ਜਗਰਾਉਂ, 3 ਜੂਨ ( ਬਲਦੇਵ ਸਿੰਘ)-ਪਿੰਡ ਰਾਮਗੜ੍ਹ ਭੁੱਲਰ ਦੇ ਸਾਬਕਾ ਸਰਪੰਚ ਮੇਜ਼ਰ ਦਿਆਲ ਸਿੰਘ ਦੇ ਪੋਤਰੇ ਅਤੇ ਆਮ ਆਦਮੀ ਪਾਰਟੀ ਦੇ ਉਘੇ ਸਮਾਜ ਸੇਵਕ ਸੁਖਮਿੰਦਰ ਸਿੰਘ ਦੇ ਹੋਣਹਾਰ ਲੜਕੇ ਇੰਦਰਪਾਲ ਸਿੰਘ ਨੇ ਦਸਵੀਂ ਜਮਾਤ ਵਿੱਚੋਂ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਥੇ ਮੁਬੰਈ ਦੇ ਸਰਕਾਰੀ ਹਾਈ ਸਕੂਲ ਭੰਢੂਪ ਦਾ ਨਾਂ ਚਮਕਾਇਆ, ਉਥੇ ਆਪਣੇ ਪਿੰਡ ਰਾਮਗੜ੍ਹ ਭੁੱਲਰ ਦਾ ਨਾਮ ਵੀ ਰੌਸ਼ਨ ਕਰਕੇ ਵਾਹ ਵਾਹ ਖੱਟੀ।ਇਸ ਮਿਹਨਤ ਭਰੀ ਕਾਮਯਾਬੀ ਲਈ ਮਾਪਿਆਂ ਨੇ ਸਮੂਹ ਸਕੂਲ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।ਇਸ ਖੁਸ਼ੀ ਹਿੱਤ ਪੰਚਾਂ, ਸਰਪੰਚਾਂ ਅਤੇ ਨਗਰ ਨਿਵਾਸੀਆਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।