Home Chandigrah ਨਾਂ ਮੈਂ ਕੋਈ ਝੂਠ ਬੋਲਿਆ…?ਕੌਮ ਨੂੰ ਵਿਦੇਸ਼ਾਂ ਵਿਚ ਬਦਨਾਮ ਕਰਨਾ ਸ਼ਰਮਨਾਕ

ਨਾਂ ਮੈਂ ਕੋਈ ਝੂਠ ਬੋਲਿਆ…?
ਕੌਮ ਨੂੰ ਵਿਦੇਸ਼ਾਂ ਵਿਚ ਬਦਨਾਮ ਕਰਨਾ ਸ਼ਰਮਨਾਕ

60
0


ਦੁਨੀਆਂ ਵਿੱਚ ਨਾਮ ਕਮਾਉਣ ਵਾਲੇ ਪੰਜਾਬੀਆਂ ਨੂੰ ਕੁਝ ਲੋਕਾਂ ਦੀਆਂ ਗੰਦੀਆਂ ਹਰਕਤਾਂ ਕਾਰਨ ਅੱਜ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇਸ ਸਮੇਂ ਸਿੱਖ ਪੂਰੀ ਦੁਨੀਆਂ ਵਿੱਚ ਬੈਠੇ ਹਨ ਅਤੇ ਜਿੱਥੇ ਵੀ ਹਨ ਆਪਣੀ ਪਹਿਚਾਣ ਬਨਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹਨ। ਗੁਰੂ ਸਾਹਿਬ ਵਲੋਂ ਬਖਸਿਸ਼ ਕੀਤੀ ਹੋਈ ਦਸਤਾਰ ਅਤੇ ਸਨਮਾਨ ਨੂੰ ਕਾਇਮ ਰੱਖਣਾ ਅਤੇ ਅੱਗੇ ਵਧਾਉਣਾ ਹਰ ਸਿੱਖ ਦਾ ਫਰਜ਼ ਹੈ। ਪਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 47 ਪੰਜਾਬੀਆਂ ਦੀ ਕਾਰਾਂ ਚੋਰੀ ਕਰਨ ਦੇ ਦੋਸ਼ ਵਿੱਚ ਹੋਈ ਗ੍ਰਿਫਤਾਰੀ ਬਹੁਤ ਹੀ ਸ਼ਰਮਨਾਕ ਹੈ। ਕੈਨੇਡਾ ਵਿੱਚ ਸਿੱਖ ਕੌਮ ਦਾ ਬਹੁਤ ਸਤਿਕਾਰ ਹੈ। ਸਾਡੇ ਪੰਜਾਬੀ ਉਥੋਂ ਦੀ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰ ਹਨ ਅਤੇ ਸਿੱਖ ਪੰਜਾਬੀ ਹੋਰ ਉੱਚ ਅਹੁਦਿਆਂ ’ਤੇ ਵੀ ਬੈਠੇ ਹਨ। ਅਜਿਹੀ ਸਥਿਤੀ ਵਿੱਚ ਪਹੁੰਚਣ ਲਈ ਸਿੱਖਾਂ ਨੇ ਸਾਲਾਂ ਬੱਧੀ ਮਿਹਨਤ ਕੀਤੀ ਹੈ। ਸਿੱਖ ਕੌਮ ਦੀ ਪਹਿਚਾਣ ਬਣਾਉਣ ਅਤੇ ਕਾਇਮ ਰੱਖਣ ਵਾਲੇ ਸਮੂਹ ਸਿੱਖਾਂ ਲਈ ਇਹ ਘਟਨਾ ਬੇਹੱਦ ਨਮੋਸ਼ੀ ਦਾ ਕਾਰਨ ਬਣ ਗਈ ਹੈ। ਇਸਤੋਂ ਪਹਿਲਾਂ ਵੀ ਕਈ ਵਾਰ ਉਥੇ ਵੱਖ ਵੱਖ ਸੂਬਿਆਂ ਵਿਚ ਲੜਾਈ ਦਗੜੇ ਦੀਆਂ ਹਿੰਸਕ ਘਟਨਾਵਾਂ ਸਾਹਮਣੇ ਆਉਂਦੀਆਂ ਪਹਿੰਦੀਆਂ ਹਨ। ਜਿੰਨ੍ਹਾਂ ਨੂੰ ਉਥੇ ਸਾਡੇ ਹੀ ਭਾਈਚਾਰੇ ਵਲੋਂ ਚਲਾਏ ਜਾ ਰਹੇ ਕੁਝ ਰੇਡੀਓ ਅਤੇ ਚੈਨਲ ਇਸ ਤਰ੍ਹਾਂ ਨਾਲ ਪੇਸ਼ ਕਰਦੇ ਰਹੇ ਹਨ ਕਿ ਜਿਵੇਂ ਸਾਰੀ ਸਿੱਖ ਕੌਮ ਹੀ ਗੁਨਾਹਗਾਰ ਹੋਵੇ। ਇਈਸੇ ਤਰ੍ਹਾਂ ਹੀ ਕੁਝ ਰੇਡੀਓ ਅਤੇ ਪੰਜਾਬੀ ਚੈਨਲਾਂ ਵੋਲੰ ਉਥੇ ਪਹੁੰਚ ਕੇ ਮੇਹਨਤ ਕਰ ਰਹੇ ਸਾਡੇ ਬੱੱਚਆਂ ਦੇ ਰਹਿਣ ਸਹਿਣ ਅਤੇ ਮੇਹਨਤ ਮਜਦੂਰੀ ਕਰਦਿਆਂ ਦੀਆਂ ਖਬਰਾਂ ਅਤੇ ਵੀਡੀਓ ਚਲਾ ਕੇ ਫੋਕੀ ਸ਼ੌਹਪਤ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਤਾਂ ਇਹ ਇਕ ਬਹੁਤ ਵੱਡਾ ਮਾਮਲਾ ਹੈ ਇਸ ਬਾਰੇ ਤਾਂ ਉਨ੍ਹਾਂ ਦਾ ਬੋਲਣ ਪੂਰੀ ਜਾਇਜਾ ਹੈ। ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਲੋਕ ਭਾਰਤ ਤੋਂ ਵੀ ਵੱਖ ਵੱਖ ਕੌਮਾਂ ਅਤੇ ਧਰਮਾਂ ਦੇ ਲੋਕ ਕੈਨੇਡਾ ਵਿਚ ਰਹਿੰਦੇ ਹਨ। ਉਹਨਾਂ ਦੇ ਵੀ ਉੱਥੇ ਰੇਡੀਓ ਅਤੇ ਟੀਵੀ ਸ਼ੋਅ ਵੀ ਹੁੰਦੇ ਹਨ। ਪਰ ਉਹ ਲੋਕ ਕਦੇ ਵੀ ਆਪਣੇ ਭਾਈਚਾਰੇ ਅਤੇ ਧਰਮ ਦੇ ਵਿਰੁੱਧ ਕੁਝ ਨਹੀਂ ਕਹਿੰਦੇ। ਪਰ ਸਾਡੇ ਵਿੱਚੋਂ ਬਹੁਤੇ ਜੋ ਸਾਡੇ ਆਪਣੇ ਭਾਈਚਾਰੇ ਦੇ ਵਿਰੁੱਧ ਜਾਂਦੇ ਹਨ ਅਤੇ ੍ਰੂਬ ਭੰਡੀ ਪ੍ਰਚਾਰ ਵੀ ਕਰਦੇ ਹਨ। ਇਥੇ ਮੈਂ ਸਪਸ਼ੱਟ ਕਰ ਦਿਆਂ ਕਿ ਅਸੀਂ ਕਦੇ ਵੀ ਉਨ੍ਹਾਂ ਚੋਰ ਗਿਰੋਹ ਵਿਚ ਪਕੜੇ ਗਏ 47 ਪੰੰਜਾਬੀਆਂ ਹੱਕ ਵਿੱਚ ਨਹੀਂ ਕਿਉਂਕਿ ਇਹ ਲੋਕ ਉਥੇ ਰਹਿੰਦਿਆਂ ਜਿਆਦਾਤਰ ਸਾਡੇ ਪੰਜਾਬੀ ਭਰਾਵਾਂ ਦੀਆਂ ਕਾਰਾਂ ਚੋਰੀ ਕਰਦੇ ਹਨ। ਇਹ ਲੋਕ ਇਹ ਵੀ ਭਲੀ ਭਾਂਤ ਜਾਣਦੇ ਹਨ ਕਿ ਸਾਡੇ ਮੁੰਡੇ-ਕੁੜੀਆਂ ਜੋ ਪੰਜਾਬ ਤੋਂ ਉਥੇ ਗਏ ਹਨ, ਉਹ ਉਥੇ ਬੇਹੱਦ ਸਖਤ ਮੇਹਨਤ ਕਰਦੇ ਹਨ। ਕਾਰ ਉਥੇ ਇਕ ਵੱਡੀ ਜਰੂਰਤ ਹੈ। ਕਾਰ ਦੇ ਬਗੈਰ ਉਥੇ ਕੋਈ ਵੀ ਕੰਮ ਸੰਭਵ ਨਹੀਂ ਹੈ। ਹਰੇਕ ਨੂੰ ਕਾਰ ਉਥੇ ਲਾਜਮੀ ਰੱਖਣੀ ਪੈਂਦੀ ਹੈ ਭਾਵੇਂ ਉਹ ਉਸਦੀ ਸਮਪੱਥਾ ਅਨੁਸਾਰ ਮਹਿੰਗੀ ਹੋਵੇ ਜਾਂ ਸਸਤਾ। ਆਮ ਤੌਰ ’ਤੇ ਹੁਣ ਤਾਂ ਉਥੇ ਕਾਲੋਨੀਆਂ ਵਿਚ ਵੀ ਬਾਹਰ ਖੜ੍ਹੀਆਂ ਗੱਡੀਆਂ ਚੋਰੀ ਹੋ ਜਾਂਦੀਆਂ ਹਨ। ਜਦੋਂ ਕਿਸੇ ਦੀ ਕਾਰ ਚੋਰੀ ਹੁੰਦੀ ਹੈ ਤਾਂ ਉਸ ਲਈ ਭਾਰੀ ਮੁਸੀਬਤ ਬਣ ਜਾਂਦੀ ਹੈ ਕਿਉਂਕਿ ਲੋਨ ਤੇ ਲਈ ਹੋਈ ਕਾਰ ਦੀਆਂ ਕਿਸ਼ਤਾਂ ਅਤੇ ਫਿਰ ਹੋਰ ਕਾਰ ਲੋਨ ਤੇ ਲੈ ਕੇ ਉਸ ਦੀਆਂ ਕਿਸ਼ਤਾਂ ਦੀ ਭਰਪਾਈ ਆਰਥਿਕ ਸਥਿਤੀ ਨੂੰ ਅਜਿਹਾ ਝਟਕਾ ਦਿੰਦੀ ਹੈ ਕਿ ਉਹ ਬੇਬਸ ਹੋ ਕੇ ਰਹਿ ਜਾਂਦਾ ਹੈ। ਮੌਜੂਦਾ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ-ਲੜਕੀਆਂ ਕੈਨੇਡਾ ਵਿਚ ਪੜ੍ਹਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚ ਗਏ ਹਨ। ਕੰਮ ਦੀ ਉਪਲਬਧਤਾ ਘੱਟ ਗਈ ਹੈ। ਬਹੁਤ ਘੱਟ ਨਵੇਂ ਸਾਧਨ ਹਨ, ਪੁਰਾਣੇ ਸਾਧਨ ਜੋ ਚੱਲ ਰਹੇ ਹਨ ਹੁਣ ਉਨ੍ਹਾਂ ਪਾਸ ਮਜ਼ਦੂਰਾਂ ਦੀ ਕਮੀ ਨਹੀਂ ਹੈ। ਇਸ ਲਈ ਹੁਣ ਨਵੇਂ ਕੰਮ ਕਰਨ ਵਾਲੇ ਲੜਕੇ ਲੜਕੀਆਂ ਲਈ ਕੰਮ ਦੀ ਗੁੰਜਾਇਸ਼ ਬਹੁਤ ਘੱਟ ਹੋ ਗਈ ਹੈ। ਇਹੀ ਕਾਰਨ ਹੈ ਕਿ ਹੁਣ ਪਿਛਲੇ ਇੱਕ-ਦੋ ਸਾਲਾਂ ਤੋਂ ਆ ਰਹੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਅਜਿਹੇ ਸਾਰੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਚੋਰੀ ਕਰਨ ਵਾਲੇ ਫੜੇ ਗਏ ਇ ਗਿਰੋਹ ਨੂੰ ਜਿਥੇ ਕੈਨੇਡਾ ਵਿਚ ਸਖਤ ਸਜਾ ਮਿਲੇ ਉਥੇ ਹੀ ਸਜਾ ਤੋਂ ਬਾਅਦ ਤੁਰੰਤ ਡਿਪੋਰਟ ਕੀਤਾ ਜਾਵੇ। ਉਨ੍ਹਾਂ ਸਾਰਿਆਂ ਦੀ ਪਹਿਚਾਣ ਕੈਨੇਡਾ ਤੋਂ ਇਲਾਵਾ ਪੰਜਾਬ ਵਿਚ ਵੀ ਜਨਤਕ ਕੀਤੀ ਜਾਵੇ। ਜਿਹੜੇ ਲੋਕ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਵਿਗਾੜ ਰਹੇ ਹਨ, ਉਨ੍ਹਾਂ ਨੂੰ ਸਬਕ ਮਿਲਣਾ ਜਰੂਰੀ ਹੈ। ਅਜਿਹੇ ਲੋਕ ਗਲਤ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਦੇ ਕਿ ਪੰਜਾਬੀਆਂ ਦਾ ਅਕਸ ਦੁਨੀਆਂ ਭਰ ਵਿਚ ਸੇਵਾ ਭਾਵਨਾ ਵਾਲਾ ਹੈ। ਦੁਨੀਆਂ ਵਿੱਚ ਜਦੋਂ ਵੀ ਕਿਤੇ ਵੀ ਕੋਈ ਸੰਕਟ ਆਇਆ ਤਾਂ ਉਸ ਸਮੇਂ ਸਿੱਖ ਉਥੇ ਹੀ ਪਹੁੰਚੇ ਅਤੇ ਲੰਗਰ ਛਕਾਇਆ ਅਤੇ ਹਰ ਤਰ੍ਹਾਂ ਦੀ ਮਦਦ ਵੀ ਕੀਤੀ। ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਸਾਡੇ ਧਰਮ ਅਤੇ ਪਰੰਪਰਾ ਨੂੰ ਦਾਗ ਲਗਾਉਣ ਵਾਲਿਆਂ ਨੂੰ ਕਦੇ ਵੀ ਮੁਆਫ਼ ਨਾ ਕੀਤਾ ਜਾਵੇ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here