ਡਾ: ਮਨਮੋਹਨ ਸਿੰਘ ਦੇਸ਼ ਦੀ ਉਹ ਮਾਣਮੱਤੀ ਸ਼ਖ਼ਸੀਅਤ ਹਨ, ਜਿਨ੍ਹਾਂ ਤੇ ਸਮੁੱਚੇ ਦੇਸ਼ ਨੂੰ ਮਾਣ ਹੈ ਅਤੇ ਉਨ੍ਹਾਂ ਆਪਣੇ ਕਾਰਜਕਾਲ ਵਿਚ ਦੇਸ਼ ਦੇ ਮਾਣ ਨੂੰ ਹੋਰ ਉੱਚੇ ਪੱਧਰ ’ਤੇ ਪਹੁੰਚਾਇਆ। ਡਾ ਮਨਮੋਹਣ ਸਿੰਘ ਦਾ ਦੁਨੀਆਂ ਦੇ ਵੱਡੇ ਦੇਸ਼ ਹਮੇਸ਼ਾ ਰੈੱਡ ਕਾਰਪਟ ਵਿਛਾ ਕੇ ਸਵਾਗਤ ਕਰਦੇ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਅਤੇ ਫਿਲਮ ਸਟਾਰ ਕੰਗਨਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਣ ਸਿੰਘ ਤੇ ਭੱਜੀ ਟਿੱਪਣਈ ਕਰਦਿਆਂ ਉਨ੍ਹਾਂ ਨੂੰ ਰਿਮੋਟਡ ਕੰਟਰੋਲ ਨਾਲ ਚੱਲਣ ਵਾਲੇ ਪ੍ਰਧਾਨ ਮੰਤਰੀ ਕਿਹਾ। ਜੋ ਕਿ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਾਲਾ ਬਿਆਨ ਹੈ। ਕੰਗਣਾ ਰਣਔਥ ਨੇ ਸ਼ਾਇਦ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕੁਸ਼ ਕਰਨ ਲਈ ਅਜਿਹਾ ਭੱਦਾ ਬਿਆਨ ਦਿੱਤਾ ਕਿਉਂਕਿ ਕੰਗਣਾ ਰਣੌਤ ਨੇ ਰਾਜਨੀਤੀ ਵਿਚ ਅਜੇ ਪਹਿਲੀ ਪੂਣੀ ਵੀ ਨਹੀਂ ਕੱਤੀ ਲਹੈ। ਇਸ ਲਈ ਉਸਦਾ ਕੱਦ ਅਜਿਹਾ ਨਹੀਂ ਹੈ ਕਿ ਉਹ ਦੇਸ਼ ਦੇ ਇਕ ਗੌਰਵਸ਼ਾਲੀ ਪ੍ਰਧਨ ਮੰਤਰੀ ਤੇ ਭੱਦੀ ਟਿੱਪਣੀ ਕਰ ਸਕੇ। ਡਾ ਮਨਮੋਹਣ ਸਿੰਘ ਭਾਵੇਂ ਹੀ ਆਪਣੇ ਨਿੱਘੇ ਸੁਭਾਅ ਕਾਰਨ ਘੱਟ ਬੋਲਦੇ ਸਨ ਪਰ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਉਸ ਸਮੇਂ ਵੀ ਬੋਲਦੇ ਸਨ ਅਤੇ ਅੱਜ ਵੀ ਬੋਲਦੇ ਹਨ ਅਤੇ ਹਮੇਸ਼ਾ ਬੋਲਦੇ ਰਹਿਣਗੇ। ਕੰਗਣਾ ਰਣੌਤ ਸ਼ਾਇਦ ਆਪਣੇ ਬੜਬੋਲੇ ਅਤੇ ਚਾਪਲੂਸੀ ਵਾਲੇ ਸੁਭਾਅ ਕਾਰਨ ਇਹ ਭੁੱਲ ਗਈ ਜਾਂ ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੀ ਨਹੀਂ ਹੈ ਕਿ ਘੱਟ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਉਸ ਸਮੇਂ ਦੇਸ਼ ਨੂੰ ਅਜਿਹੇ ਸੰਕਟ ਵਿਚੋਂ ਉਭਆਇ੍ਰਆ ਜਦੋਂ ਸਾਰਾ ਦੇਸ਼ ਮੱਥੇ ਤੇ ਹੱਥ ਰੱਖ ਕੇ ਸੋਚ ਰਿਹਾ ਸੀ ਕਿ ਹੁਣ ਕੀ ਹੋਵੇਗੀ ਅਤੇ ਵਿਦੇਸ਼ੀ ਤਾਕਤਾਂ ਹੱਸ ਰਹੀਆਂ ਸਨ। ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਚਲਾਉਣ ਲਈ ਅਤੇ ਆਰਥਿਕ ਸੰਕਟ ਵਿਚੋਂ ਉੱਭਰਨ ਲਈ ਜਦੋਂ ਦੇਸ਼ ਦਾ ਸੋਨਾ ਗਿਰਵੀ ਰੱਖਿਆ ਗਿਆ ਸੀ ਤਾਂ ਚੰਦਰਸ਼ੇਖਰ ਤੋਂ ਬਾਅਦ ਬੇਹੱਦ ਹੰਊੀਰ ਆਰਥਿਕ ਸੰਕਟ ਵਾਲੇ ਹਾਲਾਤਾਂ ਵਿਚੋਂ ਲੰਙ ਰਹੇ ਦੇਸ਼ ਦੀ ਵਾਗਡੋਰ ਕਾਂਗਰਸ ਦੇ ਪੀਵੀ ਨਰਸਿਮਾ ਰਾਓ ਵਲੋਂ ਸੰਭਾਲੀ ਗਈ ਸੀ। ਉਸਤੋਂ ਪਹਿਲਾਂ ਡਾ ਮਨਮੋਹਣ ਸਿੰਘ ਰਿਜ਼ਰਵ ਬੈਂਕ ਦੇ ਗਵਰਨਰ ਹੋਇਆ ਕਰਦੇ ਸਨ। ਪ੍ਰਧਾਨ ਮੰਤਰੀ ਨਰਸਿਮਾ ਰਾਓ ਨੇ ਡਾ ਮਨਮੋਹਣ ਸਿੰਘ ਨੂੰ ਆਪਣੀ ਸਰਕਾਰ ਵਿਚ ਵਿੱਤ ਮੰਤਰੀ ਬਣਾਇਆ ਅਤੇ ਉਨ੍ਹਾਂ ਵਿੱਤ ਮੰਤਰੀ ਹੁੰਦਿਆਂ ਦੇਸ਼ ਦਾ ਗਿਰਵੀ ਪਿਆ ਸੋਨਾ ਹੀ ਵਾਪਿਸ ਨਹੀਂ ਲਿਆਂਦਾ ਸਗੋਂ ਦੇਸ਼ ਦੇ ਖਜ਼ਾਨੇ ਨੂੰ ਵੀ ਮਾਲਾ ਮਾਲ ਕੀਤਾ। ਉੱਦਾਰ ਆਰਥਿਕ ਨੀਤੀਆਂ ਤਹਿਤ ਉਸ ਸਮੇਂ ਦੇਸ਼ ਵਿੱਚ ਇੱਕ ਵੱਡੀ ਬੱਚਤ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸਨੂੰ ਕਿਸਾਨ ਵਿਕਾਸ ਪੱਤਰ ਅਤੇ ਇੰਦਰਾ ਵਿਕਾਸ ਪੱਤਰ ਕਿਹਾ ਜਾਂਦਾ ਸੀ। ਜਿਸ ਵਿੱਚ ਪੰਜ ਸਾਲਾਂ ਪੈਸਾ ਦੁੱਗਣਾ ਕੀਤਾ ਜਾਂਦਾ ਸੀ। ਇਸ ਸਕੀਮ ਵਿੱਚ ਦੇਸ਼ ਭਰ ਦੇ ਲੋਕਾਂ ਨੇ ਖੂਬ ਪੈਸਾ ਜਮ੍ਹਾਂ ਕਰਵਾਇਆ। ਇਸਤੋਂ ਇਲਾਵਾ ਸਰਲ ਟੈਕਸ ਪ੍ਰਣਾਲੀ ਲਾਗੂ ਕੀਤੀ ਜਿਸ ਨਾਲ ਇੱਕ ਆਮ ਆਦਮੀ ਨੇ ਵੀ ਟੈਕਸ ਭਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਸਰਕਾਰ ਦੇ ਖ਼ਜ਼ਾਨੇ ਵਿੱਚ ਬਹੁਤ ਸਾਰਾ ਪੈਸਾ ਆਇਆ ਜਿਸਨੂੰ ਦੇਸ਼ ਦੇ ਵਿਕਾਸ ਲਈ ਖਰਚ ਕੀਤਾ ਗਿਆ। .