ਜਗਰਾਉਂ, 1 ਜਨਵਰੀ ( ਵਿਕਾਸ ਮਠਾੜੂ )-ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਨਵੇਂ ਸਾਲ ਦੀ ਆਮਦ ਦੀ ਖੁਸ਼ੀ ’ਚ ਵਿਵੇਕ ਕਲੀਨਿਕ ਅਗਵਾੜ ਲੋਪੋ ਡਾਲਾ ਵਿਖੇ ਲਗਾਏ ਮੈਗਾ ਕੈਂਪ ’ਚ 175 ਦੇ ਕਰੀਬ ਮਰੀਜ਼ਾਂ ਨੇ ਲਾਹਾ ਲਿਆ। ਕੈਂਪ ’ਚ ਦਿਮਾਗੀ ਰੋਗਾਂ ਦੇ ਮਾਹਿਰ ਡਾ: ਅਭਿਸ਼ੇਕ ਗੁਪਤਾ, ਜਨਰਲ ਰੋਗਾਂ ਦੇ ਮਾਹਰ ਡਾ: ਧਰਮਿੰਦਰ ਸਿੰਘ ਮੱਲੀ, ਦੰਦਾਂ ਦੇ ਮਾਹਿਰ ਡਾ. ਰਾਹੁਲ ਗੋਇਲ, ਅੱਖਾਂ ਦੇ ਮਾਹਿਰ ਡਾ: ਅਮਿਤ ਸਿਆਲ ਤੇ ਹੱਡੀਆਂ ਜੋੜਾਂ ਦੇ ਦਰਦ ਦੇੇ ਮਾਹਿਰ ਡਾ: ਰਜਤ ਖੰਨਾ ਨੇ 175 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ। ਇਸ ਮੌਕੇ ਅਪੋਲੋ ਲੈਬ ਵਾਲਿਆਂ ਨੇ ਅੱਧੇ ਰੇਟਾਂ ’ਤੇ ਟੈਸਟ ਕੀਤੇ ਗਏ। ਕੈਂਪ ਦਾ ਉਦਘਾਟਨ ਬਾਬਾ ਲਖਵੀਰ ਸਿੰਘ ਭੈਣੀ ਠਾਠ ਨਾਨਕਸਰ ਵਾਲਿਆਂ ਨੇ ਕੀਤਾ। ਜਦੋਂ ਕਿ ਕੈਂਪ ’ਚ ਐਸ. ਐਚ. ਓ. ਸਿਟੀ ਇੰਦਰਜੀਤ ਸਿੰਘ ਬੋਪਾਰਾਏ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਐਸ. ਆਈ. ਕਮਲਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਮਹੀਨੇ ਕੈਂਪ ਲਗਾਕੇ ਲੋਕਾਂ ਦੀ ਸੇਵਾ ਕੀਤੀ ਜਾਵੇਗੀ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਕੈਪਟਨ ਨਰੈਸ਼ ਵਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਗਗਨਦੀਪ ਸਿੰਘ ਸਰਨਾ, ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ ਤੇ ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ ਨੇ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ, ਜਿਸ ਤਰ੍ਹਾਂ ਪਹਿਲਾ ਹੀ ਸਮਾਜ ਸੇਵਾ ਨੂੰ ਸਮਰਪਿਤ ਕੰਮ ਕਰ ਰਹੀ ਹੈ, ਇਸ ਸਾਲ ਅੱਗੇ ਨਾਲੋਂ ਵੱਧ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਦਾ ਵੱਡੀ ਗਿਣਤੀ ’ਚ ਲੋਕਾਂ ਨੇ ਲਾਹਾ ਲਿਆ। ਇਸ ਮੌਕੇ ਡਾ: ਰਜਤ ਖੰਨਾ ਨੇ ਕੈਂਪ ’ਚ ਵਿਸ਼ੇਸ਼ ਤੌਰ ’ਤੇ ਆਏ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਵਿਕਰਮ ਜੱਸੀ, ਕੌਂਸਲਰ ਡਾ: ਇਕਬਾਲ ਸਿੰਘ ਧਾਲੀਵਾਲ, ਗਗਨਦੀਪ ਸਿੰਘ ਸਰਨਾ, ਇੰਦਰਪ੍ਰੀਤ ਸਿੰਘ ਵਛੇਰ, ਗੁਰਸ਼ਰਨ ਸਿੰਘ ਮਿਗਲਾਨੀ, ਕਚਨ ਗੁਪਤਾ, ਪ੍ਰਿੰ: ਚਰਨਜੀਤ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਜੋਗਿੰਦਰ ਸਿੰਘ, ਦਵਿੰਦਰ ਸਿੰਘ ਸਰਨਾ, ਇਕਬਾਲ ਸਿੰਘ ਪੱਗੜੀ ਕੋਚ, ਪ੍ਰੋ: ਰਾਕੇਸ਼ ਗੋਇਲ, ਸਿਟੀ ਮੁਨਸ਼ੀ ਲਾਡੀ ਗਾਲਿਬ, ਸੁਖਵਿੰਦਰ ਸਿੰਘ ਆਸ਼ੂ, ਰਵਿੰਦਰਪਾਲ ਸਿੰਘ ਮੈਦ, ਵਿਨੋਦ ਖੰਨਾ, ਰਾਕੇਸ਼ ਕੁਮਾਰ ਸਿਆਲ, ਸਿੰਮੀ ਖੰਨਾ, ਸੋਹਨ ਖੰਨਾ, ਅੰਜੂ ਸਿਆਲ, ਸੀਮਾ ਖੰਨਾ, ਚਰਨਜੀਤ ਸਿੰਘ ਚਰਨੀ ਤੇ ਹਰਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ।
