ਮੋਗਾ 7 ਅਪ੍ਰੈਲ ( ਕੁਲਵਿੰਦਰ ਸਿੰਘ)-ਸਿਹਤ ਦਿਵਸ ਦਿਨ ਮੌਕੇ , ਡਾਕਟਰ ਹਰਇੰਦਰ ਕੌਰ, ਜ਼ਿਲ੍ਹਾ ਅਧਿਕਾਰੀ ਡਾਕਟਰ ਅਸ਼ੋਕ ਸਿੰਗਲਾ , ਡਾਕਟਰ ਸੁਖਪ੍ਰੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕੀ ਗੋਲਕ ਫ੍ਰੀ ਹਸਪਤਾਲ ( ਅਕਾਲਸਰ ਰੋਡ) ਮੋਗਾ ਵਿਖੇ ਕਰੋਨਾ ਵੈਕਸੀਅਨ ਟੀਕਾਕਰਨ ਕੈਂਪ ਲਗਾਇਆ ਗਿਆ
ਇਹ ਕੈਂਪ ਦਾ ਆਯੋਜਨ ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਵੱਲੋਂ ਪੀਰਾਂ ਮੱਲ ਫਾਉਂਡੇਸ਼ਨ ਦੇ ਬਰਜਿੰਦਰ ਭਾਟੀਆ ਜੀ ਨਾਲ ਗੱਲਬਾਤ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕਰਕੇ ਕਰਵਾਕੇ ਦਿੱਤਾ । ਕੈਂਪ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆ ਦੀ ਟੀਮ ਡਾਕਟਰ ਨੀਰਜ ਮੋਹਨ , ਰਕੇਸ਼ ਕੁਮਾਰ, ਕਿਰਪਾਲ ਸਿੰਘ , ਰਾਜਦੀਪ ਕੌਰ ਸਟਾਫ ਨੇ ਬਾਖੂਬੀ ਨਾਲ ਸੇਵਾ ਨਿਭਾਈ ,ਖਾਲਸਾ ਸੇਵਾ ਸੁਸਾਇਟੀ ਗੁਰੂ ਕੀ ਗੋਲਕ ਫ੍ਰੀ ਹਸਪਤਾਲ ਦੇ ਪ੍ਰਮੁੱਖ ਮੈਂਬਰ ਸਾਹਿਬਾਨ ਭਾਈ ਪਰਮਜੋਤ ਸਿੰਘ , ਭਾਈ ਕੁਲਦੀਪ ਸਿੰਘ ਕਲਸੀ ,ਭਾਈ ਬਲਜੀਤ ਸਿੰਘ ਚਾਨੀ , ਭਾਈ ਪਰਮਜੀਤ ਸਿੰਘ ਪੰਮਾ ਨੇ ਸਿਹਤ ਦਿਵਸ ਮੌਕੇ ਕੈਂਪ ਲਗਾਉਣ ਦੀ ਬਹੁਤ ਸ਼ਲਾਘਾ ਕੀਤੀ । ਇਸ ਮੌਕੇ ਹਾਜਰ ਮੈਂਬਰ ਡਾਕਟਰ ਸ਼ਮਸ਼ੇਰ ਸਿੰਘ ਸਿੱਧੂ ਡਾਕਟਰ ਹਰਪ੍ਰੀਤ ਕੌਰ ਸਿੱਧੂ , ਭਾਈ ਪਰਮਜੀਤ ਸਿੰਘ ਪੰਮਾ , ਭਾਈ
ਗੁਰਜੰਟ ਸਿੰਘ , ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ , ਪੀਰਾਂ ਮੱਲ ਫਾਉਂਡੇਸ਼ਨ ਦੇ ਸ੍ਰੀ ਮਾਨ ਬਰਜਿੰਦਰ ਭਾਟੀਆ ਜੀ ਹਾਜ਼ਰ ਸਨ
ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