰਾਏ ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਦੀਆਂ ਅਗਲੀਆਂ ਪੀੜੀਆਂ ਵੀ ਗੁਰੂ ਜੀ ਅਤੇ ਆਪਣੇ ਪਰਿਵਾਰ ਨੂੰ ਮਿਲੇ ‘ਗੰਗਾ ਸਾਗਰ’ ਦਾ ਪੂਰਨ ਸਤਿਕਾਰ ਕਰਦੀਆਂ l ਉਨ੍ਹਾਂ ਇਸ ਮੌਕੇ ਸਿੱਖ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ, ਇਸ ਮੌਕੇ ਜਗਰਾਉਂ ਤੋਂ ਕੈਨੇਡਾ ਪੁੱਜੇ ਪੱਤਰਕਾਰ ਜੋਗਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਨੇ ਰਾਏ ਅਜ਼ੀਜ਼ ਉਲ੍ਹਾ ਖਾਨ ਨੂੰ ਫੁੱਲਾਂ ਦਾ ਬੁਕਾ ਭੇਟ ਕਰਕੇ ਸਨਮਾਨਿਤ ਕੀਤਾ।

ਕੈਂਪਸ਼ਨ-ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਾਏ ਅਜ਼ੀਜ਼ ਉਲ੍ਹਾ ਖਾਨ ਨੂੰ ਮਿਲਣ ਸਮੇਂ ਫੁੱਲਾਂ ਦਾ ਬੁਕਾ ਭੇਟ ਕਰਦੇ ਹੋਏ ਪੱਤਰਕਾਰ ਜੋਗਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਤਲਵੰਡੀ।

LEAVE A REPLY

Please enter your comment!
Please enter your name here