ਜਗਰਾਉਂ, 22 ਅਪ੍ਰੈਲ ( ਭਗਵਾਨ ਭੰਗੂ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ• ਸੈ• ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਪਰਸ਼ੂਰਾਮ ਜਯੰਤੀ ਅਤੇ ਧਰਤੀ ਦਿਵਸ ਮਨਾਇਆ ਗਿਆ। ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ ।ਫਿਰ ਅਧਿਆਪਕਾ ਮੀਨੂੰ ਰਾਣੀ ਜੀ ਨੇ ਪਰਸ਼ੂਰਾਮ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਰਸ਼ੂ ਰਾਮ ਜੀ ਤ੍ਰੇਤਾ ਯੁੱਗ ਵਿੱਚ ਇਕ ਬ੍ਰਾਹਮਣ ਰਿਸ਼ੀ ਦੇ ਘਰ ਪੈਦਾ ਹੋਏ ਸੀ ।ਜੋ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਹਨ ।ਮਹਾਂਭਾਰਤ ਅਤੇ ਵਿਸ਼ਨੂੰ ਪੁਰਾਣ ਦੇ ਅਨੁਸਾਰ ਪਰਸ਼ੂਰਾਮ ਜੀ ਦਾ ਮੂਲ ਨਾਮ ਰਾਮ ਸੀ ।ਪਰ ਜਦੋਂ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਆਪਣਾ ਪਰਸ਼ੂ ਨਾਸ਼ਕ ਅਸ਼ਤਰ ਪ੍ਰਦਾਨ ਕੀਤਾ ਤਾਂ ਉਦੋਂ ਤੋਂ ਹੀ ਆਪ ਦਾ ਨਾਮ ਪਰਸ਼ੂਰਾਮ ਜੀ ਹੋ ਗਿਆ ।ਪਰਸ਼ੂ ਰਾਮ ਜੀ ਸ਼ਸਤਰ ਵਿਦਿਆ ਦੇ ਮਹਾਨ ਗੁਰੂ ਸਨ ।ਆਪਨੇ ਭੀਸ਼ਮ, ਦ੍ਰੋਣ ਤੇ ਕਰਨ ਨੂੰ ਸ਼ਸਤਰ ਵਿੱਦਿਆ ਪ੍ਰਦਾਨ ਕੀਤੀ ਸੀ। ਆਪ ਪਸ਼ੂ ਪੰਛੀਆਂ ਦੀ ਭਾਸ਼ਾ ਨੂੰ ਸਮਝ ਸਕਦੇ ਸੀ।ਇੱਥੋਂ ਤੱਕ ਕਿ ਖਤਰਨਾਕ ਜਾਨਵਰ ਵੀ ਆਪ ਦੀ ਛੋਹ ਨਾਲ ਮਿੱਤਰ ਬਣ ਜਾਂਦੇ ਸੀ। ਅਧਿਆਪਿਕਾ ਪਵਿੱਤਰ ਕੌਰ ਨੇ ਧਰਤੀ ਦਿਵਸ ਉਪਰ ਬੱਚਿਆਂ ਨੂੰ ਪ੍ਰਸ਼ਨ ਮੰਚ ਪ੍ਰਤੀਯੋਗਿਤਾ ਕਰਵਾਈ ।ਜਿਸ ਵਿੱਚ ਬੱਚਿਆਂ ਨੇ ਆਪਣੀ ਯੋਗਿਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਵਾਲਾਂ ਦੇ ਜਵਾਬ ਦਿੱਤੇ।ਉਪਰੰਤ ਬੱਚਿਆਂ ਵੱਲੋਂ ਧਰਤੀ ਦਿਵਸ ਉਪਰ ਪੋਸਟਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਹੁਨਰ ਦਿਖਾਉਂਦੇ ਹੋਏ ਬਹੁਤ ਹੀ ਉਮੰਦਾ ਪ੍ਰਦਰਸ਼ਨ ਕੀਤਾ।ਇਸ ਦੇ ਨਾਲ ਹੀ ਧਰਤੀ ਦਿਵਸ ਤੇ ਬੱਚਿਆਂ ਵੱਲੋਂ ਪੌਦਾਰੋਪਣ ਵੀ ਕੀਤਾ ਗਿਆ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਬਾਲ ਵਰਗ ਦੇ ਬੱਚਿਆਂ ਵਿੱਚੋਂ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਬਾਲ ਵਰਗ ਦੀ ਤਰਨਜੀਤ (7th) ਨੇ ਪਹਿਲਾ ਸਥਾਨ, ਗਰਿਮ(7th) ਨੇ ਦੂਜਾ ਸਥਾਨ ਤੇ ਖੁਸ਼ਲੀਨ(7th) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਕਿਸ਼ੋਰ ਵਰਗ ਅਤੇ ਤਰੁਣ ਵਰਗ ਦੇ ਬੱਚਿਆਂ ਵਿੱਚੋਂ ਜਮਾਤ ਬਾਰਵੀ ਦੀ ਵੰਦਨਾ ਨੇ ਪਹਿਲਾ ਸਥਾਨ, ਜਮਾਤ ਬਾਰਵੀਂ ਦੀ ਕੋਮਲ ਨੇ ਦੂਜਾ ਸਥਾਨ ਅਤੇ ਜਮਾਤ ਦਸਵੀਂ ਦੇ ਅਬਦੁਲ ਨੇ ਤੀਜਾ ਸਥਾਨ ਆਦਿ ਨੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚੋ ਮਹੱਤਵਪੂਰਨ ਸਥਾਨ ਪ੍ਰਾਪਤ ਕੀਤੇ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਦੁਨੀਆਂ ਵਿਚ ਪ੍ਰਦੂਸ਼ਣ ਜ਼ਿਆਦਾ ਵਧਣ ਕਰਕੇ ਧਰਤੀ ਵੀ ਇਸ ਦੀ ਚਪੇਟ ਵਿਚ ਆ ਗਈ ਹੈ ।ਇਸ ਲਈ ਵੱਧ ਤੋਂ ਵੱਧ ਪੇੜ- ਪੌਦੇ ਲਗਾ ਕੇ ਅਸੀਂ ਆਪਣੀ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕ ਸਕਦੇ ਹਾਂ ਤੇ ਇੱਕ ਤੰਦਰੁਸਤ ਜੀਵਨ ਜੀ ਸਕਦੇ ਹਾਂ। ਇਸ ਦੇ ਨਾਲ ਪਰਸ਼ੂ ਰਾਮ ਜਯੰਤੀ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।