ਦਸਮੇਸ਼ ਪਿਤਾ ਦੀ ਸਾਡੇ ਲਈ ਕੀਤੀ ਕੁਰਬਾਨੀ ਨੂੰ ਭੁਲਾਇਆ ਨਹੀ ਜਾ ਸਕਦਾ:-ਬਾਬਾ ਲੱਖਾ
ਅੱਜ ਨੌਜਵਾਨ ਪੀੜੀ੍ ਨੂੰ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਸਲਾਘਾਯੋਗ:ਜੱਥੇ. ਤਲਵੰਡੀ
ਹੇਰਾਂ 3 ਜਨਵਰੀ (ਜਸਵੀਰ ਸਿੰਘ ਹੇਰਾਂ):ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦਾ ਕਿਲਾ ਛੱਡਣ ਦੇ ਸਬੰਧ ਵਿੱਚ ਬਾਬਾ ਜੋਰਾ ਸਿੰਘ ਲੱਖਾ ਤੋਂ ਵਰੋਸਾਏ ਬਾਬਾ ਕੁਲਵੰਤ ਸਿੰਘ ਲੱਖਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ਼ ਅਲੋਕਿਕ 28 ਵਾਂ ਵਿਸ਼ਾਲ ਨਗਰ ਕੀਰਤਨ ਆਨ ਸ਼ਾਨ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਅਤੇ ਪੰਜ ਸਿੰਘ ਸਾਹਿਬਾਨ ਦੀ ਯੋਗ ਅਗਵਾਈ ਵਿੱਚ ਅੱਜ ਦੇਰ ਰਾਤ ਗੁਰਦੁਆਰਾ ਪਾ: ਦਸਵੀਂ ਪਿੰਡ ਹੇਰਾਂ(ਲੁਧਿ) ਵਿਖੇ ਪਹੁੰਚਿਆ ਜਿੱਥੇ ਸੰਗਤਾਂ ਮੌਸਮ ਦੇ ਮਿਜ਼ਾਜ ਦੀ ਪ੍ਰਵਾਹ ਨਾ ਕਰਦੇ ਹੋਏ ਠੰਡੀ ਸੀਤ ਹਵਾ ਚੱਲਣ ਦੇ ਬਾਵਜੂਦ ਠਾਠਾ ਮਾਰਦੇ ਇੱਕਠ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।ਨਗਰ ਕੀਰਤਨ ਦੇ ਨਾਲ਼ ਸੇਵਾਦਰ ਅਤੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਪਾ:ਦਸਵੀਂ ਹੇਰਾਂ ਦੇ ਮੈਨੇਜਰ ਨਿਰਭੈ ਸਿੰਘ ਚੀਮਨਾ ਅਤੇ ਸਮੂਹ ਸਟਾਫ਼ ਨੇ ਜੀ ਆਇਆਂ ਆਖਿਆ ਅਤੇ ਰਾਤ ਦੇ ਵਿਸ਼ਰਾਮ ਲਈ ਬਹੁਤ ਵਧੀਆ ਪ੍ਰਬੰਧ ਕੀਤਾ।ਅੰਮ੍ਰਿਤ ਵੇਲੇ ਦੀ ਰਵਾਨਗੀ ਸਮੇਂ ਪਹੁੰਚੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਬਾਬਾ ਜੋਰਾ ਸਿੰਘ ਲੱਖਾ ਤੋਂ ਵਰੋਸਾਏ ਬਾਬਾ ਕਲਵੰਤ ਸਿੰਘ ਲੱਖਾ ਬਾਬਾ ਜੀ ਦੇ ਪਾਏ ਹੋਏ ਪੂਨਿਆਂ ਤੇ ਚੱਲ ਕੇ ਅੱਜ ਨੌਜਵਾਨ ਪੀੜੀ੍ ਨੂੰ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਅਤਿ ਸਲਾਘਾਯੋਗ ਹੈ।ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਨੇ ਸੰਗਤਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਜੋਰਾ ਸਿੰਘ ਜੀ ਲੱਖੇ ਵਾਲਿਆਂ ਦਾ ਸ਼ੁਰੂ ਕੀਤਾ ਉਪਰਾਲਾ ਸ਼ਲਾਘਾਯੋਗ ਹੈ,ਜੋ ਅੱਜ ਉਹਨਾਂ ਤੋਂ ਵਰੋਸਾਏ ਬਾਬਾ ਕੁਲਵੰਤ ਸਿੰਘ ਲੱਖਾ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਕਰ ਰਹੇ ਹਨ,ਇਹ ਨਗਰ ਕੀਰਤਨ ਦੀ ਸੇਵਾ ਲਗਾਤਾਰ 28 ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।ਉਹਨਾਂ ਕਿਹਾ ਕਿ ਬਾਬਾ ਜੋਰਾ ਸਿੰਘ ਜੀ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜੋੜਨਾ ਅਤੇ ਦਸਮੇਸ਼ ਪਿਤਾ ਜੀ ਦੇ ਸੰਦੇਸ਼ ਨੂੰ ਪਿੰਡ-ਪਿੰਡ ਪਹੁੰਚਾਉਣਾ ਇਹਨਾਂ ਦਾ ਮੁੱਖ ਮੰਤਵ ਸੀ ਜੋ ਅੱਜ ਬਾਬਾ ਕੁਲਵੰਤ ਸਿੰਘ ਕਰ ਰਹੇ ਹਨ॥ਉਹਨਾਂ ਨੇ ਬਾਬਾ ਕੁਲਵੰਤ ਸਿੰਘ ਲੱਖਾ,ਪੰਜ ਸਿੰਘ ਸਹਿਬਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਬਾਬਾ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਅੱਜ 28 ਵਾਂ ਵਿਸ਼ਾਲ ਪੈਦਲ ਮਾਰਚ ਪਿੰਡ ਹੇਰਾਂ ਦੀ ਇਤਿਹਾਸਕ ਨਗਰੀ ਤੇ ਪਹੁੰਚਿਆਂ ਜਿਸ ਦਾ ਮੁੱਖ ਮੰਤਵ ਸਾਹਿਬ-ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਯਾਦ ਕਰਵਾਉਂਣਾ ਹੈ,ਅੱਜ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਸਾਡੀ ਨੌਜਵਾਨ ਪੀੜੀ੍ਹ ਵਿਦੇਸਾਂ ਵੱਲ ਨੂੰ ਜਾ ਰਹੀ ਹੈ ਜੋ ਸਾਡੇ ਲਈ ਚਿੰਤਾ ਦਾ ਵਿਸਾ ਹੈ,ਅੱਜ ਸਾਨੂੰ ਲੋੜ ਹੈ ਗੁਰੂ ਸਾਹਿਬ ਜੀ ਦੀ ਸਾਡੇ ਲਈ ਕੀਤੀ ਕੁਰਬਾਨੀ ਨੂੰ ਯਾਦ ਕਰਨ ਦੀ ਅਤੇ ਨੌਜਵਾਨ ਪੀੜੀ੍ਹ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ।ਉਹਨਾਂ ਮੈਨੇਜਰ ਨਿਰਭੈ ਸਿੰਘ ਚੀਮਨਾ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਿਰਪਾਓ ਨਾਲ ਸਨਮਾਨਿਤ ਵੀ ਕੀਤਾ।ਇਸ ਮੌਕੇ ਜਸਪਾਲ ਸਿੰਘ ਹੇਰਾਂ ਨੇ ਬਾਬਾ ਕੁਲਵੰਤ ਸਿੰਘ ਨੂੰ ਲੋਈ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਵੀ ਕੀਤਾ।ਮੈਨੇਜਰ ਨਿਰਭੈ ਸਿੰਘ ਚੀਮਨਾ ਨੇ ਬਾਬਾ ਕੁਲਵੰਤ ਸਿੰਘ,ਪੰਜ ਸਿੰਘ ਸਾਹਿਬਾਨਾਂ ਨੂੰ ਸਿਰਪਾਓ ਨਾਲ਼ ਸਨਮਾਨ ਕੀਤਾ।ਨਗਰ ਕੀਰਤਨ ਹੇਰਾਂ ਅਰਾਮਬਾਗ ਵਿਖੇ ਰੁਕਣ ਤੇ ਰਾਗੀ ਭਾਈ ਰਜਿੰਦਰ ਸਿੰਘ ਰਾਜਾ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਕੀਰਤਨ ਵਿੱਚ ਐਨਾ ਬੈਰਾਗ ਸੀ ਕਿ ਸੰਗਤਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ।ਕੁਝ ਸਮਾਂ ਰੁਕਣ ਤੇ ਨਗਰ ਕੀਰਤਨ ਪਿੰਡ ਰਾਜੋਆਣਾ ਕਲਾਂ ਨੂੰ ਰਵਾਨਾ ਹੋਇਆ।ਮੈਨੇਜਰ ਨਿਰਭੈ ਸਿੰਘ ਚੀਮਨਾ,ਜੱਥੇਦਾਰ ਜਸਵਿੰਦਰ ਸਿੰਘ ਧਾਲੀਵਾਲ,ਅਜੀਤਪਾਲ ਸਿੰਘ,ਮੈਨੇਜਰ ਜਰਨੈਲ ਸਿੰਘ ਚੌਕੀਂਮਾਨ,ਸਰਪੰਚ ਕੁਲਵੀਰ ਸਿੰਘ,ਪ੍ਰਧਾਨ ਦਰਸ਼ਨ ਸਿੰਘ,ਅਜੀਤਪਾਲ ਸਿੰਘ,ਪ੍ਰਧਾਨ ਜਗਤਾਰ ਸਿੰਘ,ਪ੍ਰਿੰ:ਹਰਦੇਵ ਸਿੰਘ ਮਲਾਇਆ ਵਾਲ਼ੇ,ਇੰ:ਮਲਕੀਤ ਸਿੰਘ,ਰਾਜਪਾਲ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।
