ਚੌਕੀਮਾਨ, 15 ਜੂਨ ( ਅਸ਼ਵਨੀ, ਧਰਮਿੰਦਰ)-(ਨਸੀਬ ਸਿੰਘ ਵਿਰਕ) ਯੂਨਾਇਟਡ ਕਬੱਡੀ ਐਸੋਸੀਏਸ਼ਨ ਮਲੇਸੀਆ ਦੇ ਬੈਨਰ ਹੇਠ ਪੰਜਾਬ ਸਪੋਰਟਸ ਕਬੱਡੀ ਕੱਪ ਸਾਨੋਂ ਸੌਕਤ ਨਾਲ ਕੁਆਲਾ ਅਮਪੰਗ ਬਾਸਕਟਬਾਲ ਗਰਾਊਂਡ ’ਚ ਕਰਵਾਇਆ ਗਿਆ ਜੋਂ ਆਪਣੀ ਮਿੱਠੀ ਅਤੇ ਨਿੱਘੀ ਯਾਦ ਛੱਡਦਾ ਨੇਪਰੇ ਚੜਿਆ। ਇਹ ਕਬੱਡੀ ਕੱਪ ਪੰਜਾਬ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਬਿੱਟੂ ਬਠਿੰਡਾ ਤੇ ਚੇਅਰਮੈਨ ਰਾਜ ਬਠਿੰਡਾ ਦੀ ਅਗਵਾਈ ’ਚ ਕਰਵਾਇਆ ਗਿਆ ਇਸ ਟੂਰਨਾਂਮੈਂਟ ਵਿੱਚ ਚੋਟੀ ਦੇ ਕਲੱਬਾਂ ਨੇ ਭਾਗ ਲੈਂਦੇ ਹੋਏ ਮਾਂ ਖੇਡ ਕਬੱਡੀ ਦਾ ਖੇਡ ਪ੍ਰਦਰਸ਼ਨ ਕਰ ਖੇਡ ਪ੍ਰੇਮੀਆਂ ਦੇ ਮਨਾਂ ਨੂੰ ਬਾਗੋ ਬਾਗ ਕੀਤਾ । ਇਸ ਟੂਰਨਾਮੈਂਨਟ ਦੌਰਾਨ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਕਬੱਡੀ ਕੱਪ ਤੇ ਸੰਦੀਪ ਨੰਗਲ ਅੰਬੀਆ ਕਲੱਬ ਨੇ ਇੱਕ ਵਾਰ ਫੇਰ ਤੋਂ ਕਬਜਾ ਕਰਦੇ ਵਾਅ ਵਾਅ ਖੱਟੀ ਅਤੇ ਦੂਸਰੇ ਸਥਾਨ ਤੇ ਬਿੱਟੂ ਦੁਗਾਲ ਕਬੱਡੀ ਕਲੱਬ ਰਿਹਾ। ਪੰਜਾਬ ਸਪੋਰਟਸ ਕਲੱਬ ਵੱਲੋਂ ਜੇਤੂ ਟੀਮ ਨੂੰ ਦਿਲ ਖਿੱਚਵੇਂ ਇਨਾਮ ਤੇ ਟਰਾਫੀਆ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਤੇ ਬੈਸਟ ਸਟੋਪਰ ਨੂੰ ਵੀ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ । ਟੂਰਨਾਮੈਂਟ ’ਚ ਮੁੱਖ ਮਹਿਮਾਨ ਫਾਉਂਡਰ ਹਰਦੀਪ ਰਾਣੀਪੁਰ ,ਚੇਅਰਮੈਨ ਪ੍ਰੀਤ ਖੰਡੇਵਾਲਾ, ਪ੍ਰਧਾਨ ਬੱਚੀ ਗੱਜਣਵਾਲਾ , ਵਾਇਸ ਚੇਅਰਮੈਨ ਬਿੱਟੂ ਬਠਿੰਡਾ, ਵਾਇਸ ਪ੍ਰਧਾਨ ਸੀਰਾ ਸਰਾਵਾਂ , ਖਜਾਨਚੀ ਨਿਸ਼ਾਨ ਸਿੰਘ, ਯਾਸਿਰ ਗੁਜ਼ਰ ਜੁਆਇੰਟ ਸੈਕਟਰੀ , ਚਮਕੌਰ ਲੋਪੋਂ ਜਨਰਲ ਸੈਕਟਰੀ , ਚਾਂਦ ਗੁਲ ਸਿਆਲਕੋਟ ਜੁਆਇੰਟ ਖਜਾਨਚੀ, ਜੱਸਾ ਸਿੱਧੂ ,ਹਰਮਨ ਔਲਖ , ਲੱਕੀ ਬਾਜਵਾ , ਸ਼ੇਰਾਂ ਗੁਰਦਾਸਪੁਰ, ਅੰਗਰੇਜ਼ ਸਿੰਘ , ਹੈਪੀ ਨੱਥੋਵਾਲ, ਹੀਨੋ ਗਿੱਲ ਅਤੇ ਹੋਰ ਨਾਮੀ ਹਸਤੀਆਂ ਸੰਦੀਪ ਨੰਗਲ ਅੰਬੀਆਂ ਟੀਮ ਦੇ ਪ੍ਰਮੋਟਰ ਤੇ ਸਪੋਟਰ ਨਿਸ਼ਾਨ ਸੁਬੰਗ ਜਾਇਆ, ਹੈਪੀ ਸੁਬੰਗ ਜਾਇਆ ,ਹਰਮਨ ਸੁਬੰਗ ਜਾਇਆ, ਮੋਨੂੰ ਪੀਜੇ ,ਹੀਨੋ ਗਿੱਲ ਪੀਜ਼ੇ , ਕੰਗ ਪੀਜ਼ੇ , ਜੋਬਨ ਪੀਜੇ , ਅਨਿਲ ਬੰਗਸਰ , ਸੁਖਚੈਨ ਮਲੇਸ਼ੀਆ, ਪ੍ਰਿੰਸ ਢਿੱਲੋਂ ,ਹਾਕਮ ਮਲੇਸ਼ੀਆ, ਜਿੰਦ ਮਲੇਸ਼ੀਆ ,ਕਰਨ ਮੱਲੀ , ਕਿੰਦਾ ਖੋਖਰ , ਫੌਜੀ ਮਲੇਸ਼ੀਆ, ਕਰਨ ਮਲੇਸ਼ੀਆ, ਹੈਰੀ ਕਾਪਰ ,ਜੁਗਰਾਜ ਕੰਗ, ਹਰਜੀਤ ਸਿੰਘ , ਸ਼ਨੀ ਮਲੇਸ਼ੀਆ , ਸੁੱਖੀ ਮਲੇਸ਼ੀਆ ,ਹਰਵਨ ਪੀਜੇ, ਬੂਟਾ ਮਲੇਸ਼ੀਆ, ਜੋਰਡਨ ਅੰਮਪਗ ,ਜੋਤ ਪੀਜੇ , ਡੌਨ ਪੀਜੇ , ਗੋਪੀ ਪੀਜੇ , ਜੋਬਨ ਰਾਏ , ਗੋਰਾ ਔਜਲਾ ਅਤੇ ਹੋਰ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮੇਂ ਸਮੁੱਚੇ ਆਗੂਆਂ ਵੱਲੋਂ ਇਸ ਟੂਰਨਾਮੈਂਟ ਨੂੰ ਸ਼ਾਨੋ ਸ਼ੌਕਤ ਨਾਲ ਨੇਪਰੇ ਚੜਾਇਆ ਗਿਆ ਅਤੇ ਅੱਗੇ ਤੋਂ ਵੀ ਇਸੇ ਤਰਾਂ ਵੱਧ ਚੜਕੇ ਯੋਗਦਾਨ ਦੇਣ ਲਈ ਵਚਨਵੱਧ ਹੋਏ । ਇਸ ਸਮੇਂ ਜੇਤੂ ਰਹੀ ਨੰਗਲ ਅੰਬੀਆ ਦੀ ਟੀਮ ਦੇ ਕੋਚ ਕਪਤਾਨ ਰਿਸ਼ੀ ਫਤਿਹਪੁਰ ਅਤੇ ਹੈਪੀ ਕੁੱਕੜ ਮਾਜਰਾ ਨੂੰ ਮੁਬਾਰਕ ਦਿੰਦਿਆਂ ਖੇਡ ਪ੍ਰੇਮੀਆਂ ਨੇ ਦਿੱਲੋ ਦੁਆਵਾਂ ਦਿੱਤੀਆਂ ਅਤੇ ਅਰਦਾਸ ਕੀਤੀ ਇਹ ਸਾਡੇ ਖਿਡਾਰੀ ਵੀਰ ਸਦਾ ਹਰ ਮੈਦਾਨ ਫਤਿਹ ਕਰਦੇ ਰਹਿਣ ।