ਜਗਰਾਉਂ, 1 ਮਈ ( ਭਗਵਾਨ ਭੰਗੂ )-ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਕਾਸ਼ ਪੁਰਬ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਸ਼ਾਸਤਰੀ ਨਗਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਸ਼ਮ੍ਹਾਂ ਰੌਸ਼ਨ ਕਰਕੇ ਜਨਮ ਦਿਵਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗੁਰੂ, ਪੀਰ , ਪੈਗੰਬਰਾਂ ਮਨੱੁਖਾ ਜੀਵਨ ਧਾਰ ਕੇ ਸੰਸਾਰ ਨੂੰ ਰਸਤਾ ਦਿਖਾਉਣ ਲਈ ਆਏ ਅਤੇ ਸਾਨੂੰ ਆਪਣਾ ਫਰਜ਼ ਨਿਭਾਉਣ ਦਾ ਉਪਦੇਸ਼ ਦਿੱਤਾ। ਸਾਨੂੰ ਅਜਿਹੇ ਮਹਾਪੁਰਖਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸੰਵਾਰਨਾ ਚਾਹੀਦਾ ਹੈ। ਇਸ ਮੌਕੇ ਸੁਸਾਇਟੀ ਪ੍ਰਧਾਨ ਪ੍ਰੇਮਚੰਦ ਵਾਸੂਦੇਵ, ਧਰਮਪਾਲ ਸ਼ਰਮਾ ਉਪ ਪ੍ਰਧਾਨ, ਦਵਿੰਦਰ ਸ਼ਰਮਾ ਮੀਤ ਪ੍ਰਧਾਨ, ਵਿਵੇਕ ਭਾਰਦਵਾਜ ਜਨਰਲ ਸਕੱਤਰ, ਅਨਿਰੁਧ ਸ਼ਰਮਾ, ਗੋਪਾਲ ਸ਼ਰਮਾ, ਰਜਨੀਸ਼ ਸ਼ਰਮਾ, ਅਸ਼ਵਨੀ ਸ਼ਰਮਾ, ਸੁਨੀਲ ਸ਼ੁਕਲਾ, ਜਗਦੀਸ਼ ਸ਼ਰਮਾ, ਸ਼ੰਮੀ ਵਾਸੂਦੇਵ ਅਤੇ ਹਰੀ ਕ੍ਰਿਸ਼ਨ ਵਾਸੂਦੇਵ ਹਾਜ਼ਰ ਸਨ।