ਲੋਕ ਸੇਵਾ ਸੁਸਾਇਟੀ ਨੇ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ
ਜਗਰਾਓਂ, 7 ਅਪ੍ਰੈਲ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਸੀ ਐੱਮ ਸੀ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਏ ਪੀ ਰਿਫੈਂਡਰੀ ਦੇ ਡਾਇਰੈਕਟਰ ਰਵੀ ਗੋਇਲ ਅਤੇ ਭੁਵਨ ਗੋਇਲ ਨੇ ਕਰਦਿਆਂ ਸੁਸਾਇਟੀ ਨੂੰ ਸਮਾਜ ਸੇਵੀ ਕੰਮਾਂ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਕੈਂਪ ਵਿੱਚ ਸੀ ਐੱਮ ਸੀ ਹਸਪਤਾਲ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਭੇਜ ਸਿੰਘ ਨੇ 67 ਮਰੀਜ਼ਾਂ ਦਾ ਚੈੱਕਅਪ ਕਰਦਿਆਂ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜਿੱਥੇ ਉਪਾਏ ਦੱਸੇ ਉੱਥੇ ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ। ਕੈਂਪ ਵਿਚ ਮਰੀਜ਼ਾਂ ਦੀ ਈ ਸੀ ਜੀ ਤੇ ਬਲੱਡ ਸ਼ੂਗਰ ਦਾ ਟੈੱਸਟ ਵੀ ਮੁਫ਼ਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਰਜਿੰਦਰ ਜੈਨ ਕਾਕਾ, ਸੁਖਦੇਵ ਗਰਗ , ਨੀਰਜ ਮਿੱਤਲ, ਰਜੀਵ ਗੁਪਤਾ, ਕੰਵਲ ਕੱਕੜ, ਗੋਪਾਲ ਗੁਪਤਾ, ਪ੍ਰਸ਼ੋਤਮ ਅਗਰਵਾਲ, ਲਾਕੇਸ਼ ਟੰਡਨ, ਮੁਕੇਸ਼ ਗੁਪਤਾ ਆਰ ਕੇ ਗੋਇਲ, ਮਹੇਸ਼ ਬਾਂਸਲ, ਡਾਕਟਰ ਭਾਰਤ ਭੂਸ਼ਨ ਬਾਂਸਲ, ਜਸਵੰਤ ਸਿੰਘ ਆਦਿ ਤੋਂ ਇਲਾਵਾ ਸੀ ਐੱਮ ਸੀ ਦੀ ਕੋਆਰਡੀਨੇਟਰ ਡੋਲੀ ਅਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।