ਨਵੀਂ ਦਿੱਲ਼ੀ (ਬਿਊਰੋ) ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਉੱਤੇ ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਇੱਕ ਟੀਮ ਛਾਪਾ ਮਾਰਿਆ ਹੈ।ਇਸ ਘਟਨਾ ਤੋਂ ਬਾਅਦ ਕੁਮਾਰ ਵਿਸ਼ਵਾਸ਼ ਨੇ ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਟਵੀਟ ਕੀਤਾ ਹੈ ਕਿ ਤੁਸੀਂ ਹੁਣ ਪੰਜਾਬ ਦੀ ਸੱਤਾ ਦਿੱਲੀ ਵਿੱਚ ਬੈਠੇ ਵਿਅਕਤੀ ਨੂੰ ਦੇ ਰਹੇ ਹੋ,ਇੱਕ ਦਿਨ ਉਹ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ।ਦੇਸ਼ ਨੂੰ ਮੇਰੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ।ਕੁਮਾਰ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਉਨ੍ਹਾਂ ਦੇ ਇਸ਼ਾਰੇ ‘ਤੇ ‘ਆਪ’ ਵਿੱਚ ਸ਼ਾਮਲ ਕੀਤਾ ਸੀ ਅਤੇ ਹੁਣ “ਉਸੇ ਆਦਮੀ ਨੂੰ ਕਥਿਤ ਤੌਰ ‘ਤੇ ਉਨ੍ਹਾਂ ਵਿਰੁੱਧ ਵਰਤਿਆ ਗਿਆ ਹੈ।ਕੁਮਾਰ ਵਿਸ਼ਵਾਸ ਨੇ ਤਸਵੀਰਾਂ ਟਵੀਟ ਕੀਤੀਆਂ ਸੀ ਤੇ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਪੰਜਾਬ ਪੁਲਿਸ ਮੇਰੇ ਘਰ ਪਹੁੰਚੀ ਤੇ ਮਾਨ ਰਹਿਣ ਸਾਵਧਾਨ, ਕੇਜਰੀਵਾਲ ਪੰਜਾਬ ਨੂੰ ਦੇਣਗੇ ਧੋਖਾ।ਸੂਤਰਾਂ ਮੁਤਾਬਕ ਪੁਲਿਸ IT ਐਕਟ ਤਹਿਤ ਨੋਟਿਸ ਲੈ ਕੇ ਪਹੁੰਚੀ ਹੈ।ਰੋਪੜ ਥਾਣੇ ਦੇ ਇੰਸਪੈਕਟਰ ਸੁਮਿਤ ਮੋਰ ਪਹੁੰਚੇ ਹਨ।ਕਾਂਗਰਸ ਦੇ ਆਗੂ ਸੁਖਪਾਲ ਖਹਿਰਾ ਨੇ ਕੁਮਾਰ ਵਿਸ਼ਵਾਸ਼ ਦੇ ਖ਼ਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਮੁਖਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਿਹਾ ਹੈ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਨੀਜੀ ਇਤੇਮਾਲ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਤੱਕ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇੱਕ ਸੂਬੇ ਦੀ ਪੁਲਿਸ ਨੂੰ ਦੂਜੇ ਸੂਬੇ ਦੇ ਮੁਖਮੰਤਰੀ ਨੇ ਨਿੱਜੀ ਬਦਲਾਖੋਰੀ ਲਈ ਵਰਤਿਆ ਹੋਵੇ।ਉਨ੍ਹਾਂ ਕਿਹਾ ਕਿ ਕੀ ਮੁਖਮੰਤਰੀ ਦਾ ਇਹੀ ਬਦਲਾਅ ਹੈ? ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਐਮਰਜੈਂਸੀ ਤੋਂ ਵੀ ਬੁਰੇ ਹਾਲਾਤ ਹੋ ਰਹੇ।