ਲੁਧਿਆਣਾ 25 ਮਾਰਚ,(ਰਾਜੇਸ਼ ਜੈਨ) : ਪੀ.ਏ.ਯੂ. ਦੇ ਸਾਉਣੀ ਦੀਆਂ ਫ਼ਸਲਾਂ ਲਈ ਕਰਵਾਏ ਕਿਸਾਨ ਮੇਲੇ ਦੇ ਦੂਜੇ ਦਿਨ ਅੱਜ ਫਸਲ ਮੁਕਾਬਲੇ ਅਤੇ ਹੋਰ ਵਰਗਾਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।ਇਸ ਮੌਕੇ ਲਸਣ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਤੀਰਥ ਸਿੰਘ, ਪਿੰਡ ਸਦੌਂੜ, ਜ਼ਿਲ੍ਹਾ ਮਲੇਰਕੋਟਲਾ,ਦੂਜਾ ਇਨਾਮ ਸ਼ਿਵ ਕੁਮਾਰ ਪਿੰਡ ਮੌੜਾ ਜ਼ਿਲ੍ਹ ਸੰਗਰੂਰ,ਨਿੰਬੂ ਵਿੱਚ ਪਹਿਲਾ ਇਨਾਮ ਰਮਨਪ੍ਰੀਤ ਸਿੰਘ ਪਿੰਡ ਬਿਰਕਵਾਲ, ਜ਼ਿਲ੍ਹਾ ਪਟਿਆਲਾ, ਦੂਜਾ ਇਨਾਮ ਅਮਨਪ੍ਰੀਤ ਸਿੰਘ ਪਿੰਡ ਜਲਵੇੜੀ ਸੇਹਲਾ,ਜ਼ਿਲ਼੍ਹਾ ਫਤਹਿਗੜ੍ਹ ਸਾਹਿਬ, ਗੇਂਦੇ ਵਿੱਚ ਪਹਿਲਾ ਇਨਾਮ ਸਤਨਾਮ ਸਿੰਘ ਪਿੰਡ ਬੁਰਜ ਥਰੋੜ, ਜ਼ਿਲ੍ਹਾ ਬਠਿੰਡਾ, ਗੰਨੇ ਵਿੱਚ ਪਹਿਲਾ ਇਨਾਮ ਜੈ ਵੀਰ ਜਾਖੜ ਪਿੰਡ ਪੰਚਕੋਸੀ,ਅਬੋਹਰ, ਪਿਆਜ਼ ਵਿੱਚ ਪਹਿਲਾ ਇਨਾਮ ਤੀਰਥ ਸਿੰਘ ਪਿੰਡ ਸਦੌਂੜ, ਮਲੇਰਕੋਟਲਾ, ਦੂਜਾ ਇਨਾਮ ਰਘੂਰਾਜ ਸਿੰਘ, ਇੰਦਰਾ ਕਲੋਨੀ ਸੰਗਰੂਰ, ਟਮਾਟਰ ਵਿੱਚ ਪਹਿਲਾ ਇਨਾਮ ਕਰਨਵੀਰ ਕੌਰ ਪਿੰਡ ਬਨਵਾਲਾ, ਪਟਿਆਲਾ, ਦੂਜਾ ਇਨਾਮ ਜਗਦੀਸ਼ ਸਿੰਘ ਪਿੰਡ ਮਲਕਪੁਰ, ਲੁਧਿਆਣਾ, ਪਪੀਤੇ ਵਿੱਚ ਪਹਿਲਾ ਇਨਾਮ ਮਨਜੀਤ ਸਿੰਘ, ਪਿੰਡ ਨਾਗਰਾ ਸੰਗਰੂਰ, ਬੇਰ ਵਿੱਚ ਪਹਿਲਾ ਇਨਾਮ ਹਰਸ਼ਪ੍ਰੀਤ ਸਿੰਘ, ਪਿੰਡ ਬਿਹੜਵਾਲ, ਪਟਿਆਲਾ, ਕੱਦੂ ਵਿੱਚ ਪਹਿਲਾ ਇਨਾਮ ਬਲਰਾਜ ਸਿੰਘ, ਪਿੰਡ ਅੜਕਵਾਸ ਸੰਗਰੂਰ, ਗੁੜ ਤੋਂ ਬਣੇ ਉਤਪਾਦਾਂ ਵਿੱਚ ਪਹਿਲਾ ਇਨਾਮ ਖੁਸ਼ਪਾਲ ਸਿੰਘ ਪਿੰਡ ਮਾਨਾ, ਪਟਿਆਲਾ, ਗੁੜ ਸ਼ੱਕਰ ਦੇ ਹੋਰ ਪਦਾਰਥਾਂ ਵਿੱਚ ਪਹਿਲਾ ਇਨਾਮ ਕਰਮਜੀਤ ਸਿੰਘ ਪਿੰਡ ਬੱਧਨਪੁਰ, ਸੰਗਰੂਰ, ਪੱਤਗੋਭੀ ਵਿੱਚ ਪਹਿਲਾ ਇਨਾਮ ਬਲਕਾਰ ਸਿੰਘ ਪਿੰਡ ਅੜਕਵਾਸ ਸੰਗਰੂਰ, ਫੁੱਲ ਗੋਭੀ ਵਿੱਚ ਪਹਿਲਾ ਇਨਾਮ ਪਰਮਜੀਤ ਸਿੰਘ, ਪਿੰਡ ਕੋਠੇ ਬੁਕਣਵਾਲੀ, ਕੋਟਕਪੂਰਾ, ਹਲਦੀ ਵਿੱਚ ਪਹਿਲਾ ਇਨਾਮ ਪਵਿੱਤਰਜੀਤ ਸਿੰਘ, ਪਿੰਡ ਜਲਬੇੜੀ ਸੇਹਲਾ, ਫਤਹਿਗੜ੍ਹ ਸਾਹਿਬ, ਆਲੂ ਵਿੱਚ ਪਹਿਲਾ ਇਨਾਮ ਹਰਪ੍ਰੀਤ ਸਿੰਘ, ਪਿੰਡ ਢਿੱਲਵਾਂ ਕਲਾਂ, ਫਰੀਦਕੋਟ, ਅਰਬੀ ਵਿੱਚ ਪਹਿਲਾ ਇਨਾਮ ਰਾਜਵੀਰ ਕੌਰ ਘੁਮਾਣ, ਇੰਦਰਾ ਕਲੋਨੀ ਸੰਗਰੂਰ, ਸਵੈ ਸਹਾਇਤਾ ਗਰੁੱਪ ਵਿੱਚ ਪਹਿਲਾ ਇਨਾਮ ਨਵਜੋਤ ਸਿੰਘ ਸ਼ੇਰਗਿੱਲ, ਪਿੰਡ ਮਜਾਲ ਖੁਰਦ, ਪਟਿਆਲਾ ਅਤੇ ਅਤੇ ਦੂਜਾ ਇਨਾਮ ਰੁਪਿੰਦਰ ਕੌਰ, ਨਰਾਇਣ ਨਗਰ, ਬਰਨਾਲਾ ਨੇ ਹਾਸਲ ਕੀਤਾ।