ਉਸ ਤੋਂ ਬਾਅਦ ਜਦੋਂ ਅਟਲ ਬਿਹਾਰੀ ਵਾਜਪੇਈ ਦੀ ਅਗੁਵਾਈ ਵਾਲੀ ਭਾਜਪਾ ਸਰਕਾਰ ਤੋਂ ਬਾਅਦ ਯੂਪੀਏ ਗਠਜੋੜ ਨੇ ਚੋਣ ਜਿੱਤੀ ਤਾਂ ਗਠਜੋੜ ਦੇ ਸਾਰੇ ਸਾਥੀਆਂ ਨੇ ਇਕਮੱਤ ਹੋ ਕੇ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ। ਪਰ ਇਹ ਉਹੀ ਸੋਨੀਆ ਗਾਂਧੀ ਹੈ, ਜਿਸ ਦੀ ਤੁਸੀਂ ਖੁਦ ਇਕ ਔਰਤ ਹੋਣ ਦੇ ਬਾਵਜੂਦ ਆਲੋਚਨਾ ਕਰ ਰਹੇ ਹੋ, ਉਨ੍ਹਾਂ ਨੇ ਦੁਨੀਆ ਦੇ ਇੱਕ ਵਿਕਸਤ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਤਿਆਗ ਦਿੱਤਾ। ਜੇਕਰ ਉਹ ਚਾਹੁੰਦੇ ਤਾਂ ਖੁਦ ਪ੍ਰਧਾਨ ਮੰਤਰੀ ਨਾ ਵੀ ਬਣਕੇ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਦੇਸ਼ ਦੇ ਕਿਸੇ ਵੀ ਵੱਡੇ ਰਾਜਨੀਤਿਕ ਅਹੁਦੇ ਤੇ ਆਸਾਨੀ ਨਾਲ ਬਿਠਾ ਸਕਦੇ ਸਵ ਪਰ ਸੋਨੀਆਂ ਗਾਂਧੀ ਨੇ ਅਜਿਜਹਾ ਨਹੀਂ ਕੀਤਾ ਅਤੇ ਉਨ੍ਹਾਂ ਇਕ ਪੜ੍ਹੇ ਲਿਖੇ ਸੂਝਵਾਨ ਅਤੇ ਲਿਆਕਤ ਵਾਲੇ ਡਾ ਮਨਮੋਹਣ ਸਿੰਘ ਨੂੰ ਇਕ ਪਾਰਖੂ ਜੌਹਰੀ ਵਾਂਗ ਚੁਣ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਅਤੇ ਦੇਸ਼ ਦੀ ਵਾਗਡੋਰ ਡਾ ਮਨਮੋਹਣ ਸਿੰਘ ਨੂੰ ਸੰਭਾਲੀ। ਤੁਹਾਨੂੰ ਇਹ ਵੀ ਦੱਸ ਦਿਆੰ ਕਿ ਜੇਕਰ ਤੁਸੀਂ ਰਾਜਨੀਤੀ ਵਿਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਕ ਤੋਤੇ ਵਾਂਗ ਕਿਸੇ ਦੀ ਰਟੀ ਰਟਾਈ ਅਲੋਚਨਾ ਕਰਨ ਦੀ ਬਜਾਏ ਉਸਦੇ ਜੀਵਨ ਤੇ ਝਾਤ ਜਰੂਰ ਮਾਰੋ। ਜੇਕਰ ਸਮਾਂ ਮਿਲੇ ਤਾਂ ਡਾ ਮਨਮੋਹਣ ਸਿੰਘ ਦੇ ਜੀਵਨ ਬਾਰੇ ਜਰੂਰ ਪੜ੍ਹਿਓ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਪਾਕਿਸਤਾਨ ਵਿਚ ਪੈਦਾ ਹੋਏ ਮਨਮੋਹਣ ਸਿੰਘ ਨੇ ਇਕ ਪ੍ਰਧਾਨ ਮੰਤਰੀ ਤੱਕ ਦੇ ਸਫਰ ਤੱਕ ਪਹੁੰਚਣ ਲਈ ਕੀ ਸੰਗਰਸ਼ ਕੀਤਾ। ਉਨ੍ਹਾਂ ਗਰੀਬੀ ਵਿਚ ਆਪਣਾ ਬਚਪਨ ਗੁਜਾਰਿਆ ਅਤੇ ਸਟਰੀਟ ਲਾਇਟਾਂ ਅਤੇ ਦੀਵੇ ਹੇਠਾਂ ਪੜ੍ਹਾਈ ਕਰਕੇ ਉੱਚ ਮੁਕਾਮ ਹਾਸਿਲ ਕੀਤਾ। ਦੇਸ਼ ਵਿਚ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਡਾ ਮਨਮੋਹਣ ਸਿੰਘ ਨੇ ਦੇਸ਼ ਦੀ ਆਮ ਜਨਤਾ ਲਈ ਆਰ.ਟੀ.ਆਈ., ਆਰ.ਟੀ.ਏ., ਮਨਰੇਗਾ ਵਰਗੇ ਕਾਨੂੰਨ ਲਿਆ ਕੇ ਕ੍ਰਾਂਤੀਕਾਰੀ ਕਦਮ ਚੁੱਕੇ। ਜਿਸ ਦਾ ਲਾਭ ਅੱਜ ਵੀ ਪੂਰਾ ਦੇਸ਼ ਲੈ ਰਿਹਾ ਹੈ ਅਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨਰੇਗਾ ਵਰਗੀ ਯੋਜਨਾ ਦੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਉਹ ਮਨਮੋਹਨ ਸਿੰਘ ਵੱਲੋਂ ਲਾਗੂ ਕੀਤੇ ਗਏ ਇਸ ਕ੍ਰਾਂਤੀਕਾਰੀ ਕੰਮ ਨੂੰ ਚਾਹ ਕੇ ਵੀ ਰੋਕਣ ਦੀ ਹਿੰਮਤ ਨਹੀਂ ਜੁਟਾ ਸਕੇ ਹਨ। ਡਾ ਮਨਮੋਹਣ ਸਿੰਘ ਭਾਵੇਂ ਘੱਟ ਬੋਲੇ ਪਰ ਕੰਮ ਉਨ੍ਹਾਂ ਦੇ ਹਮੇਸ਼ਾ ਬੋਲਦੇ ਰਹਿਣਗੇ। ਉਨ੍ਹੰ ਦਸ ਸਾਲ ਤੱਕ ਦੇਸ਼ ਦੀ ਵਾਗਡੋਰ ਸੰਭਾਲੀ ਅਤੇ ਇਕ ਸਫਲ ਪ੍ਰਧਾਨ ਮੰਤਰੀ ਵਜੋਂ ਹਮੇਸ਼ਾ ਜਾਣੇ ਅਤੇ ਸਤਿਕਾਰੇ ਜਾਂਦੇ ਰਹਿਣਗੇ। ਇਸ ਲਈ ਸਿਆਸਤਦਾਨਾਂ ਨੂੰ ਅਜਿਹੇ ਵੱਡੇ ਨੇਤਾਵਾਂ ’ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਵਾਲ ਸੰਬੰਧਤ ਕਿਉਂ ਨਾ ਹੋਣ।
ਹਰਵਿੰਦਰ ਸਿੰਘ ਸੱਗੂ।