ਗੁਰਦਾਸਪੁਰ,(ਰੋਹਿਤ ਗੋਇਲ – ਅਸ਼ਵਨੀ): ਕਿਸਾਨਾਂ ਦਾ ਰਿਵਾਇਤੀ ਫਸਲਾਂ ਤੋਂ ਖਹਿੜਾ ਛੁਡਵਾਉਣ ਅਤੇ ਮੂਲ ਅਨਾਜਾਂ ਦੀ ਅਤੇ ਆਰਗੈਨਿਕ ਖੇਤੀ ਕਰਨ ਦੇ ਵੱਲ ਰੁੱਖ ਮੋੜਨ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਵਲੋਂ ਬਟਾਲਾ ਦੇ ਨਜ਼ਦੀਕੀ ਪਿੰਡ ਰੰਗਿਲਪੁਰ ਵਿਖੇ ਕਿਸਾਨ ਮੇਲਾ ਲਗਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਜਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਤਦਾਤ ਵਿੱਚ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸੇਖਵਾਂ ਨੇ ਕਿਹਾ ਕਿ ਪੰਜਾਬ ਵਿੱਚ ਰਿਵਾਇਤੀ ਫਸਲਾਂ ਤੋਂ ਕਿਸਾਨਾਂ ਦਾ ਖਿਹੜਾ ਛੁਡਵਾ ਕੇ ਮੂਲ ਅਨਾਜਾਂ ਦੀ ਅਤੇ ਆਰਗੈਨਿਕ ਫਸਲਾਂ ਦੀ ਬਿਜਾਈ ਵੱਲ ਰੁੱਖ ਮੋੜਨ ਲਈ ਐਸੇ ਕਿਸਾਨ ਮੇਲੇ ਲਗਵਾਉਣੇ ਪੰਜਾਬ ਸਰਕਾਰ ਦਾ ਇਕ ਵਧੀਆ ਕਦਮ ਹੈ।ਇਹਨਾਂ ਮੇਲਿਆਂ ਰਾਹੀਂ ਨਵੀ ਤਕਨੀਕ ਨਾਲ ਅਤੇ ਜ਼ਹਿਰ ਮੁਕਤ ਖੇਤੀ ਕਰਨ ਦੀਆਂ ਨਵੇਂ ਨਵੇਂ ਢੰਗ ਦਸੇ ਜਾਂਦੇ ਹਨ ਧਰਤੀ ਹੇਠਲੇ ਪਾਣੀ ਨੂੰ ਅਤੇ ਕਿਸਾਨੀ ਨੂੰ ਬਚਾਉਣ ਲਈ ਵੀ ਰਿਵਾਇਤੀ ਫਸਲਾਂ ਨੂੰ ਛੱਡਣਾ ਪਵੇਗਾ ਤਾਂਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਵਧੀਆ ਮਾਹੌਲ ਛੱਡ ਸਕੀਏ। ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਕਿਸਾਨ ਮੂਲ ਅਨਾਜਾਂ ਦੀ ਅਤੇ ਆਰਗੈਨਿਕ ਖੇਤੀ ਕਰ ਰਹੇ ਹਨ ਉਹਨਾਂ ਨੂੰ ਸਰਕਾਰ ਦੁਆਰਾ ਮਦਦ ਜਾਂ ਫਿਰ ਸਬਸਿਡੀ ਮਿਲਣੀ ਚਾਹੀਦੀ ਹੈ ਇਸਨੂੰ ਲੈਕੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ।ਓਥੇ ਹੀ ਮੂਲ ਅਨਾਜਾਂ ਦੀ ਅਤੇ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਜੋ ਇਸ ਮੇਲੇ ਵਿੱਚ ਪਹੁੰਚੇ ਹੋਏ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਜ ਜਰੂਰਤ ਹੋ ਗਈ ਹੈ ਕੇ ਆਪਣੀ ਜਮੀਨ ਅਤੇ ਫਸਲ ਨੂੰ ਜ਼ਹਿਰ ਮੁਕਤ ਕੀਤਾ ਜਾਵੇ ਅਤੇ ਧਰਤੀ ਹੇਠਲੇ ਪਾਣੀ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਚਾਇਆ ਜਾਵੇ ਓਹਨਾਂ ਕਿਹਾ ਕਿ ਅਗਰ ਅਸੀਂ ਆਪਣੇ ਪੁਰਖਿਆਂ ਦੀ ਖੇਤੀ ਨੂੰ ਅਪਣਾਵਗੇ ਤਾਂ ਹੀ ਰੋਗ ਮੁਕਤ ਅਤੇ ਸੁਚੱਜਾ ਜੀਵਨ ਜੀਓ ਸਕਾਂਗੇ।
