ਜਗਰਾਉਂ 7 ਅਪ੍ਰੈਲ ( ਰੋਹਿਤ ਗੋਇਲ, ਧਰਮਿੰਦਰ )-ਨੇੜਲੇ ਪਿੰਡ ਪੋਨਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵਲੋ ਸ਼ਹੀਦ ਭਗਤ ਦੀ ਯਾਦ ਵਿਚ ਇਨਕਲਾਬੀ ਮੇਲੇ ਦਾ ਆਯੋਜਨ ਕੀਤਾ ਗਿਆ । ਮੇਲੇ ਵਿਚ ਬੱਚਿਆਂ, ਬਜ਼ੁਰਗਾਂ ਤੇ ਬੀਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੇਲੇ ਵਿਚ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਨਾਟ ਕਲਾਕਾਰਾਂ ਵਲੋਂ ਇਨਕਲਾਬੀ ਨਾਟਕ “ਵਿਦਰੋਹੀ ” ਪੇਸ਼ ਕੀਤਾ। ਇਸ ਨਾਟਕ ਰਾਹੀਂ ਅਦਾਕਾਰਾਂ ਨੇ ਸਮਾਜ ਵਿਚ ਫੈਲੀਆਂ ਆਲਮਤਾਂ ਦਾ ਕਲਾਮਈ ਢੰਗ ਨਾਲ ਖੰਡਨ ਕੀਤਾ। ਇਸ ਮੌਕੇ ਨਾਟ ਕਲਾ ਮੰਚ ਨੇ ਭਗਤ ਸਿੰਘ ਦੇ ਜੀਵਨ, ਸਫ਼ਰ ਅਤੇ ਵਿਚਾਰਧਾਰਾ ਨਾਲ ਸਬੰਧਿਤ ਕੋਰਿਓਗ੍ਰਾਫੀਆਂ ਪੇਸ਼ ਕਰਕੇ ਹਾਜ਼ਰੀ ਭਰੀ।ਇਸ ਸਮਾਗਮ ਵਿਚ ਉੱਘੇ ਚਿੰਤਕ ਐਚ.ਐਸ.ਡਿੰਪਲ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਫ਼ਲਸਫੇ ‘ਤੇ ਡੂੰਘੀ ਚਰਚਾ ਕੀਤੀ। ਡਿੰਪਲ ਨੇ ਰਾਸ਼ਟਵਾਦ ਦੇ ਨਾਂ ਹੇਠ ਭਗਤ ਦੇ ਵਿਸ਼ਾਲ ਵਿਚਾਰਾਂ ਨੂੰ ਸੰਪਰਦਾਇ ਪਾੜ੍ਹੇ ਹੇਠ ਛੋਟਾ ਕਰਨ ‘ਤੇ ਡੂੰਘੀ ਚਿੰਤਾ ਜਿਤਾਉਂਦਿਆਂ ਕਿਹਾ ਕਿ ਭਗਤ ਸਿੰਘ ਕਿਸੇ ਖ਼ਾਸ ਫਿਰਕੇ ਦਾ ਨਹੀਂ ਸਗੋਂ ਜਨ ਸਮੂਹ ਦਾ ਸਾਂਝਾ ਤੇ ਮਾਣਮੱਤਾ ਸ਼ਹੀਦ ਹੈ।ਇਸ ਮੌਕੇ ਖੇਡ ਅਫ਼ਸਰ ਕਰਮਜੀਤ ਸਿੰਘ ਪੋਨਾਂ ਨੇ ਕਿਹਾ ਕਿ ਦਿਸ਼ਾਹੀਣਤਾ ਦੇ ਰਾਹ ਤੁਰੀ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਉਤਸਾਹਿਤ ਕਰਨ ਦੀ ਲੋੜ ਹੈ।ਇਸ ਮੌਕੇ ਪਰਮਿੰਦਰ ਪਾਲ ਸਿੰਘ,ਖੇਡ ਅਫਸਰ ਕਰਮਜੀਤ ਸਿੰਘ ਪੋਨਾ,ਮਾਸਟਰ ਗੁਰਮੀਤ ਸਿੰਘ, ਕੁਲਦੀਪ ਸਿੰਘ ਮਾਣਕ,ਮਾਸਟਰ ਜਸਵੰਤ ਸਿੰਘ, ਸਰਪੰਚ ਗੁਰਬਿੰਦਰ ਸਿੰਘ, ਰਣਯੋਧ ਸਿੰਘ, ਬਹਾਦਰ ਸਿੰਘ, ਚਮਕੌਰ ਸਿੰਘ, ਤੇਜਿੰਦਰ ਸਿੰਘ, ਕਲਵੰਤ ਸਿੰਘ ਆਦਿ ਹਾਜ਼ਰ ਸਨ।