ਮਹਾਪ੍ਰਗਯ ਸਕੂਲ ਵਿੱਚ ਕਰਵਾਇਆ ਗਿਆ ਇੰਟਰ ਹਾਊਸ ਫੁੱਟਬਾਲ ਟੂਰਨਾਮੈਂਟ
ਜਗਰਾਓਂ, 26 ਅਪ੍ਰੈਲ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ‘ਚ ਇੰਟਰ ਹਾਊਸ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ‘ਚ ਡਵਜ਼ ਹਾਊਸ, ਫਿੰਚੀਜ਼ ਹਾਊਸ, ਪੈਰਟਸ ਹਾਊਸ ਤੇ ਰੋਬਿਨਜ਼ ਹਾਊਸ ਦੇ ਖਿਡਾਰੀਆਂ ਨੇ ਅਨੁਸ਼ਾਸਿਤ ਢੰਗ, ਬੁਲੰਦ ਹੌਸਲੇ ‘ਤੇ ਖੇਡ ਰੁਚੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਬ ਜੂਨੀਅਰ ਅੰਡਰ-12, ਜੂਨੀਅਰ ਅੰਡਰ 15 ਤੇ ਸੀਨੀਅਰ ਅੰਡਰ 19 ਗਰੁੱਪ ‘ਚ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਦੇ ਫਾਈਨਲ ਮੈਚਾਂ ‘ਚ ਸਖ਼ਤ ਮੁਕਾਬਲੇ ਹੋਏ। ਸਬ ਜੂਨੀਅਰ ਅੰਡਰ-12 ਦੇ ਫਾਈਨਲ ਮੁਕਾਬਲੇ ਚੋਂ ਰੌਬਿਨਜ਼ ਹਾਊਸ ਨੇ ਪੈਨਲਟੀ ਸ਼ੂਟ ਆਊਟ ਰਾਹੀਂ ਡਵਜ਼ ਹਾਊਸ ਨੂੰ ਹਰਾਇਆ।ਜੂਨੀਅਰ ਅੰਡਰ 15 ਦੇ ਫਾਈਨਲ ਮੈਚ ‘ਚ ਫਿੰਚੀਜ਼ ਹਾਊਸ ਨੇ ਰੌਬਿਨਜ਼ ਹਾਊਸ ਨੂੰ ਪੈਨਲਟੀ ਸ਼ੂਟ ਨਾਲ ਹਰਾਇਆ ਜਦਕਿ ਸੀਨੀਅਰ ਵਰਗ ‘ਚ ਪੈਰਟਸ ਹਾਊਸ ਨੇ ਡਵਜ਼ ਹਾਊਸ ਨੂੰ ਕਰੜੇ ਮੁਕਾਬਲੇ ‘ਚ 5-2ਸਕੋਰ ਨਾਲ ਹਰਾ ਕੇ ਜਿੱਤ ਪ੍ਰਰਾਪਤ ਕੀਤੀ। ਡਾਇਰੈਕਟਰ ਵਿਸ਼ਾਲ ਜੈਨ ਨੇ ਕਿਹਾ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕਤਾ, ਸਮਾਜਿਕਤਾ ਤੇ ਅਨੁਸ਼ਾਸਿਤ ਜੀਵਨ ਜਿਊਣ ਦਾ ਢੰਗ ਸਿਖਾਉਣ ਦੇ ਨਾਲ ਉਨ੍ਹਾਂ ਦਾ ਸਰਬਪਖੀ ਵਿਕਾਸ ਕਰਦੀਆਂ ਹਨ।
ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਭਜੀਤ ਕੌਰ ਵਰਮਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੇ ਖੇਤਰ ਵਿਚ ਵੀ ਮੱਲਾਂ ਮਾਰਨ ਲਈ ਪੇ੍ਰਿਤ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਅਜਿਹੇ ਮੈਚ ਕਰਵਾ ਕੇ ਬੱਚਿਆਂ ਵਿਚ ਅਜਿਹਾ ਮਾਨਸਿਕ ਸੰਤੁਲਨ ਪੈਦਾ ਕੀਤਾ ਜਾ ਸਕੇ ਕਿ ਬੱਚੇ ਆਪਣੇ ਭਵਿੱਖ ਲਈ ਹੋਰ ਵੀ ਸੁਚੇਤ ਹੋ ਸਕਣ।ਟੂਰਨਾਮੈਂਟ ਚੋਂ ਮਨਵੀਰ ਸਿੰਘ ਛੇਵੀਂ ਸੀ , ਸਹਿਜਪ੍ਰੀਤ ਸਿੰਘ ਅੱਠਵੀਂ ਬੀ ਤੇ ਭੁਵਨੇਸ਼ ਬਾਰਵੀਂ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ। ਜੇਤੂ ਟੀਮਾਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਖੇਡ ਵਿਭਾਗ ਮੁਖੀ ਤੇ, ਸਕੂਲ ਮੈਨੇਜਰ ਮਨਜੀਤ ਇੰਦਰ ਕੁਮਾਰ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਪੜ੍ਹਾਈ ‘ਚ ਮੱਲਾਂ ਮਾਰਨ ਲਈ ਪੇ੍ਰਿਤ ਕੀਤਾ। ਇਸ ਸਾਰੇ ਟੂਰਨਾਮੈਂਟ ਨੂੰ ਸਕੂਲ ਦੇ ਫੁੱਟਬਾਲ ਕੋਚ ਬਲਜੀਤ ਸਿੰਘ, ਪ੍ਰੀਤ ਇੰਦਰ ਕੁਮਾਰ ਤੇ ਇਕਬਾਲ ਸਿੰਘ ਦੁਆਰਾ ਬੜੇ ਸਹਿਜ ਢੰਗ ਨਾਲ ਸੰਪੂਰਨ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ।