Home International ਯੂਕਰੇਨ ‘ਚ ਜ਼ਖਮੀ ਹੋਇਆ ਪੰਜਾਬੀ ਵਿਦਿਆਰਥੀ ਹਰਜੋਤ ਸਿੰਘ ਅੱਜ ਕਰੇਗਾ ਵਤਨ ਵਾਪਸੀ

ਯੂਕਰੇਨ ‘ਚ ਜ਼ਖਮੀ ਹੋਇਆ ਪੰਜਾਬੀ ਵਿਦਿਆਰਥੀ ਹਰਜੋਤ ਸਿੰਘ ਅੱਜ ਕਰੇਗਾ ਵਤਨ ਵਾਪਸੀ

202
0


” ਜਗਰਾਉਂ ਦਾ ਰਹਿਣ ਵਾਲਾ ਹੈ ਹਰਜੋਤ ਸਿੰਘ ਦਾ ਪਰਿਵਾਰ”
ਜਗਰਾਉਂ 7 ਮਾਰਚ,(ਲਿਕੇਸ ਸ਼ਰਮਾ) ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਿੱਲੀ ਦੇ ਛੱਤਰਪੁਰ ਐਕਸਟੈਨਸ਼ਨ ਦਾ ਰਹਿਣ ਵਾਲਾ ਹਰਜੋਤ ਸਿੰਘ (31) ਸੋਮਵਾਰ ਨੂੰ ਦਿੱਲੀ ਪਹੁੰਚੇਗਾ।ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।ਉਨ੍ਹਾਂ ਲਿਖਿਆ ਹੈ- ‘ਹਰਜੋਤ ਸਿੰਘ ਉਹ ਭਾਰਤੀ ਹੈ ਜਿਸ ਨੂੰ ਕੀਵ ‘ਚ ਜੰਗ ਦੌਰਾਨ ਗੋਲ਼ੀ ਲੱਗ ਗਈ ਸੀ।ਹਫੜਾ-ਦਫੜੀ ‘ਚ ਪਾਸਪੋਰਟ ਵੀ ਗੁੰਮ ਹੋ ਗਿਆ।ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਜੋਤ ਸੋਮਵਾਰ ਨੂੰ ਸਾਡੇ ਨਾਲ ਭਾਰਤ ਪਹੁੰਚ ਰਿਹਾ ਹੈ।ਉਮੀਦ ਹੈ ਕਿ ਉਹ ਘਰੇਲੂ ਭੋਜਨ ਤੇ ਦੇਖਭਾਲ ਨਾਲ ਜਲਦੀ ਠੀਕ ਹੋ ਜਾਵੇਗਾ।ਹਰਜੋਤ ਦੇ ਭਰਾ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਰਜੋਤ ਨਾਲ ਕੋਈ ਗੱਲ ਨਹੀਂ ਹੋਈ।ਉਸਦਾ ਮੋਬਾਈਲ ਬੰਦ ਹੈ। ਉਨ੍ਹਾਂ ਨੂੰ ਇਸ ਬਾਰੇ ਕੇਂਦਰੀ ਮੰਤਰੀ ਦੇ ਟਵੀਟ ਅਤੇ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ।ਹਰਜੋਤ ਦਾ ਪਰਿਵਾਰ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦਾ ਰਹਿਣ ਵਾਲਾ ਹੈ।

LEAVE A REPLY

Please enter your comment!
Please enter your name here