ਜਗਰਾਓਂ, 7 ਦਸੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਬੀਤੇ ਦਿਨ ਗੋਲਡਨ ਬਾਗ ਵਿਕਾਸ ਕਮੇਟੀ ਦੀ ਕਾਰਜ ਕਾਰਨੀ ਦੀ ਮੀਟਿੰਗ ਅਵਤਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਸ ਕੀਤਾ ਗਿਆ ਕਿ ਪ੍ਰਧਾਨ ਨਗਰ ਕੌਂਸਲ ਨੂੰ ਮਿਲਣ ਲਈ ਸਮਾਂ ਨਿਸਚਿਤ ਕਰਵਾਇਆ ਜਾਵੇ। ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਨੂੰ ਮਿਤੀ 6 ਜੂਨ 2022 ਨੂੰ 16 ਮੰਗਾਂ ਦੇ ਆਧਾਰਤ ਮੰਗ ਪੱਤਰ ਭੇਜਿਆ ਗਿਆ ਸੀ। ਜਿਸ ਵਿੱਚ ਗੱਲਬਾਤ ਕਰਨ ਲਈ ਕਿਹਾ ਗਿਆ ਸੀ। ਅਜੇ ਤੱਕ ਇਸ ਮੰਗ ਪੱਤਰ ਤੇ ਨਾ ਕੋਈ ਕਾਰਵਾਈ ਕੀਤੀ ਗਈ ਤੇ ਹੀ ਮਿਲਣ ਲਈ ਸਮਾਂ ਦਿੱਤਾ ਗਿਆ। ਅਜਿਹਾ ਹੀ ਮੰਗ ਪੱਤਰ ਹਲਕਾ ਵਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਦਿੱਤਾ ਗਿਆ ਸੀ, ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਸਮੇਂ ਮੁਤਾਬਿਕ ਪਹਿਲਾਂ ਦਿੱਤੇ ਮੈਮਰੰਡਮ ਵਿੱਚ ਇਹ ਮੰਗ ਜੋੜਕੇ ਦੇ ਗੈਸ ਏਜੰਸੀ ਵੱਲੋਂ ਪਾਈਆਂ ਪਾਉਣ ਲਈ ਰਸਤਿਆਂ ਵਿੱਚ ਹੋਏ ਪੁੱਟੇ ਜਾਂਦੇ ਹਨ। ਬਾਅਦ ਵਿੱਚ ਉਹ ਭਰੇ ਨਹੀਂ ਜਾਂਦੇ ਲੰਘਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਟੋਇਆਂ ਨੂੰ ਤੁਰੰਤ ਪੂਰਨ ਦੀ ਮੰਗ ਕੀਤੀ ਗਈ। ਉਪਰੰਤ ਕੰਮਾਂ ਦੀ ਲਈ ਪੈਰਵੀ ਲਈ ਅਵਤਾਰ ਸਿੰਘ ਗਿੱਲ ਪਿਸ਼ੌਰਾ ਸਿੰਘ ਬਲਦੇਵ ਸਿੰਘ ਤੇ ਜਸਵਿੰਦਰ ਸਿੰਘ ਆਧਾਰਤ ਕਮੇਟੀ ਬਣਾਈ। ਇੱਕ ਹੋਰ ਮਤੇ ਵਿੱਚ ਧਰਮ ਸਾਲਾ ਗੋਲਡਨ ਬਾਗ ਦਾ ਬਿਜਲੀ ਦਾ ਕੁਨੈਕਸ਼ਨ ਲਿਆ ਜਾਵੇ। ਕਮੇਟੀ ਗੋਲਡਨ ਬਾਗ ਵਿਕਾਸ ਕਮੇਟੀ ਜਗਰਾਉਂ ਦੀ ਮੈਂਬਰਸ਼ਿਪ 31-12-2022 ਤੱਕ ਕਰਨ ਦਾ ਫੈਸਲਾ ਕੀਤਾ ਗਿਆ। ਹਾਜ਼ਰ ਮੈਂਬਰਾਂ ਨੇ ਮੈਂਬਰਸ਼ਿਪ ਕਟਵਾ ਕੇ ਸ਼ੁਰੂਆਤ ਕੀਤੀ। ਕੁਝ ਕਾਰਜ ਕਾਰਨੀ ਮੈਂਬਰ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਸਮੀਖਿਆ ਲਈ ਕਾਰਜਕਾਰੀ ਦੀ ਅਗਲੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ। ਸ਼ੁਰੂ ਵਿੱਚ ਆਏ ਮੈਂਬਰਾਂ ਨੂੰ ਅਵਤਾਰ ਸਿੰਘ ਨੇ ਜੀ ਆਇਆ ਕਿਹਾ ਤੇ ਅੰਤ ਵਿੱਚ ਬੀਬੀ ਗਗਨਦੀਪ ਕੌਰ ਸਹਾਇਕ ਸਕੱਤਰ ਗੋਲਡਨ ਬਾਗ ਵਿਕਾਸ ਜਗਰਾਉਂ ਆਏ ਮੈਂਬਰਾਂ ਦਾ ਧੰਨਵਾਦ ਕੀਤਾ।