ਕੀਰਤਪੁਰ ਸਾਹਿਬ,(ਲਿਕੇਸ਼ ਸ਼ਰਮਾ – ਅਸ਼ਵਨੀ) :ਡਾ.ਪ੍ਰੀਤੀ ਯਾਦਵ ਡੀ.ਸੀ. ਰੂਪਨਗਰ ਨੇ ਅੱਜ ਕੀਰਤਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਤਲੁਜ ਦਰਿਆ ਵਿੱਚ ਪਲੀਤ ਪਾਣੀ ਰੋਕਣ ਲਈ ਲਗਾਏ ਬੰਨ ਦਾ ਜਾਇਜਾ ਲਿਆ। ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਅਧਿਆਰੀਆਂ ਨੂੰ ਨਿਰਦੇਸ਼ ਦਿੱਤੇ।ਰੂਪਨਗਰ ਡੀ.ਸੀ. ਅੱਜ ਕੀਰਤਪੁਰ ਸਾਹਿਬ ਦੇ ਵਿਸ਼ੇਸ ਦੌਰੇ ਤੇ ਆਏ ਅਤੇ ਉਨ੍ਹਾਂ ਨੇ ਪਤਾਲਪੁਰੀ ਨੇੜੇ ਹੋਲਾ ਮਹੱਲਾ ਲਈ ਪਾਰਕਿੰਗ ਸਥਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਐਸ.ਟੀ.ਪੀ ਵਾਲੇ ਸਥਾਨ ਪੁਲੀਆਂ ਦਾ ਦੌਰਾ ਕੀਤਾ ਅਤੇ ਸਤਲੁਜ ਦਰਿਆਂ ਵਿੱਚ ਪਲੀਤ ਪਾਣੀ ਰੋਕਣ ਲਈ ਲਗਾਏ ਬੰਨ੍ਹਾਂ ਦਾ ਜਾਇਜਾ ਲਿਆ,ਇਸ ਲਈ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੀਰਤਪੁਰ ਸਾਹਿਬ ਵਿੱਚ ਸੀਵਰੇਜ ਅਤੇ ਐਸ.ਟੀ.ਪੀ ਦੀ ਢੁਕਵੀ ਵਿਵਸਥਾ ਕੀਤੀ ਜਾਵੇ ਅਤੇ ਕਿਸੇ ਵੀ ਹਾਲਾਤ ਵਿੱਚ ਸਤਲੁਜ ਦਰਿਆਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਢੁਕਵੇ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਬਾਬਾ ਗੁਰਦਿੱਤਾ ਜੀ ਧਾਰਮਿਕ ਸਥਾਨ ਦਾ ਦੌਰਾ ਕੀਤਾ ਅਤੇ ਉਥੇ ਲੋੜੀਦੇ ਪ੍ਰਬੰਧ ਕਰਨ, ਪੋੜੀਆਂ ਦੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਢਿੱਲੀਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ, ਸੜਕਾਂ ਉਤੇ ਪੈਚਵਰਕ, ਫੁੱਟਪਾਥ ਦੀ ਮੁਰੰਮਤ, ਸਟਰੀਟ ਲਾਈਟ ਅਤੇ ਸਾਫ ਸਫਾਈ ਦੀ ਸੁਚਾਰੂ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ 3 ਤੋ 5 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।ਪ੍ਰਸ਼ਾਸਨ ਵੱਲੋਂ ਕੀਰਤਪੁਰ ਸਾਹਿਬ ਵਿੱਚ ਢੁਕਵੇ ਸੁਰੱਖਿਆਂ ਅਤੇ ਟਰੈਫਿਕ ਦੇ ਪ੍ਰਬੰਧ ਕੀਤੇ ਜਾਣਗੇ। 24/7 ਕੰਟਰੋਲ ਰੂਮ ਕਾਰਜਸ਼ੀਲ ਰਹੇਗਾ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਨੂੰ ਸਾਫ ਕਰਕੇ ਸਤਲੁਜ ਦਰਿਆ ਵਿਚ ਛੱਡਣ ਲਈ ਸੀਵਰੇਜ ਟਰੀਟਮੈਂਟ ਪਲਾਟ ਬਣਾਉਣ ਦੀ ਲੋੜ ਹੈ, ਜਿਸ ਉਪਰ ਕਰੀਬ 3.50 ਕਰੋੜ ਰੁਪਏ ਖਰਚ ਆਵੇਗਾ, ਜਿਸ ਦੇ ਬਣਨ ਨਾਲ ਗੰਦੇ ਪਾਣੀ ਨੂੰ ਸਾਫ ਕਰਕੇ ਰਾਈਜਿੰਗ ਮੈਨ ਰਾਹੀਂ ਅੱਗੇ ਲੋਹੰਡ ਖੱਡ ਵਿਚ ਸੁੱਟਿਆ ਜਾਵੇਗਾ।ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜਸਵੀਰ ਸਿੰਘ ਰਾਣਾ,ਐਸ.ਡੀ.ਓ ਲਵਕੇਸ਼ ਕੁਮਾਰ, ਐਕਸੀਅਨ ਦਵਿੰਦਰ ਕੁਮਾਰ, ਜੇ.ਈ ਵਿਕਰਮਜੀਤ ਸਿੰਘ, ਐਸ.ਐਚ.ਓ ਗੁਰਵਿੰਦਰ ਸਿੰਘ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਆਦਿ ਹਾਜਰ ਸਨ।
