Home Punjab ਸਾਊਥ ਫਿਲਮਾਂ ‘ਚ ਵੀ ਧਮਾਲ ਮਚਾਏਗਾ ਦਿਲਜੀਤ ਦੋਸਾਂਝ

ਸਾਊਥ ਫਿਲਮਾਂ ‘ਚ ਵੀ ਧਮਾਲ ਮਚਾਏਗਾ ਦਿਲਜੀਤ ਦੋਸਾਂਝ

24
0

ਮੁੰਬਈ;, 15 ਜੂਨ ( ਵਿਕਾਸ ਮਠਾੜੂ)-ਦਿਲਜੀਤ ਦੋਸਾਂਝ ਜਲਦ ਹੀ ਸਾਊਥ ਫਿਲਮਾਂ ‘ਚ ਡੈਬਿਊ ਕਰਨ ਜਾ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਦੋਸਾਂਝ ਨੂੰ ਲੈ ਕੇ ਹਾਲ ਹੀ ਵਿੱਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਜਲਦ ਹੀ ਸਾਊਥ ਫਿਲਮ ਵਿੱਚ ਬਤੌਰ ਗਾਇਕ ਡੈਬਿਊ ਕਰਨ ਜਾ ਰਹੇ ਹਨ। ਇਹ ਜਾਣਕਾਰੀ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਦੇ ਨਾਲ ਸਾਊਥ ਦੇ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ “ਕਲਕੀ 2898 AD” ਲਈ ਕੋਲੈਬ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਦੋਵੇਂ ਕਲਾਕਾਰ ਇਕੱਠੇ ਇੱਕ ਗੀਤ ਵਿੱਚ ਨਜ਼ਰ ਆਉਣਗੇ।