ਜਗਰਾਓਂ, 13 ਅਪ੍ਰੈਲ ( ਰਾਜੇਸ਼ ਜੈਨ)-ਸ਼ਿਵਾਲਿਕ ਮਾਡਲ ਸਕੂਲ ਵਿੱਚ ਬੜੀ ਹੀ ਖੁਸ਼ੀ ਨਾਲ ਖਾਲਸੇ ਦਾ ਸਾਜਨਾ ਦਿਵਸ ਭਾਵ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿੱਚ ਅੱਠਵੀਂ ਜਮਾਤ ਦੇ ਬੱਚਿਆਂ ਦੀ ਲੇਖ ਲਿਖਣ ਪ੍ਰਤਿਯੋਗਤਾ ਕਰਵਾਈ ਗਈ। ਤੀਸਰੀ ਜਮਾਤ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੁਸ਼ਾਕਾਂ ਪਾ ਕੇ ਤੇ ਨਾਲ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪਰੋਪ ਤੇ ਬੋਲੀਆਂ ਪਾ ਕੇ ਸਭ ਦਾ ਮਨ ਮੋਹ ਲਿਆ ।ਇਸ ਤੋਂ ਇਲਾਵਾ ਐਲ.ਕੇ.ਜੀ. ਦੇ ਨਿੱਕੇ ਨਿੱਕੇ ਪੰਜਾਬੀ ਗੱਭਰੂ ਤੇ ਨਿੱਕੀਆਂ ਨਿੱਕੀਆਂ ਮੁਟਿਆਰਾਂ ਨੇ ਤਾਂ ਸਭ ਦਾ ਮਨ ਆਪਣੇ ਵੱਲ ਖਿੱਚ ਲਿਆ ।ਇਹ ਨੰਨੇ ,-ਮੁੰਨੇ ਬੱਚੇ ਪੰਜਾਬੀ ਪੋਸ਼ਾਕਾਂ ਵਿੱਚ ਇੰਝ ਲੱਗ ਰਹੇ ਸਨ ।ਜਿਵੇਂ ਕਿ ਸਾਰਾ ਪੰਜਾਬ ਹੀ ਸ਼ਿਵਾਲਿਕ ਸਕੂਲ ਵਿੱਚ ਇਕੱਠਾ ਹੋ ਕੇ ਵਿਸਾਖੀ ਦਾ ਤਿਉਹਾਰ ਮਨਾ ਰਿਹਾ ਹੋਵੇ। ਇਸ ਮੌਕੇ ਤੇ ਅਧਿਆਪਕ ਸਾਹਿਬਾਨਾਂ ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦਾ ਮਹੱਤਵ ਤੇ ਪਿਛੋਕੜ ਦੱਸਦਿਆਂ ਇਸਦੇ ਧਾਰਮਿਕ ਤੇ ਇਤਿਹਾਸਿਕ ਸਬੰਧ ਤੋਂ ਜਾਨੂ ਕਰਵਾਇਆ ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਨੀਲਮ ਸ਼ਰਮਾ ਨੇ ਸਾਰਿਆਂ ਨੂੰ ਵਿਸਾਖੀ ਦੀ ਬਹੁਤ -ਬਹੁਤ ਵਧਾਈਆਂ ਦਿੱਤੀਆਂ।