ਗੁਰਦਾਸਪੁਰ 24 ਮਈ (ਭਗਵਾਨ ਭੰਗੂ – ਰੋਹਿਤ ਗੋਇਲ) – ਕਾਹਨੂੰਵਾਨ ਬਲਾਕ ਅਧੀਨ ਪੈਂਦੇ ਪਿੰਡ ਭੂਸ਼ਾ ਦੇ ਕਿਸਾਨ ਵੱਲੋਂ ਲਗਾਈ ਝੋਨੇ ਦੀ ਪਨੀਰੀ (ਪੌਂਦ)ਕਿਸੇ ਅਣ ਪਛਾਤੇ ਅਨਸਰ ਵੱਲੋਂ ਜ਼ਹਿਰੀਲੇ ਕੈਮੀਕਲ ਦਾ ਛਿੜਕਾ ਕਰ ਕੇ ਨਸ਼ਟ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਰੀਬ 15 ਦਿਨ ਪਹਿਲਾਂ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਗਈ ਸੀ। ਪਰ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਉਸ ਦੀ ਤੰਦਰੁਸਤ ਪਨੀਰੀ ਉੱਤੇ ਕਿਸੇ ਜ਼ਹਿਰੀਲੇ ਕੈਮੀਕਲ ਦਾ ਛਿੜਕਾ ਕਰ ਕੇ ਬਰਬਾਦ ਕਰ ਦਿੱਤੀ ਗਈ ਹੈ।ਉਸ ਨੇ ਦੱਸਿਆ ਕਿ ਉਸ ਵੱਲੋਂ ਮਹਿੰਗੇ ਭਾਅ ਦਾ ਬੀਜ ਲੈ ਕੇ ਸਮੇਂ ਸਿਰ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਲਈ ਸੀ। ਪਰ ਹੁਣ ਉਸ ਦੀ ਪਨੀਰੀ ਖ਼ਰਾਬ ਹੋਣ ਕਾਰਨ ਉਸ ਨੂੰ ਫਿਰ ਤੋਂ ਪਨੀਰੀ ਦੀ ਬਿਜਾਈ ਕਰਨੀ ਪਏਗੀ। ਪਰ ਇਸ ਕਾਰਨ ਉਹ ਝੋਨੇ ਦੀ ਬਿਜਾਈ ਕਰਨ ਤੋਂ ਬਹੁਤ ਪੱਛੜ ਜਾਵੇਗਾ। ਇਸ ਕਾਰਨ ਉਸ ਦਾ ਵੱਡਾ ਵਿੱਤੀ ਨੁਕਸਾਨ ਵੀ ਹੋ ਗਿਆ ਹੈ। ਉਸ ਵੱਲੋਂ ਇਸ ਸਬੰਧੀ ਥਾਣਾ ਕਾਹਨੂੰਵਾਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।