ਚੀਮਾ ਮੰਡੀ (ਭੰਗੂ-ਲਿਕੇਸ਼) ਸਥਾਨਕ ਕਸਬੇ ਵਿਖੇ ਨੌਜਵਾਨ ਪੁੱਤ ਨੂੰ ਪਿਤਾ ਵੱਲੋਂ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਦੁਖਦਾਇਕ ਖਬਰ ਮਿਲੀ ਹੈ।ਪੁਲਿਸ ਥਾਣਾ ਚੀਮਾ ਮੰਡੀ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ (18 ਸਾਲ) ਦੇ ਪਿਤਾ ਗੋਪਾਲ ਸਿੰਘ ਦੇ ਕਿਸੇ ਔਰਤ ਨਾਲ ਨਜਾਇਜ ਸਬੰਧਾਂ ਨੂੰ ਲੈ ਕੇ ਪਰਿਵਾਰ ਨਾਲ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ।ਮ੍ਰਿਤਕ ਨੌਜਵਾਨ ਤੇ ਉਸ ਦੀ ਮਾਤਾ ਵੱਲੋਂ ਵੀ ਗੋਪਾਲ ਸਿੰਘ ਨੂੰ ਅਜਿਹਾ ਕੰਮ ਕਰਨ ਤੋਂ ਵਰਜਿਆ ਜਾਂਦਾ ਸੀ।ਲੰਘੀ ਰਾਤ ਕਰੀਬ 11 ਕੁ ਵਜੇ ਜਦੋਂ ਗੋਪਾਲ ਸਿੰਘ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਇਆ ਤਾਂ ਉਸ ਨੇ ਆਪਣੇ ਪੁੱਤਰ ਅਮਨਦੀਪ ਸਿੰਘ ‘ਤੇ ਬੰਦੂਕ ਨਾਲ ਫਾਇਰ ਕਰ ਦਿੱਤਾ।ਗੰਭੀਰ ਜਖਮੀ ਹਾਲਤ ਵਿਚ ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲ਼ਾ ਵਿਖੇ ਲਿਜਾਇਆ ਗਿਆ ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।ਥਾਣਾ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਬਾਰੀਕੀ ਨਾਲ਼ ਕੀਤੀ ਜਾ ਰਹੀ ਹੈ