ਪੁਲਿਸ ਦੇ ਸਾਏ ਹੇਠ ਕਰ ਰਿਹਾ ਬਿੱਟੂ ਚੋਣ ਪ੍ਰਚਾਰ
ਜਗਰਾਉਂ, 18 ਮਈ ( ਭਗਵਾਨ ਭੰਗੂ, ਜਗਰੂਪ ਸੋਹੀ)-ਇਲਾਕੇ ਦੇ ਵੱਡੇ ਚਰਚਿਤ ਪਿੰਡ ਗਾਲਿਬ ਕਲਾਂ ਚ ਪਿੰਡ ਅਤੇ ਇਲਾਕੇ ਭਰ ਚੋ ਇਕੱਤਰ ਹੋਏ ਕਿਸਾਨਾਂ ਵਲੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਪਿੰਡ ਚ ਆਉਣ ਤੇ ਭਾਰੀ ਵਿਰੋਧ ਕੀਤਾ ਗਿਆ। ਪਿੰਡ ਦੀ ਇੱਕ ਸਾਬਕਾ ਭਾਜਪਾ ਉਮੀਦਵਾਰ ਦੇ ਘਰ ਪੰਹੁਚੇ ਬਿੱਟੂ ਨੂੰ ਲੋਕਰੋਹ ਤੋਂ ਬਚਾਉਣ ਲਈ ਦਿਹਾਤੀ ਜਿਲਾ ਪੁਲਸ ਵੱਡੀ ਗਿਣਤੀ ਚ ਤੈਨਾਤ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਭਾਜਪਾ ਉਮੀਦਵਾਰ ਦੀ ਆਮਦ ਤੇ ਭਾਜਪਾ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਅਪਣੇ ਤਿੱਖੇ ਰੋਹ ਦਾ ਪਰਗਟਾਵਾ ਕੀਤਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੀ ਜਿਲਾ ਆਗੂ ਸੁਖਵੰਤ ਕੋਰ ਦੀ ਅਗਵਾਈ ਚ ਅੋਰਤਾਂ ਵੀ ਵੱਡੀ ਗਿਣਤੀ ਚ ਹਾਜ਼ਰ ਸਨ। ਬਿੱਟੂ ਦੇ ਆਉਣ ਤੋਂ ਪਹਿਲਾਂ ਡਕੋਂਦਾ ਵੱਲੋਂ ਪੂਰੇ ਪਿੰਡ ਚ ਟਰੈਕਟਰ ਤੇ ਸਪੀਕਰ ਬੰਨ ਕੇ ਬਿੱਟੂ ਦੀ ਆਮਦ ਦਾ ਵਿਰੋਧ ਕਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਪੁਲਸ ਵੱਲੋਂ ਦੋਹਾਂ ਪਾਸਿਆਂ ਤੋਂ ਰੋਕ ਦਿੱਤੇ ਜਾਣ ਤੇ ਕਿਸਾਨਾਂ ਮਜਦੂਰਾਂ ਨੇ ਜ਼ੋਰਦਾਰ ਨਾਰੇਬਾਜੀ ਕਰਦਿਆਂ ਐਲਾਨ ਕੀਤਾ ਕਿ ਪਿੰਡਾਂ ਚ ਭਾਜਪਾ ਦਾ ਬੂਥ ਨਹੀ ਲੱਗਣ ਦਿੱਤਾ ਜਾਵੇਗਾ। ਬੁਲਾਰਿਆਂ ਚ ਸ਼ਾਮਲ ਸੁਦਾਗਰ ਸਿੰਘ ਘੁਡਾਣੀ ਜਿਲਾ ਸੱਕਤਰ ਉਗਰਾਹਾਂ, ਇੰਦਰਜੀਤ ਸਿੰਘ ਲੋਧੀਵਾਲ, ਚਰਨ ਸਿੰਘ ਨੂਰਪੁਰਾ, ਜਗਜੀਤ ਸਿੰਘ ਕਲੇਰ, ਗੁਰਪ੍ਰੀਤ ਸਿੰਘ ਰਾਏਕੋਟ, ਸੁਰਜੀਤ ਸਿੰਘ ਦੋਧਰ, ਕੁਲਵੰਤ ਸਿੰਘ ਕਾਂਤਾ, ਰਾਮਸਰਨ ਰਸੂਲਪੁਰ, ਪਰਮਿੰਦਰ ਸਿੰਘ ਪਿੱਕਾ ਗਾਲਬ ਨੇ ਕਿਹਾ ਕਿ ਇਸ ਸਮੇਂ ਲੋਕਸਭਾ ਚੋਣਾਂ ਚ ਲੋਕਾਂ ਨੂੰ ਕੋਈ ਦਿਲਚਸਪੀ ਨਹੀਂ ਹੈ ਕਿਓਕਿ ਸਾਰੀਆਂ ਵੋਟ ਪਾਰਟੀਆਂ ਲੋਕਾਂ ਦੇ ਮਨਾਂ ਚੋ ਉੱਤਰ ਚੁੱਕੀਆ ਹਨ। ਉੱਨਾਂ ਕਿਹਾ ਕਿ ਜਿੱਥੇ ਪਿੰਡਾਂ ਭਾਜਪਾ ਦੀ ਐੰਟਰੀ ਦਾ ਵਿਰੋਧ ਕੀਤਾ ਜਾਵੇਗਾ। ਉੱਥੇ ਬਾਕੀ ਵੋਟ ਪਾਰਟੀਆਂ ਨੂੰ ਸਵਾਲ ਕਰਕੇ ਓਨਾਂ ਦੀ ਖਸਲਤ ਨੰਗੀ ਕੀਤੀ ਜਾਵੇਗੀ। ਇਸ ਸਮੇਂ ਬੁਲਾਰਿਆਂ ਨੇ 21 ਮਈ ਦੀ ਜਗਰਾਂਓ ਮਹਾਪੰਚਾਇਤ ਚ ਅਤੇ 26 ਮਈ ਦੀ ਬਰਨਾਲਾ ਲੋਕ ਸੰਗ੍ਰਾਮ ਰੈਲੀ ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਵੋਟਾਂ ਦੀ ਥਾਂ ਲੋਕ ਸੰਘਰਸ਼ਾਂ ਨੰ ਮਜ਼ਬੂਤ ਕੀਤਾ ਜਾਵੇ। ਸੰਘਰਸ਼ ਤੇ ਸੁਰਫ ਸੰਘਰਸ਼ ਹੀ ਸਾਡੀ ਮੁਕਤੀ ਦਾ ਰਸਤਾ ਹੈ। ਇਸ ਸਮੇਂ ਜਗਨਨਾਥ ਸੰਘਰਸ਼ਾਂ, ਪਰਵਾਰ ਸਿੰਘ ਗਾਲਬ, ਕੁਲਵੰਤ ਸਿੰਘ ਗਾਲਬ ਆਦਿ ਆਗੂ ਵੀ ਹਾਜ਼ਰ ਸਨ।