Home Uncategorized 14 ਸਾਲ ਦੇ ਬੱਚੇ ਕੋਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ ਤੇ ਐਕਟਿਵਾ ਖੋਹੀ,...

14 ਸਾਲ ਦੇ ਬੱਚੇ ਕੋਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ ਤੇ ਐਕਟਿਵਾ ਖੋਹੀ, ਪੁਲਿਸ ਕਰ ਰਹੀ ਹੈ ਜਾਂਚ

35
0


ਬਟਾਲਾ(ਰਾਜੇਸ ਜੈਨ-ਰਾਜਨ ਜੈਨ)ਬਟਾਲਾ ‘ਚ ਦਿਨ ਦਿਹਾੜੇ ਇੱਕ 14 ਸਾਲਾ ਬੱਚੇ ਕੋਲੋਂ 3 ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ ‘ਤੇ ਐਕਟਿਵਾ ਖੋਹ ਲਈ ਹੈ। ਘਟਨਾ ਸਾਗਰਪੁਰਾ ਨੇੜੇ ਵਾਪਰੀ । ਬੱਚੇ ਦੇ ਮਾਪਿਆਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ।ਪੁਲਿਸ ਨੇ ਮੌਕੇ ‘ਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਬੱਚੇ ਅੰਤਰਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਘਰੋਂ ਐਕਟਿਵਾ ਸਕੂਟੀ ‘ਤੇ ਸਮਾਨ ਲੈਣ ਗਿਆ ਸੀ ਕਿ ਰਸਤੇ ਵਿੱਚ 3 ਅਣਪਛਾਤਿਆਂ ਜੋ ਮੋਟਰਸਾਈਕਲ ‘ਤੇ ਆਏ ਸਨ, ਨੇ ਰਸਤੇ ‘ਚ ਰੋਕ ਕੇ ਉਸਨੂੰ ਪਿਸਤੌਲ ਦਿਖਾ ਕੇ ਉਸਦੀ ਸਕੂਟੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਅੰਤਰਪ੍ਰੀਤ ਦੇ ਪਿਤਾ ਪ੍ਰਕਾਸ਼ ਨੇ ਦੱਸਿਆ ਕਿ ਇਸ ਸਬੰਧੀ ਸੰਬੰਧਿਤ ਥਾਣਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਮੌਕੇ ‘ਤੇ ਆ ਕੇ ਜਾਇਜ਼ਾ ਵੀ ਲੈ ਲਿਆ ਹੈ। ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਬੱਚੇ ਅਤੇ ਉਸਦੇ ਪਿਤਾ ਦੇ ਬਿਆਨ ਲੈ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here