ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਪ੍ਰਧਾਨ, ਗੁਰਉਪਦੇਸ਼ ਸਿੰਘ ਘੁੰਗਰਾਣਾ ਸਕੱਤਰ ਤੇ ਬਲਜੀਤ ਸਿੰਘ ਖ਼ਜ਼ਾਨਚੀ ਚੁਣੇ ਗਏ
ਡੇਹਲੋ, 1 ਜਨਵਰੀ ( ਬਾਰੂ ਸੱਗੂ)- ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਦੀ ਚੋਣ ਕਿਸਾਨ ਮੋਰਚੇ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਨਗਰ, ਕਿਸਾਨ ਆਗੂ ਸਰਬਜੀਤ ਸਿੰਘ ਲੱਕੀ ਮਹਿਮਾ ਸਿੰਘ ਵਾਲਾ ਹਾਲ (ਪਿੰਡ ਕਿਲ੍ਹਾ ਰਾਏਪੁਰ) ਵਿਖੇ ਹੋਈ। ਚੋਣ ਮੀਟਿੰਗ ਦੀ ਪ੍ਰਧਾਨਗੀ ਪੰਚ ਹਰਭਜਨ ਸਿੰਘ, ਨੰਬਰਦਾਰ ਨਿਰਭੈ ਸਿੰਘ, ਦਵਿੰਦਰ ਸਿੰਘ ਗਰੇਵਾਲ਼ ਨੇ ਕੀਤੀ। ਪਿਛਲੇ ਸਮੇ ਵਿੱਚ ਵਿੱਛੜੇ ਕਿਸਾਨ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸੁਰੂ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ, ਹਰਨੇਕ ਸਿੰਘ ਗੁੱਜਰਵਾਲ, ਜਗਤਾਰ ਸਿੰਘ ਚਕੌਹੀ ਨੇ ਸੰਬੋਧਨ ਕਰਦਿਆਂ ਜ਼ਿਆਦਾ ਜਿੱਥੇ ਨਵੇਂ ਸਾਲ ਦੀ ਵਧਾਈ ਦਿੱਤੀ ਉੱਥੇ ਹਾਕਮਾਂ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਜੱਥੇਬੰਦਕ ਲੜਾਈ ਨੂੰ ਤੇ ਕਰਨਾ ਚਾਹੀਦਾ ਹੈ। ਉਹਨਾਂ ਨਵੀਂ ਬਣੀ ਕਮੇਟੀ ਨੂੰ ਮੁਬਾਰਕਬਾਦ ਵੀ ਦਿੱਤੀ। ਅੱਜ ਦੇ ਇਕੱਠ ਨੇ ਸਰਬ-ਸੰਮਤੀ ਨਾਲ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਪ੍ਰਧਾਨ, ਮਲਕੀਤ ਸਿੰਘ ਗਰੇਵਾਲ਼, ਰਘਵੀਰ ਸਿੰਘ ਆਸੀ ਕਲਾਂ ( ਦੋਵੇਂ ਮੀਤ ਪ੍ਰਧਾਨ) ਗੁਰਉਪਦੇਸ਼ ਸਿੰਘ ਘੁੰਗਰਾਣਾ ਸਕੱਤਰ, ਚਮਕੌਰ ਸਿੰਘ ਛਪਾਰ, ਗੁਰਜੀਤ ਸਿੰਘ ਘੰਗਰਾਣਾ ( ਦੋਵੇਂ ਸਹਾਇਕ ਸਕੱਤਰ), ਕਰਮ ਸਿੰਘ ਗਰੇਵਾਲ਼ ਖ਼ਜ਼ਾਨਚੀ ਅਤੇ ਨੱਛਤਰ ਸਿੰਘ ਦਫ਼ਤਰ ਸਕੱਤਰ ਚੁਣੇ ਗਏ।ਇਸ ਮੌਕੇ ਤੇ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਧਰਮਿੰਦਰ ਸਿੰਘ, ਮੋਹਣਜੀਤ ਸਿੰਘ, ਡਾ. ਪ੍ਰਦੀਪ ਜੋਧਾਂ, ਡਾ. ਅਜੀਤ ਰਾਮ ਸ਼ਰਮਾ ਝਾਡੇ, ਗੁਲਜ਼ਾਰ ਸਿੰਘ ਜੜਤੌਲੀ, ਪੰਚ ਹਰਪਾਲ ਸਿੰਘ ਸ਼ੰਕਰ , ਬਲਦੇਵ ਸਿੰਘ ਧੂਰਕੋਟ, ਅਮਨਦੀਪ ਕੌਰ, ਰਜਿੰਦਰ ਕੌਰ, ਕੁਲਵੰਤ ਕੌਰ, ਜਸਵੀਰ ਕੌਰ, ਮੈਂਬਰ ਚੁਣੇ ਗਏ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਅਮਰਜੀਤ ਸਿੰਘ ਸ਼ੰਕਰ, ਸੂਬੇਦਾਰ ਰਾਜਵੰਤ ਸਿੰਘ ਘੁੰਗਰਾਣਾ, ਪੰਚ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
