Home crime ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦੀ ਹੋਈ...

ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ

65
0


ਲੁਧਿਆਣਾ(ਭਗਵਾਨ ਭੰਗੂ-ਲਿਕੇਸ ਸ਼ਰਮਾ)ਅੱਗ ਲੱਗਣ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ। ਹੁਣ ਲੁਧਿਆਣਾ ਦੇ ਟਿੱਬਾ ਰੋਡ ‘ਤੇ ਸਥਿਤ ਮੱਕੜ ਕਲੋਨੀ ਨੇੜੇ ਕੂੜਾ ਡੰਪ ਦੇ ਕੋਲ ਬਣੀ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ।ਪਰਿਵਾਰ ਦੇ ਜੀਆ ਦੇ ਨਾਂਅ ਰਾਖੀ (15), ਮਨੀਸ਼ਾ (10), ਗੀਤਾ (8), ਚੰਦਾ (5), ਸੰਨੀ, ਸੁਰੇਸ਼ ਸਾਹਨੀ, ਅਰੁਣਾ ਦੇਵੀ ਦੇ ਵਜੋਂ ਹੋਈ ਹੈ। ਇਸ ਘਟਨਾ ਵਿੱਚ ਪਰਿਵਾਰ ਦਾ ਵੱਡਾ ਪੁੱਤਰ ਰਾਜੇਸ਼ ਵਾਲ-ਵਾਲ ਬਚ ਗਿਆ, ਜੋ ਰਾਤ ਨੂੰ ਆਪਣੇ ਦੋਸਤ ਦੇ ਘਰ ਸੌਣ ਗਿਆ ਸੀ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।ਇਹ ਮਾਮਲਾ ਦੇਰ ਰਾਤ 2 ਵਜੇ ਦਾ ਦੱਸਿਆ ਜਾ ਰਿਹਾ ਹੈ। ਸੁੱਤੇ ਪਏ ਪੂਰੇ ਪਰਿਵਾਰ ਦੀ ਅੱਗ ਲੱਗਣ ਕਾਰਨ ਜ਼ਿੰਦਾ ਸੜ ਕੇ ਮੌਤ ਹੋ ਗਈ।ਇਸ ਅੱਗ ‘ਚ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ।ਜਿਸ ‘ਚ ਪਤੀ-ਪਤਨੀ ਸਮੇਤ 5 ਬੱਚੇ ਵੀ ਅੱਗ ‘ਚ ਝੁਲਸ ਗਏ ਹਨ।ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸੂਚਨਾ ਮਿਲਦੇ ਹੀ ਡੀਸੀ ਸੁਰਭੀ ਮਲਿਕ ਅਤੇ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

LEAVE A REPLY

Please enter your comment!
Please enter your name here