ਜਗਰਾਉਂ, 24 ਦਸੰਬਰ (ਪ੍ਰਤਾਪ ਸਿੰਘ): ਸ਼ੇਰਪੁਰਾ ਰੋਡ ਮਾਰਕੀਟ ਨੇ ਪ੍ਰਧਾਨ ਹਰਬੰਸ ਲਾਲ ਦੀ ਅਗਵਾਈ ਵਿੱਚ ਦੁਕਾਨਦਾਰਾਂ ਵੱਲੋਂ ਸਲਾਨਾ ਭੰਡਾਰਾ ਲਾਇਆ ਗਿਆ ਜਿੱਥੇ ਆਉਂਦੇ ਜਾਂਦੇ ਰਾਹਗੀਰਾਂ ਨੇ ਭੰਡਾਰੇ ਦਾ ਅਨੰਦ ਮਾਣਿਆ। ਇਸ ਮੌਕੇ ਪ੍ਰਧਾਨ ਹਰਬੰਸ ਲਾਲ ਨੇ ਆਖਿਆ ਕੀ ਪੰਜਾਬੀਆਂ ਕੀ ਇਹ ਪ੍ਰੰਪਰਾ ਰਹੀ ਹੈ ਕਿ ਉਹ ਹਮੇਸ਼ਾ ਸੇਵਾ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਇਹ 32 ਵਾਂ ਸਾਲਾਨਾ ਭੰਡਾਰਾ ਲਾਇਆ ਗਿਆ ਹੈ। ਇਸ ਮੌਕੇ ਭੰਡਾਰੇ ਦੀ ਸੇਵਾ ਕਰਨ ਵਾਲਿਆ ’ਚ ਪ੍ਰਧਾਨ ਹਰਬੰਸ ਲਾਲ ਅਮਨਪ੍ਰੀਤ ਸਿੰਘ ਬੰਟੀ, ਪੁਨੀਤ ਜੈਨ, ਅਵਿਨਾਸ਼ ਕਪੂਰ, ਬਚਿੱਤਰ ਸਿੰਘ, ਕਮਲ ਕਿਸ਼ੋਰ, ਭਲਵਾਨ ਚਰਨਜੀਤ ਸਿੰਘ, ਮਾਂਗੇ ਰਾਮ, ਵਿੱਕੀ ਪ੍ਰਧਾਨ ਤੇ ਫੂਲ ਚੰਦ ਆਦਿ ਹਾਜ਼ਰ ਸਨ
