ਜਗਰਾਉਂ, 3 ਜੂਨ ( ਮੋਹਿਤ ਜੈਨ)-ਸਵ. ਸੁਸ਼ੀਲ ਜੈਨ ਦੀ ਤੀਸਰੀ ਬਰਸੀ ਨੂੰ ਸਮਰਪਿਤ ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਚਮੜੀ, ਹੱਡੀਆਂ ਅਤੇ ਨੱਕ, ਕੰਨ, ਗਲੇ ਦਾ ਮੁਫ਼ਤ ਚੈੱਕਅਪ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਰਦਿਆਂ ਕਿਹਾ ਕਿ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਜਿਹੜੇ ਕੰਮ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਹਨ ਉਹ ਕੰਮ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਸੀਮਤ ਸਾਧਨ ਹੋਣ ਦੇ ਬਾਵਜੂਦ ਨਿਰਵਿਘਨ ਕਰਦੀ ਆ ਰਹੀ ਹੈ। ਕੈਂਪ ਵਿਚ ਸੀ ਐੱਮ ਸੀ ਦੇ ਡਾਕਟਰਾਂ ਦੀ ਟੀਮ ਵੱਲੋਂ ਚਮੜੀ, ਹੱਡੀਆਂ ਅਤੇ ਨੱਕ, ਕੰਨ, ਗਲੇ ਦੀਆਂ ਬਿਮਾਰੀਆਂ ਨਾਲ ਪੀੜਤ 167 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਵਿਚ ਚਮੜੀ ਦੇ ਰੋਗਾਂ ਦੇ ਮਾਹਿਰ ਡਾ: ਇੰਦਰਪ੍ਰੀਤ ਕੌਰ ਨੇ 56 ਮਰੀਜ਼ਾਂ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਸੰਜੀਤ ਨੇ 57 ਮਰੀਜ਼ਾਂ, ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਨੇ ਮਾਹਿਰ ਡਾ: ਸੁਰੇਨ ਨੇ 52 ਮਰੀਜ਼ਾਂ ਦੀ ਜਾਂਚ ਕਰਦਿਆਂ ਜਿੱਥੇ ਉਨ੍ਹਾਂ ਦੇ ਇਲਾਜ ਲਈ ਦਵਾਈਆਂ ਦਿੱਤੀਆਂ ਉੱਥੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਸੁਝਾਅ ਦਿੰਦਿਆਂ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਸੰਤੁਲਿਤ ਆਹਾਰ ਦੀ ਲੋੜ ਹੈ, ਉੱਥੇ ਸੈਰ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਹੱਡੀਆਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਖਾਣ ਪੀਣ ਦੇ ਮਾਮਲਿਆਂ ਵਿਚ ਆਈ ਤਬਦੀਲੀ ਦੇ ਕਾਰਨ ਜ਼ਿਆਦਾਤਰ ਸਾਹਮਣੇ ਆ ਰਹੇ ਹਨ, ਇਸ ਤੋ ਇਲਾਵਾ ਸਮੇਂ ਸਿਰ ਡਾਕਟਰੀ ਸਲਾਹ ਤੋਂ ਬਿਨਾਂ ਨੀਮ ਹਕੀਮਾਂ ਕੋਲੋਂ ਇਲਾਜ ਕਰਵਾਉਣ ਵਿੱਚ ਸਮਾਂ ਬਰਬਾਦ ਕਰਨਾ ਵੀ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਵਿੱਚ ਵਾਧਾ ਹੋਣ ਦਾ ਕਾਰਨ ਹੈ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਪ੍ਰਸ਼ੋਤਮ ਅਗਰਵਾਲ, ਅਨਿਲ ਮਲਹੋਤਰਾ, ਨੀਰਜ ਮਿੱਤਲ, ਪ੍ਰਵੀਨ ਮਿੱਤਲ, ਲਾਕੇਸ਼ ਟੰਡਨ, ਐਡਵੋਕੇਟ ਨਵੀਨ ਗੁਪਤਾ, ਕੈਪਟਨ ਨਰੇਸ਼ ਵਰਮਾ, ਹਰਸ਼ ਜੈਨ, ਪ੍ਰੇਮ ਬਾਂਸਲ, ਕਪਿਲ ਸ਼ਰਮਾ ਆਦਿ ਹਾਜ਼ਰ ਸਨ।