ਜਗਰਾਉਂ, 1 ਜਨਵਰੀ ( ਬੌਬੀ ਸਹਿਜਲ, ਧਰਮਿੰਦਰ) – ਰਸਤੇ ਵਿੱਚ ਘੇਰ ਕੁੱਟਮਾਰ ਕਰਨ ਦੇ ਦੋਸ਼ ਵਿੱਚ 7 ਵਿਅਕਤੀਆਂ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਤੇਜਿੰਦਰਪਾਲ ਸਿੰਘ ਸਿੰਘ ਨੇ ਦਿੱਤੀ ਦਰਖਾਸਤ ਵਿੱਚ ਰਿਹਾ ਕਿ ਉਸਦਾ ਲੜਕਾ ਸਨਦੀਪ ਸਿੰਘ ਉਰਫ ਹਨੀ ਅਤੇ ਇਸ ਦੇ ਦੋਸਤ ਸੁਖਰਾਜ ਸਿੰਘ , ਇੰਦਰਜੀਤ ਸਿੰਘ, ਹਰਦੀਪ ਸਿੰਘ ਉਰਫ ਹਨੀ ਵਾਸੀਆਨ ਬੱਸੀਆ ਹਰ ਰੋਜ ਦੀ ਤਰਾ ਘਰ ਤੋ ਇਹ ਕਹਿ ਗਏ ਸੀ ਕਿ ਅਸੀ ਸੀਲੋਆਣੀ ਰੋਡ ਪਰ ਸੈਰ ਕਰਨ ਚੱਲੇ ਹਾਂ ਤਾ ਮੈ ਕਾਫੀ ਚਿਰ ਇਹਨਾ ਦਾ ਇੰਤਜ਼ਾਰ ਕਰ ਕੇ ਮੈਂ ਇਹਨਾ ਨੂੰ ਦੇਖਣ ਲਈ ਆਪਣੇ ਮੋਟਰਸਾਈਕਲ ਪਰ ਸੀਲੋਆਈ ਰੋਡ ਨੂੰ ਜਾ ਰਿਹਾ ਸੀ ਤਾਂ ਰਾਤ 9.15 ਵਜੇ ਦੇ ਕੀਰਬ ਸੀਤਲਾ ਮਾਤਾ ਮੰਦਿਰ ਕੋਲ ਸੜਕ ਪਰ ਇੱਕਠ ਹੋਇਆ ਸੀ ਅਤੇ ਮਾਰਤਾ -ਮਾਰਤਾ ਦਾ ਰੌਲਾ ਪੈ ਰਿਹਾ ਸੀ । ਜਾਨਨੀਆ ਅਤੇ 6-7 ਮਰਦ ਇਨਾ ਦੇ ਪੱਥਰ ਰੋੜੋ ਮਾਰ ਰਹੇ ਸੀ। ਜਿੰਨਾ ਦੇ ਨਾਮ ਇੰਦਰਜੀਤ ਸਿੰਘ ਉਰਫ ਗੁੱਲੂ , ਸੁਖਪ੍ਰੀਤ ਸਿੰਘ ਉਰਫ ਸੁਖਾ, ਜਗਸੀਰ ਸਿੰਘ ਉਰਫ ਸੀਰਾ , ਮਨਜੋਤ ਸਿੰਘ ਉਰਫ ਜੋਤਾ , ਜਸਪ੍ਰੀਤ ਸਿੰਘ ਉਰਫ ਸਦਾਮਾ ਵਾਸੀ ਬੱਸੀਆ, ਸਨਦੀਪ ਕੌਰ ਉਰਫ ਸੋਨੀ ਵਾਸੀ ਬੱਸੀਆ ਇਹਨਾ ਦੇ ਨਾਲ 2 ਹੋਰ ਅਣਪਛਾਤੇ ਵਿਅਕਤੀਆ ਨੇ ਮੇਰੇ ਲੜਕੇ ਦੀ ਕੁੱਟਮਾਰ ਕੀਤੀ ਹੈ।ਮੇਰੇ ਲੜਕੇ ਦੇ ਸਿਰ ਵਿੱਚ ਸੱਟ ਵੱਜਣ ਕਰਕੇ ਬੇਹੋਸ਼ ਹੋ ਕੇ ਡਿੱਗ ਪਿਆਂ ਅਤੇ ਮੈਂ ਮਾਰਤਾ-2 ਦਾ ਰੌਲਾ ਪਾਇਆ ਤਾ ਮੌਕਾ ਪਰ ਇਹ ਸਾਰੇ ਜਾਣੇ ਆਂਪਣੇ ਹਥਿਆਰਾ ਸਮੇਤ ਮੌਕਾ ਪਰ ਭੱਜ ਗਏ। ਤੇਜਿੰਦਰਪਾਲ ਸਿੰਘ ਦੀ ਸ਼ਿਕਾਇਤ ਤੇ ਇੰਦਰਜੀਤ ਸਿੰਘ, ਸੁਖਪ੍ਰੀਤ ਸਿੰਘ ਉਰਫ ਸੁਖਾ, ਜਗਸੀਰ ਸਿੰਘ ਉਰਫ ਸੀਰਾ, ਮਨਜੋਤ ਸਿੰਘ ਉਰਫ ਜੋਤਾ, ਜਸਪ੍ਰੀਤ ਸਿੰਘ ਉਰਫ ਸਦਾਮਾ, ਗੁਰਪ੍ਰੀਤ ਸਿੰਘ, ਸਨਦੀਪ ਕੌਰ ਉਰਫ ਵਾਸੀਆਨ ਬੱਸੀਆ ਦੇ ਖਿਲਾਫ਼ ਥਾਣਾ ਰਾਏਕੋਟ ਵਿਖੇ ਮੁਕਦਮਾ ਦਰਜ ਕੀਤਾ ਗਿਆ।