ਸਿੱਧਵਾਂਬੇਟ, 22 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਜਾਇਦਾਦ ਦੇ ਝਗੜੇ ਦੇ ਚੱਲਦਿਆਂ ਆਪਣੇ ਤਾਏ ਦੇ ਲੜਕੇ ਦੇ ਘਰ ਜਾ ਕੇ ਖੁਦ ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਨਾਲ ਹੋਈ ਮੌਤ ਦੇ ਦੋਸ਼ ’ਚ ਥਾਣਾ ਸਿੱਧਵਾਂਬੇਟ ’ਚ 3 ਵਿਅਕਤੀਆਂ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਲਵਪ੍ਰੀਤ ਕੌਰ ਵਾਸੀ ਪਿੰਡ ਲੀਲਾ ਮੇਘ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ ਸਾਲ 2002 ਵਿੱਚ ਲੀਲਾ ਮੇਘ ਸਿੰਘ ਵਾਸੀ ਬਲਦੇਵ ਸਿੰਘ ਨਾਲ ਹੋਇਆ ਸੀ। ਉਸ ਦੇ ਸਹੁਰੇ ਪੰਜ ਭਰਾ ਸਨ ਅਤੇ ਜਾਇਦਾਦ ਦੀ ਵੰਡ ਤੋਂ ਬਾਅਦ ਉਸ ਦੇ ਸਹੁਰੇ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ 4 ਮਰਲੇ ਜਗ੍ਹਾ ਹਿੱਸੇ ਆਈ ਸੀ। ਇਹ ਜਗ੍ਹਾ ਮੇਰੇ ਪਤੀ ਦੁਆਰਾ ਵਰਤੀ ਜਾਂਦੀ ਸੀ ਅਤੇ ਇਸ ’ਤੇ ਸਾਡਾ ਕਬਜ਼ਾ ਸੀ। ਮੇਰੇ ਪਤੀ ਦੇ ਤਾਏ ਗੁਰਦੀਪ ਸਿੰਘ ਦਾ ਲੜਕਾ ਵਜ਼ੀਰ ਸਿੰਘ ਉਸ ਜਗ੍ਹਾ ’ਤੇ ਆਪਣਾ ਹੱਕ ਜਤਾਉਂਦਾ ਸੀ ਅਤੇ ਇਹ ਜਗ੍ਹਾ ਸਾਡੇ ਗੁਆਂਢੀ ਕੁਲਦੀਪ ਸਿੰਘ ਨੂੰ ਵੇਚਣਾ ਚਾਹੁੰਦਾ ਸੀ। ਜਦਕਿ ਮੇਰੇ ਪਤੀ ਦੇ ਦੂਜਾ ਤਾਏ ਹਰਜੀਤ ਸਿੰਘ ਦਾ ਲੜਕਾ ਜੋਤੀ ਜੋ ਪਿੰਡ ਥਰੀਕੇ ਦਾ ਰਹਿਣ ਵਾਲਾ ਹੈ। ਉਹ ਉਸ ਥਾਂ ਚੋਂ ਆਪਣਾ ਹਿੱਸਾ ਮੰਗਦਾ ਸੀ। ਕੁਲਦੀਪ ਸਿੰਘ ਨੇ ਵੀ ਇਸ ਥਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਮੇਰਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸ ਨੇ 17 ਜੂਨ ਨੂੰ ਬੋਤਲ ਵਿੱਚ ਪੈਟਰੋਲ ਪਾ ਕੇ ਪੈਟਰੋਲ ਵਾਲੀ ਬੋਤਲ ਵਜ਼ੀਰ ਸਿੰਘ ਦੇ ਘਰ ਲੈ ਜਾ ਕੇ ਆਪਣੇ ਉਪਰ ਪੈਟਰੋਲ ਪਾ ਕੇ ਅੱਗ ਲਗਾ ਲਈ। ਉਸ ਸਮੇਂ ਜੋਤੀ ਅਤੇ ਕੁਲਦੀਪ ਸਿੰਘ ਵੀ ਉੱਥੇ ਮੌਜੂਦ ਸਨ। ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਆਪਣੇ ਪਤੀ ਬਲਦੇਵ ਸਿੰਘ ਨੂੰ ਸਿਵਲ ਅਸਟਲ ਜਗਰਾਉਂ ਲੈ ਗਈ ਪਰ ਉਥੋਂ ਉਸ ਨੂੰ ਦਯਾਨੰਦ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਲਦੇਵ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਲਵਪ੍ਰੀਤ ਕੌਰ ਦੇ ਬਿਆਨਾਂ ’ਤੇ ਵਜ਼ੀਰ ਸਿੰਘ, ਕੁਲਦੀਪ ਸਿੰਘ ਵਾਸੀ ਪਿੰਡ ਲੀਲਾਂ ਮੇਘ ਸਿੰਘ ਅਤੇ ਜੋਤੀ ਵਾਸੀ ਪਿੰਡ ਥਰੀਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।