Home International ਕੈਨੇਡਾ ਤੋਂ ਲੈਂਡ ਮਾਫੀਆ ਖਿਲਾਫ NRI ਜਸਵੀਰ ਕੌਰ ਨੇ ਉਠਾਈ ਅਵਾਜ਼, ਕਿਹਾ-...

ਕੈਨੇਡਾ ਤੋਂ ਲੈਂਡ ਮਾਫੀਆ ਖਿਲਾਫ NRI ਜਸਵੀਰ ਕੌਰ ਨੇ ਉਠਾਈ ਅਵਾਜ਼, ਕਿਹਾ- ਪੰਜਾਬ ‘ਚ ਮਾਹੌਲ ਸੁਖਾਵਾਂ ਨਹੀਂ

36
0


ਚੰਡੀਗੜ੍ਹ,25 ਮਈ (ਅਨਿਲ – ਸੰਜੀਵ) : ਪਿੰਡ ਇਯਾਲੀ ਕਲਾਂ, ਤਹਿਸੀਲ ਲੁਧਿਆਣਾ ਪੱਛਮੀ ‘ਚ ਆਪਣੀ ਜ਼ਮੀਨ ਵੇਚ ਕੇ ਕੈਨੇਡਾ ‘ਚ ਘਰ ਲਈ ਨਿਵੇਸ਼ ਕਰਨ ਦਾ ਇਰਾਦਾ ਮਹਿਲਾ ਐਨਆਰਆਈ ਲਈ ਮਹਿੰਗਾ ਸਾਬਿਤ ਹੋਇਆ। ਅਪ੍ਰੈਲ 2023 ‘ਚ ਜਸਵੀਰ ਕੌਰ ਨੇ ਪਰਿਵਾਰ ਦੀ ਆਪਸੀ ਵੰਡ ਤੋਂ ਬਾਅਦ ਕੈਨੇਡਾ ‘ਚ ਇਕ ਘਰ ਖਰੀਦਿਆ। ਉਸਾਰੀ ਲਈ ਉਸ ਦੇ ਪਰਿਵਾਰ ਨੇ ਆਪਣੇ ਹਿੱਸੇ ਦੀ 1.5 ਕਨਾਲ ਤੇ ਉਸ ਦੀ ਭੈਣ ਦੀ 14 ਕਨਾਲ ਜ਼ਮੀਨ ਦਾ ਸੌਦਾ ਗੁਰਦੀਪ ਸਿੰਘ ਨਾਲ ਕੀਤਾ ਸੀ, ਜਿਸ ਦੀ ਰਜਿਸਟਰੀ ਤੇ ਇੰਤਕਾਲ ਜੂਨ 2023 ‘ਚ ਹੋ ਗਏ ਸੀ।ਜੂਨ ਵਿਚ ਹੀ ਗੁਰਦੀਪ ਨੂੰ ਦੌਰਾ ਪੈ ਗਿਆ ਤੇ ਉਹ ਤੁਰਨ-ਫਿਰਨ ‘ਚ ਬੇਵੱਸ ਹੋ ਗਿਆ ਪਰ ਜਦੋਂ ਗੁਰਦੀਪ ਸਿੰਘ 11 ਮਈ ਨੂੰ ਚਾਰਦੀਵਾਰੀ ਦਾ ਕੰਮ ਕਰਵਾਉਣ ਪਹੁੰਚਿਆ ਤਾਂ 100 ਫੁੱਟ ਬਾਅਦ ਹੀ ਭੂ-ਮਾਫੀਆ ਨੇ ਆਪਣੇ ਡੀਲਰ ਨੂੰ ਭੇਜ ਕੇ ਪਲਾਟ ਦੀ ਮਾਲਕੀ ਦਾ ਦਾਅਵਾ ਕੀਤਾ ਤੇ 112 ‘ਤੇ ਕਾਲ ਕਰ ਕੇ ਪੁਲਿਸ ਬੁਲਾ ਕੇ ਉਲੰਘਣਾ ਦਾ ਪਰਚਾ ਦਰਜ ਕਰਵਾਇਆ। ਹੁਣ ਗੁਰਦੀਪ ਜਸਵੀਰ ਕੌਰ ਐਨ ਆਰ ਆਈ ਤੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਹੈ। ਜਸਵੀਰ ਕੌਰ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਪਣੇ ਜ਼ਮੀਨ ਦੇ ਖਰੀਦਦਾਰ ਗੁਰਦੀਪ ਸਿੰਘ ਦੀ ਹਾਜ਼ਰੀ ‘ਚ ਵੀਸੀ ਰਾਹੀਂ ਭਾਰਤ ਦੇ ਲੋਕਤੰਤਰ ਦੇ ਚੌਥੇ ਥੰਮ ਦੇ ਸਿਪਾਹੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ‘ਚ ਸਿਸਟਮ ਦੀ ਘਾਟ ਕਾਰਨ ਸਰਕਾਰ ਨੂੰ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ‘ਚ ਨਿਵੇਸ਼ ਵਧੇਗਾ ਤੇ ਪੰਜਾਬ ਖੁਸ਼ਹਾਲ ਹੋਵੇਗਾ।

LEAVE A REPLY

Please enter your comment!
Please enter your name here