ਨਵੀਂ ਪੀੜੀ੍ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਸਲਾਘਾਯੋਗ:ਜੱਥੇਦਾਰ ਤਲਵੰਡੀ
ਗੁਰੂਸਰ ਸੁਧਾਰ 27 ਅਕਤੂਬਰ (ਜਸਵੀਰ ਸਿੰਘ ਹੇਰਾਂ):ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸਤਾਬਦੀ ਸਮਾਗਮ ਗਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੜੀ ਵੱਡੀ ਪੱਧਰ ਨੇ ਮਨਾਇਆ ਜਾ ਰਿਹਾ ਹੈ,ਜਿਸ ਸਬੰਧੀ ਅੱਜ ਹਲਕਾ ਰਾਏਕੋਟ ਤੋਂ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸੰਗਤਾਂ ਦਾ ਵੱਡਾ ਕਾਫਲਾ ਰਵਾਨਾ ਕੀਤਾ ਗਿਆ।ਇਸ ਮੌਕੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ 100 ਸਾਲਾ ਸਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ ਜੋ ਬਹੁਤ ਸਲਾਘਾਯੋਗ ਹੈ।ਅੱਜ ਸਾਡੀ ਨਵੀਂ ਨੌਜਵਾਨ ਪੀੜੀ੍ਹ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹੋ ਜਿਹੇ ਸਮਾਗਮ ਕਰਵਾਉਂਣੇ ਬੇਹੱਦ ਜਰੂਰੀ ਹਨ।ਇਸ ਮੌਕੇ ਉਹਨਾਂ 100 ਸਾਲਾ ਸਤਾਬਦੀ ਸਮਾਗਮ ਵਿੱਚ ਸਾਮਿਲ ਹੋਣ ਵਾਲੇ ਸੰਗਤਾਂ ਦੇ 7 ਬੱਸਾਂ ਦੇ ਵੱਡੇ ਕਾਫਲੇ ਨੂੰ ਰਵਾਨਾ ਕੀਤਾ।ਇਸ ਸਮੇਂ ਮੈਨੇਜਰ ਨਿਰਭੈ ਸਿੰਘ ਚੀਮਨਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹੇਰਾਂ,ਮੈਨੇਜਰ ਕੰਵਲਜੀਤ ਸਿੰਘ ਮੱਦੋਕੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ,ਹਰਦੇਵ ਸਿੰਘ,ਜੋਗਾ ਸਿੰਘ ਅਕਾਊਂਟੈਂਟ,ਅਮਰੀਕ ਸਿੰਘ,ਮਨਜੀਥ ਸਿੰਘ,ਗੁਰਵਿੰਦਰ ਸਿੰਘ,ਅੰਮ੍ਰਿਤਪਾਲ ਸਿੰਘ ਪ੍ਰਚਾਰਕ ਰਾਏਕੋਟ,ਰਾਜਪਾਲ ਸਿੰਘ,ਕੁਲਵਿੰਦਰ ਸਿੰਘ,ਇੰ:ਮਲਕੀਤ ਸਿੰਘ,ਬਾਬਾ ਜੈਪਾਲ ਸਿੰਘ,ਰਾਗੀ ਰਣਯੋਧ ਸਿੰਘ ਆਦਿ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਸਨ।
